29 ਮਈ
From Wikipedia, the free encyclopedia
Remove ads
29 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 149ਵਾਂ (ਲੀਪ ਸਾਲ ਵਿੱਚ 150ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 216 ਦਿਨ ਬਾਕੀ ਹਨ।
ਵਾਕਿਆ

- 1453 – ਉਸਮਾਨੀ ਸਾਮਰਾਜ ਦੇ ਸੁਲਤਾਨ ਮਹਿਮਦ ਸ਼ਾਹ ਨੇ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਕੌਨਸਟੈਨਟੀਨੋਪਲ (ਹੁਣ ਇਸਤਾਂਬੁਲ) ‘ਤੇ ਕਬਜ਼ਾ ਕੀਤਾ ਸੀ।
- 1658 – ਸਾਮੁਗੜ੍ਹ ਦੀ ਲੜਾਈ 'ਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਹਰਾਇਆ ਸੀ।
- 1660 – ਇੰਗਲੈਂਡ ਦਾ ਬਾਦਸ਼ਾਹ ਚਾਰਲਸ ਦੂਜਾ ਫਿਰ ਤਖਤ ‘ਤੇ ਬੈਠਾ ਸੀ।
- 1922 – ਏਕੁਆਦੋਰ ਸੁਤੰਤਰ ਰਾਸ਼ਟਰ ਬਣਿਆ।
- 1947 – ਭਾਰਤੀ ਮਿਆਰ ਬਿਊਰੋ ਦੀ ਸਥਾਪਨਾ ਹੋਈ।
- 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਵਰਡਜ਼ ਹਿਲੇਰੀ ਨੇ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਇਹ ਉਸ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਮਨੁੱਖ ਸਨ।
- 1960 – ਪੰਜਾਬੀ ਸੂਬਾ ਮੋਰਚਾ ਵਾਸਤੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਪਹਿਲਾ ਜੱਥਾ ਮੰਜੀ ਸਾਹਿਬ ਤੋਂ ਰਵਾਨਾ ਹੋਇਆ।
- 1968 – ਭਾਰਤੀ ਪਹਿਲਵਾਨ ਦਾਰਾ ਸਿੰਘ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
- 1981 – ਅਮਰੀਕਾ ਨੇ ਨੇਵਾਡਾ 'ਚ ਪਰਮਾਣੂ ਦੀ ਪਰਖ ਕੀਤੀ।
- 1990 – ਬੋਰਿਸ ਯੈਲਤਸਿਨ ਨੂੰ ਰੂਸੀ ਪਾਰਲੀਮੈਂਟ ਨੇ ਰੂਸ ਦਾ ਰਾਸ਼ਟਰਪਤੀ ਚੁਣਿਆ।
- 2000 – ਫ਼ਿਜੀ ਦੇਸ਼ ਦੀ ਫ਼ੌਜ ਨੇ ਮੁਲਕ ਦੀ ਵਾਗਡੋਰ ਸੰਭਾਲੀ ਤੇ ਮਾਰਸ਼ਲ ਲਾਅ ਲਾਗੂ ਕੀਤਾ।
- 2005 – ਫਰਾਂਸ ਨੇ ਯੂਰਪੀ ਸੰਵਿਧਾਨ ਨੂੰ ਖਾਰਜ ਕੀਤਾ।
- 2012 – ਇਟਲੀ ਦੇ ਬੋਲੋਗਨਾ 'ਚ 5.9 ਦੀ ਤੀਬਰਤਾ ਵਾਲੇ ਭੂਚਾਲ ਨਾਲ 24 ਲੋਕਾਂ ਦੀ ਜਾਨ ਗਈ।
Remove ads
ਜਨਮ
- 1914– ਸ਼ੇਰਪਾ ਤੇਨਜ਼ਿੰਗ ਨੋਰਗੇ ਨੇਪਾਲੀ ਭਾਰਤੀ ਪਰਬਤਰੋਹੀ ਦਾ ਜਨਮ ਹੋਇਆ।
ਮੌਤ

- 1972– ਪ੍ਰਿਥਵੀਰਾਜ ਕਪੂਰ ਦਾ ਜਨਮ ਦੀ ਮੌਤ ਹੋਈ।
- 1987– ਭਾਰਤ ਦੇ ਪੰਜਵੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਦਿਹਾਂਤ ਹੋਇਆ।
- 2022– ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗਣ ਕਾਰਨ ਮੌਤ।
Wikiwand - on
Seamless Wikipedia browsing. On steroids.
Remove ads