ਪੰਜਾਬ (ਸ਼ਾਹਮੁਖੀ: پنجاب) ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

ਵਿਸ਼ੇਸ਼ ਤੱਥ ਪੰਜਾਬ پنجاب, ਮੁਲਕ ...
ਪੰਜਾਬ
پنجاب
ਖੇਤਰ
ਪੰਜਾਬ ਦੀ ਦੱਖਣੀ ਏਸ਼ੀਆ ਵਿੱਚ ਜਗ੍ਹਾ
ਪੰਜਾਬ ਦੀ ਦੱਖਣੀ ਏਸ਼ੀਆ ਵਿੱਚ ਜਗ੍ਹਾ
ਮੁਲਕ
  • ਪਾਕਿਸਤਾਨ
  • ਭਾਰਤ
ਏਰਿਏਹੇਠਾਂ ਵੇਖੋ
ਵਸਨੀਕੀ ਨਾਂਪੰਜਾਬੀ
Time zonesਯੂਟੀਸੀ+5 (PKT (ਪਾਕਸਿਤਾਨ ਟਾਈਮ))
UTC+05:30 (IST (ਇੰਡੀਅਨ ਸਟੈਂਡਰਡ ਟਾਈਮ))
ਜ਼ੁਬਾਨਪੰਜਾਬੀ
ਬੰਦ ਕਰੋ

ਨਿਰੁਕਤੀ

ਖੇਤਰ ਦਾ ਨਾਮ, ਪੰਜਾਬ, ਦੋ ਫ਼ਾਰਸੀ ਦੇ ਲਫ਼ਜ਼ਾਂ ਦਾ ਮੇਲ ਹੈ,[1][2] ਪੰਜ ਅਤੇ ਆਬ (ਪਾਣੀ), ਜਿਸਦਾ ਤਆਰਫ਼ ਖੇਤਰ ਵਿੱਚ ਆਏ ਤੁਰਕੀ-ਫ਼ਾਰਸੀ ਬੋਲਾਰਿਆਂ ਨੇ ਕੀਤਾ,[3] ਅਤੇ ਜਿਸਨੂੰ ਮੁਗ਼ਲ ਸਲਤਨਤ ਵਲੋਂ ਹੋਰ ਬਕਾਇਦਾ ਮਕਬੂਲੀਅਤ ਹਾਸਲ ਹੋਈ।[4][5] ਇਸ ਮੁਤਾਬਕ ਪੰਜਾਬ ਦਾ ਮਤਲਬ ਹੈ "ਪੰਜ ਦਰਿਆਵਾਂ ਵਾਲ਼ੀ ਜ਼ਮੀਨ", ਜ਼ਿਕਰ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ।[6] ਯੂਨਾਨੀਆਂ ਵਲੋਂ ਇਸ ਖੇਤਰ ਦਾ ਜ਼ਿਕਰ ਪੇਂਤਾਪੋਟੇਮੀਆ ਅਤੇ ਵੇਦਕ ਸੋਸਾਇਟੀ ਵਲੋਂ ਸਪਤ ਸਿੰਧੂ ਨਾਵਾਂ ਨਾਲ਼ ਕੀਤਾ ਜਾਂਦਾ ਸੀ।[7][8][9]

ਸਿਆਸੀ ਜੁਗਰਾਫ਼ੀਆ

ਪੰਜਾਬ ਖੇਤਰ ਦੇ ਦੋ ਮੁੱਖ ਡੈਫ਼ੀਨਿਸ਼ਨ ਨੇ, ੧੯੪੭ ਡੈਫ਼ੀਨਿਸ਼ਨ ਅਤੇ ਉਸਤੋਂ ਪੁਰਾਤਨ 1846–1849 ਡੈਫ਼ੀਨਿਸ਼ਨ। ਇੱਕ ਤੀਜੀ ਡੈਫ਼ੀਨਿਸ਼ਨ ਵਿੱਚ ਦੋਵੇਂ 1947 ਡੈਫ਼ੀਨਿਸ਼ਨ ਅਤੇ 1846–1849 ਡੈਫ਼ੀਨਿਸ਼ਨ ਨੂੰ ਮਿਲਾ, ਭਾਸ਼ਾ ਦੀ ਸਾਂਝ ਅਤੇ ਕਦੀਮ ਦਰਿਆਵੀ ਹਿਲਜੁਲ ਦੇ ਲਿਹਾਜ਼ ਨਾਲ਼ ਉੱਤਰੀ ਰਾਜਿਸਥਾਨ ਨੂੰ ਸ਼ਾਮਲ ਕੀਤਾ ਜਾਂਦਾ।

