28 ਮਈ
From Wikipedia, the free encyclopedia
Remove ads
28 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 148ਵਾਂ (ਲੀਪ ਸਾਲ ਵਿੱਚ 149ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 217 ਦਿਨ ਬਾਕੀ ਹਨ।
ਵਾਕਿਆ
- 1414 – ਖਿਰਜ ਖਾਨ ਨੇ ਦਿੱਲੀ ਦੇ ਤਖਤ 'ਤੇ ਕਬਜ਼ਾ ਕਰ ਕੇ ਸਈਅਦ ਵੰਸ਼ ਦੀ ਨੀਂਹ ਰੱਖੀ।
- 1572 – ਰਾਣਾ ਪ੍ਰਤਾਪ ਸਿੰਘ ਮੇਵਾੜ ਦੀ ਗੱਦੀ 'ਤੇ ਬੈਠੇ।
- 1918 – ਅਜਰਬਾਈਜਾਨ ਨੂੰ ਆਜ਼ਾਦੀ ਮਿਲੀ ਅਤੇ ਉਸ ਨੇ ਲੋਕਤੰਤਰੀ ਗਣਰਾਜ ਹੋਣ ਦਾ ਐਲਾਨ ਕੀਤਾ।
- 1929 – ਦੁਨੀਆ ਦੀ ਪਹਿਲੀ ਸਵਾਕ ਰੰਗੀਨ ਫਿਲਮ 'ਆਨ ਵਿਦ ਦਿ ਸ਼ੋਅ' ਦਾ ਪਹਿਲਾ ਪ੍ਰਦਰਸ਼ਨ।
- 1934 – ਸਰ ਜੈਕ ਹਾਬਸ ਨੇ 51 ਸਾਲ 163 ਦਿਨ ਦੀ ਉਮਰ 'ਚ ਪਹਿਲੇ ਸ਼੍ਰੇਣੀ ਕ੍ਰਿਕਟ 'ਚ ਆਪਣਾ ਆਖਰੀ ਅਤੇ 197ਵਾਂ ਸੈਂਕੜਾ ਜਮਾਇਆ।
- 1952 – ਗ੍ਰੀਸ 'ਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ।
- 1961 – ਇਨਸਾਨੀ ਹੱਕਾਂ ਦੀ ਜਮਾਤ ਐਮਨੈਸਟੀ ਇੰਟਰਨੈਸ਼ਨਲ ਕਾਇਮ ਕੀਤੀ ਗਈ।
- 1970 – ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦਾ ਰਸਮੀ ਉੱਥਲ-ਪੁਥਲ।
- 1987 – ਜਰਮਨ ਦੇ ਇੱਕ ਨੌਜਵਾਨ ਮਾਥੀਆਸ ਰਸਟ ਇੱਕ ਨਿਜੀ ਜਹਾਜ਼ ਉਡਾ ਕੇ ਮਾਸਕੋ ਦੇ ‘ਲਾਲ ਚੌਕ’ ਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
- 1989 – ਮਰਾਠਕਾਵੱਲੀ ਡੇਵਿਡ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਦੂਜੀ ਮਹਿਲਾ ਪਾਦਰੀ ਬਣੀ।
- 1996 – ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਸਹੁੰ ਚੁੱਕ ਸਮਾਰੋਹ ਦੇ 13 ਦਿਨ ਬਾਅਦ ਤਿਆਗ ਪੱਤਰ ਦਿੱਤਾ।
- 1998 – ਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
- 1948 – ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 1984 – ਸ਼੍ਰੋਮਣੀ ਅਕਾਲੀ ਦਲ ਨੇ 3 ਜੂਨ ਤੋਂ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਕੀਤਾ।
- 2008 – ਨੇਪਾਲ ਦੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ 'ਚ ਰਸਮੀ ਤੌਰ 'ਤੇ ਦੇਸ਼ ਨੂੰ ਗਣਰਾਜ ਐਲਾਨ ਕੀਤਾ ਗਿਆ।
- 2010 – ਪੱਛਮੀ ਬੰਗਾਲ ਵਿੱਚ ਰੇਲਗੱਡੀ ਦਾ ਹਾਦਸਾ ਹੋਇਆ ਜਿਸ ਨਾਲ 141 ਯਾਤਰੂਆਂ ਦੀ ਮੌਤ ਹੋ ਗਈ।
Remove ads
ਜਨਮ
- 1883 – ਭਾਰਤੀ ਕਵੀ ਅਤੇ ਰਾਜਨੇਤਾ ਵਿਨਾਇਕ ਦਮੋਦਰ ਸਾਵਰਕਰ ਦਾ ਜਨਮ ਹੋਇਆ।
- 1903 – ਕਿਰਲੋਸਕਰ ਗਰੁੱਪ ਦੇ ਮੌਢੀ ਐਸ. ਐਲ. ਕਿਰਲੋਸਕਰ ਦਾ ਜਨਮ ਹੋਇਆ।
- 1923 – ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਅਤੇ ਆਂਧਰਾ ਪ੍ਰਦੇਸ਼ ਦਾ 10ਵਾਂ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਦਾ ਜਨਮ ਹੋਇਆ।
Wikiwand - on
Seamless Wikipedia browsing. On steroids.
Remove ads