੧੯੪੭ ਡੈਫ਼ੀਨਿਸ਼ਨ

੧੯੪੭ ਡੈਫ਼ੀਨਿਸ਼ਨ ਪੰਜਾਬ ਖਿੱਤੇ ਨੂੰ ਬ੍ਰਿਟਿਸ਼ ਪੰਜਾਬ ਦੇ ਹਵਾਲੇ ਨਾਲ਼ ਡਫ਼ਾਈਨ ਕਰਦਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ਼ ਤਕਸੀਮ ਹੋਇਆ ਸੀ। ਪਾਕਿਸਤਾਨ ਵਿੱਚ, ਖੇਤਰ ਦੇ ਹਿੱਸੇ ਪੰਜਾਬ ਸੂਬਾ ਅਤੇ ਇਸਲਾਮਾਬਾਦ ਕੈਪਟਲ ਟੇਰਾਟੋਰੀ ਸ਼ਾਮਲ ਹਨ । ਭਾਰਤ ਵਿੱਚ, ਸ਼ਾਮਲ ਹਨ ਪੰਜਾਬ ਸੂਬਾ, ਚੰਡੀਗੜ੍ਹ, ਹਰਿਆਣਾ,[10] ਅਤੇ ਹਿਮਾਚਲ ਪ੍ਰਦੇਸ਼।

1947 ਡੈਫ਼ੀਨਿਸ਼ਨ ਵਰਤਦਿਆਂ, ਲਹਿੰਦੇ ਵੱਲ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੁਨਖ਼ਵਾ ਖਿੱਤੇ, ਉੱਤਰ ਨੂੰ ਕਸ਼ਮੀਰ, ਚੜ੍ਹਦੇ ਵੱਲ ਹਿੰਦੀ ਬੈਲਟ ਅਤੇ ਦੱਖਣ ਨੂੰ ਰਾਜਿਸਥਾਨ ਅਤੇ ਸਿੰਧ ਨਾਲ਼ ਪੰਜਾਬ ਦੀ ਹੱਦ ਲਗਦੀ ਹੈ। ਇਸ ਮੁਤਾਬਕ, ਪੰਜਾਬ ਖੇਤਰ ਬਹੁਤ ਕਿਸਮੀ ਹੈ ਅਤੇ ਜਿਸਦੀ ਖਿੱਚ ਕਾਂਗੜਾ ਦੇ ਪਹਾੜਾਂ ਤੋਂ ਮੈਦਾਨੀ ਜ਼ਮੀਨ ਤੋਂ ਚੋਲਿਸਤਾਨ ਦੇ ਰੇਗਿਸਤਾਨ ਤੱਕ ਹੈ।

ਮੌਜੂਦਾ ਨਕਸ਼ੇ

ਵੱਡੇ ਸ਼ਹਿਰ

1846–1849 ਡੈਫ਼ੀਨਿਸ਼ਨ

Thumb
ਪੰਜਾਬ, 1849
Thumb
ਬ੍ਰਿਟਿਸ਼ ਪੰਜਾਬ, 1909

1846–1849 ਡੈਫ਼ੀਨਿਸ਼ਨ ਦਾ ਫ਼ੋਕਸ ਖ਼ਾਲਸਾ ਰਾਜ ਹੈ। ਇਸ ਡੈਫ਼ੀਨਿਸ਼ਨ ਮੁਤਾਬਕ, ਪੰਜਾਬ ਖਿੱਤੇ ਦੇ ਇਲਾਕੇ ਹਨ, ਪਾਕਿਸਤਾਨ ਵਿੱਚ, ਲਹਿੰਦਾ ਪੰਜਾਬ, ਇਸਲਾਮਾਬਾਦ ਕੈਪਟਲ ਟੇਰਾਟੋਰੀ, ਅਜ਼ਾਦ ਕਸ਼ਮੀਰ ਸ਼ਾਮਲ ਭਿਮਬਰ ਅਤੇ ਮੀਰਪੁਰ[11] ਅਤੇ ਖ਼ੈਬਰ ਪਖ਼ਤੁਨਖ਼ਵਾ ਦੇ ਕੁਜ ਹਿੱਸੇ (ਖ਼ਾਸਕਰ ਪੇਸ਼ਾਵਰ[12] ਪੰਜਾਬ ਵਿੱਚ ਪਿਸ਼ੌਰ ਨਾਮ ਨਾਲ਼ ਮਲੂਕ)[13] ਅਤੇ ਭਾਰਤ ਵਿੱਚ, ਚੜ੍ਹਦਾ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਅਤੇ ਕਸ਼ਮੀਰ|ਜੰਮੂ ਦਵਿਜਨ[14][15][16]

ਖ਼ਾਲਸਾ ਰਾਜ ਡੈਫ਼ੀਨਿਸ਼ਨ ਵਰਤਦਿਆਂ, ਪੰਜਾਬ ਖਿੱਤਾ ਵੱਡਾ ਇਲਾਕਾ ਕੱਜਦਾ ਹੈ ਜਿਸਨੂੰ ਪੰਜ ਕੁਦਰਤੀ ਰਕਬਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ।[1]

  • ਚੜ੍ਹਦਾ ਪਹਾੜ੍ਹੀ ਖੇਤਰ ਵਿੱਚ ਸ਼ਾਮਲ ਜੰਮੂ ਦਵਿਜਨ ਅਤੇ ਅਜ਼ਾਦ ਕਸ਼ਮੀਰ;
  • ਵਿਚਕਾਰ ਇੰਡਸ ਖੇਤਰ ਵਿੱਚ ਸ਼ਾਮਲ ਪੇਸ਼ਾਵਰ;
  • ਗਬਲਾ ਮਦਾਨ ਨਾਲ਼ ਉਸਦੇ ਪੰਜ ਦਰਿਆ;
  • ਉੱਤਰ-ਲਹਿੰਦਾ ਖੇਤਰ, ਗਬਲੇ ਮਦਾਨ ਤੋਂ ਜੇਹਲਮ ਅਤੇ ਇੰਡਸ ਵਿਚਾਲ਼ੇ ਲੂਣ ਕੋਹਸਤਾਨ ਕਰਕੇ ਵੱਖ;
  • ਸਤਲੁਜ ਦਰਿਆ ਦੇ ਦੱਖਣ ਨੂੰ ਸੈਮੀ-ਰੇਗਿਸਤਾਨ।

ਪੰਜਾਬ ਦੇ ਚੜ੍ਹਦੇ ਤੋਂ ਉੱਤਰ-ਚੜ੍ਹਦੇ ਵੱਲ ਹਿਮਾਲਿਆ ਕੋਹਸਤਾਨ ਪਹਾੜਾਂ ਦਾ ਅਕਾਰ ਉੱਤਰ-ਹਿੱਲ ਰਹੇ ਇੰਡੋ-ਆਸਟ੍ਰੇਲੀਅਨ ਪਲੇਟ ਅਤੇ ਯੋਰੇਸ਼ੀਆ ਪਲੇਟ ਵਿਚਾਲ਼ੇ ਟੱਕਰ ਦਾ ਅੰਜਾਮ ਹੈ। ਪਲੇਟਾਂ ਹਜੇ ਵੀ ਇਕੱਠੀਆਂ ਹਿੱਲ ਰਹੀਆਂ ਨੇ, ਅਤੇ ਹਿਮਾਲਿਆ ਹਰ ਸਾਲ 5 millimetres (0.2 in) ਤਾਹਾਂ ਜਾ ਰਿਹਾ।

ਉੱਪਰਲਾ ਖੇਤਰੀ ਹਿੱਸਾ ਸਾਰਾ ਸਾਲ ਬਰਫ਼-ਕੱਜਿਆ ਰਹਿੰਦਾ ਹੈ। ਟਿੱਲੇ ਹੇਠਲੇ ਕੋਹਸਤਾਨ ਪਹਾੜਾ ਨਾਲ਼ ਮੁਤਵਾਜ਼ੀ ਜਾਂਦੇ ਹਨ। ਹੇਠਲਾ ਹਿਮਾਲਿਆ ਕੋਹਸਤਾਨ ਰਾਵਲਪਿੰਡੀ ਦੇ ਉੱਤਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਅਗਾਹਾਂ ਦੱਖਣ ਵਿਚੋਂ ਜਾਂਦਾ ਹੈ। ਇਹ ਪਹਾੜ ਕਾਫ਼ੀ ਨਿਆਣੇ ਹਨ, ਅਤੇ ਜਲਦੀ ਰੁੜ੍ਹ ਰਹੇ ਨੇ। ਪੰਜਾਬ ਦੇ ਇੰਡਸ ਅਤੇ ਪੰਜਾਬ ਦਰਿਆਵਾਂ ਦੇ ਜ਼ਰੀਏ ਪਹਾੜੀ ਕੋਹਸਤਾਨ ਵਿੱਚ ਹਨ ਅਤੇ ਜਿਸ ਵਿੱਚ ਢੋਇਆ ਲੋਮ, ਮਿਨਰਲ ਅਤੇ ਗਾਰਾ ਅਲੂਵੀਅਲ ਅਮੀਰ ਮਦਾਨੀ ਜ਼ਮੀਨ, ਜੋ ਬਹੁਤ ਜ਼ਰਖੇਜ਼ ਹੈ ਤੱਕ ਆਹ ਜਾਂਦਾ।[17]

ਵੱਡੇ ਸ਼ਹਿਰ

1846–1849 ਡੈਫ਼ੀਨਿਸ਼ਨ ਮੁਤਾਬਕ, ਕੁਜ ਮੇਜਰ ਸ਼ਹਿਰ ਵਿੱਚ ਸ਼ਾਮਲ ਜੰਮੂ, ਪੇਸ਼ਾਵਰ ਅਤੇ ਦਿੱਲੀ ਦੇ ਕੁਜ ਹਿੱਸੇ।

ਅਜ਼ੀਮ ਪੰਜਾਬ

ਪੰਜਾਬ ਖੇਤਰ ਦੀ ਤੀਜੀ ਡੈਫ਼ੀਨਿਸ਼ਨ ਵਿੱਚ ਤਾਹਾਂ ਜ਼ਿਕਰ ਹੋਏ ਡੈਫ਼ੀਨਿਸ਼ਨਾਂ ਨਾਲ਼ ਰਾਜਸਥਾਨ ਦੇ ਕੁਜ ਹਿਸਿਆਂ ਨੂੰ[18][19][20][21] ਭਾਸ਼ਾਈ ਸਾਂਝ ਅਤੇ ਕਦੀਮ ਵੇਲਿਆਂ ਵਿੱਚ ਪੰਜਾਬ ਦਰਿਆਵਾਂ ਦੀ ਲੋਕੇਸ਼ਨ ਦੇ ਲਿਹਾਜ਼ ਨਾਲ਼ ਸ਼ਾਮਲ ਕੀਤਾ ਜਾਂਦਾ। ਖ਼ਾਸਕਰ, ਗੰਗਾਨਗਰ ਅਤੇ ਹਨੂੰਮਾਨਗੜ੍ਹ ਜਿੱਲ੍ਹੇ ਪੰਜਾਬ ਖਿੱਤੇ ਵਿੱਚ ਸ਼ਾਮਲ ਹਨ।[22]

ਭੂਗੋਲ

"ਪੰਜਾਬ" ਸ਼ਬਦ ਦੀ ਭੂਗੋਲਿਕ ਪਰਿਭਾਸ਼ਾ ਸਮੇਂ ਦੇ ਨਾਲ ਬਦਲ ਗਈ ਹੈ। 16ਵੀਂ ਸਦੀ ਵਿੱਚ ਮੁਗਲ ਸਾਮਰਾਜ ਵਿੱਚ ਇਹ ਸਿੰਧ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਇੱਕ ਮੁਕਾਬਲਤਨ ਛੋਟੇ ਖੇਤਰ ਦਾ ਹਵਾਲਾ ਦਿੰਦਾ ਸੀ। [23][24]

ਸਿੱਖ ਸਾਮਰਾਜ

19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ। [25] ਸਾਮਰਾਜ 1799 ਤੋਂ ਹੋਂਦ ਵਿੱਚ ਸੀ, ਜਦੋਂ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕੀਤਾ, 1849 ਤੱਕ, ਜਦੋਂ ਇਹ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰ ਗਿਆ ਅਤੇ ਜਿੱਤਿਆ ਗਿਆ। ਇਹ ਖੁਦਮੁਖਤਿਆਰ ਸਿੱਖ ਮਿਸਲਾਂ ਦੇ ਸੰਗ੍ਰਹਿ ਤੋਂ ਖਾਲਸੇ ਦੀ ਨੀਂਹ 'ਤੇ ਬਣਾਈ ਗਈ ਸੀ। [26][27] 19ਵੀਂ ਸਦੀ ਵਿੱਚ ਆਪਣੇ ਸਿਖਰ 'ਤੇ, ਸਾਮਰਾਜ ਪੱਛਮ ਵਿੱਚ ਖੈਬਰ ਦੱਰੇ ਤੋਂ ਪੂਰਬ ਵਿੱਚ ਪੱਛਮੀ ਤਿੱਬਤ ਤੱਕ ਅਤੇ ਦੱਖਣ ਵਿੱਚ ਮਿਥਨਕੋਟ ਤੋਂ ਉੱਤਰ ਵਿੱਚ ਕਸ਼ਮੀਰ ਤੱਕ ਫੈਲਿਆ ਹੋਇਆ ਸੀ। ਇਹ ਚਾਰ ਸੂਬਿਆਂ ਵਿੱਚ ਵੰਡਿਆ ਗਿਆ ਸੀ: ਲਾਹੌਰ, ਪੰਜਾਬ ਵਿੱਚ, ਜੋ ਸਿੱਖ ਰਾਜਧਾਨੀ ਬਣ ਗਿਆ; ਮੁਲਤਾਨ, ਪੰਜਾਬ ਵਿੱਚ ਵੀ; ਪੇਸ਼ਾਵਰ ; ਅਤੇ ਕਸ਼ਮੀਰ 1799 ਤੋਂ 1849 ਤੱਕ। 3.5 ਦੀ ਅੰਦਾਜ਼ਨ ਆਬਾਦੀ ਦੇ ਨਾਲ, ਧਾਰਮਿਕ ਤੌਰ 'ਤੇ ਵਿਭਿੰਨ 1831 ਵਿੱਚ ਮਿਲੀਅਨ (ਇਸ ਨੂੰ ਉਸ ਸਮੇਂ ਦਾ 19ਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਾਉਂਦੇ ਹੋਏ ),[28] ਇਹ ਭਾਰਤੀ ਉਪ ਮਹਾਂਦੀਪ ਦਾ ਆਖ਼ਰੀ ਪ੍ਰਮੁੱਖ ਖੇਤਰ ਸੀ ਜਿਸਨੂੰ ਬ੍ਰਿਟਿਸ਼ ਸਾਮਰਾਜ ਦੁਆਰਾ ਮਿਲਾਇਆ ਗਿਆ ਸੀ।

Thumb
ਨਕਸ਼ਾ ਪੰਜਾਬੀ ਸਿੱਖ ਸਾਮਰਾਜ ਨੂੰ ਦਰਸਾਉਂਦਾ ਹੈ।

ਸਿੱਖ ਸਾਮਰਾਜ ਕੁੱਲ 200,000 ਤੱਕ ਫੈਲਿਆ ਹੋਇਆ ਸੀ ਆਪਣੇ ਸਿਖਰ 'ਤੇ। [29][30][31]

ਪੰਜਾਬ ਭਾਰਤ ਅਤੇ ਅਫਗਾਨ ਦੁਰਾਨੀ ਸਾਮਰਾਜ ਨਾਲ ਘਿਰਿਆ ਹੋਇਆ ਖੇਤਰ ਸੀ। ਸਿੱਖ ਸਾਮਰਾਜ ਦੇ ਦੌਰਾਨ ਇਤਿਹਾਸਕ ਪੰਜਾਬ ਖੇਤਰ ਨੂੰ ਹੇਠ ਲਿਖੀਆਂ ਆਧੁਨਿਕ-ਦਿਨ ਦੀਆਂ ਸਿਆਸੀ ਵੰਡਾਂ ਨੇ ਬਣਾਇਆ:

1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਸਾਮਰਾਜ ਅੰਦਰੂਨੀ ਵੰਡਾਂ ਅਤੇ ਰਾਜਨੀਤਿਕ ਕੁਪ੍ਰਬੰਧਾਂ ਦੁਆਰਾ ਬੁਰੀ ਤਰ੍ਹਾਂ ਕਮਜ਼ੋਰ ਹੋ ਗਿਆ ਸੀ। ਇਸ ਮੌਕੇ ਦੀ ਵਰਤੋਂ ਈਸਟ ਇੰਡੀਆ ਕੰਪਨੀ ਨੇ ਪਹਿਲੀ ਅਤੇ ਦੂਜੀ ਐਂਗਲੋ-ਸਿੱਖ ਜੰਗਾਂ ਸ਼ੁਰੂ ਕਰਨ ਲਈ ਕੀਤੀ ਸੀ। 1849 ਵਿਚ ਦੂਜੀ ਐਂਗਲੋ-ਸਿੱਖ ਜੰਗ ਦੇ ਅੰਤ ਵਿਚ ਦੇਸ਼ ਨੂੰ ਅੰਤ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਵੱਖ-ਵੱਖ ਰਿਆਸਤਾਂ ਅਤੇ ਪੰਜਾਬ ਸੂਬੇ ਵਿਚ ਭੰਗ ਕਰ ਦਿੱਤਾ ਗਿਆ। ਆਖਰਕਾਰ, ਤਾਜ ਦੇ ਸਿੱਧੇ ਪ੍ਰਤੀਨਿਧੀ ਵਜੋਂ ਲਾਹੌਰ ਵਿੱਚ ਇੱਕ ਲੈਫਟੀਨੈਂਟ ਗਵਰਨਰਸ਼ਿਪ ਬਣਾਈ ਗਈ ਸੀ। [41] 1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਸਾਮਰਾਜ ਅੰਦਰੂਨੀ ਵੰਡਾਂ ਅਤੇ ਰਾਜਨੀਤਿਕ ਕੁਪ੍ਰਬੰਧਾਂ ਦੁਆਰਾ ਬੁਰੀ ਤਰ੍ਹਾਂ ਕਮਜ਼ੋਰ ਹੋ ਗਿਆ ਸੀ। ਇਸ ਮੌਕੇ ਦੀ ਵਰਤੋਂ ਈਸਟ ਇੰਡੀਆ ਕੰਪਨੀ ਨੇ ਪਹਿਲੀ ਅਤੇ ਦੂਜੀ ਐਂਗਲੋ-ਸਿੱਖ ਜੰਗਾਂ ਸ਼ੁਰੂ ਕਰਨ ਲਈ ਕੀਤੀ ਸੀ। 1849 ਵਿਚ ਦੂਜੀ ਐਂਗਲੋ-ਸਿੱਖ ਜੰਗ ਦੇ ਅੰਤ ਵਿਚ ਦੇਸ਼ ਨੂੰ ਅੰਤ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਵੱਖ-ਵੱਖ ਰਿਆਸਤਾਂ ਅਤੇ ਪੰਜਾਬ ਸੂਬੇ ਵਿਚ ਭੰਗ ਕਰ ਦਿੱਤਾ ਗਿਆ। ਆਖਰਕਾਰ, ਤਾਜ ਦੇ ਸਿੱਧੇ ਪ੍ਰਤੀਨਿਧੀ ਵਜੋਂ ਲਾਹੌਰ ਵਿੱਚ ਇੱਕ ਲੈਫਟੀਨੈਂਟ ਗਵਰਨਰਸ਼ਿਪ ਬਣਾਈ ਗਈ ਸੀ। [42] :221

ਇਤਿਹਾਸ

ਟਾਈਮਲਾਈਨ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.