13 ਅਕਤੂਬਰ
From Wikipedia, the free encyclopedia
Remove ads
13 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 286ਵਾਂ (ਲੀਪ ਸਾਲ ਵਿੱਚ 287ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 79 ਦਿਨ ਬਾਕੀ ਹਨ।
ਵਾਕਿਆ
- 54– ਰੋਮਨ ਸਾਮਰਾਜ ਦੇ ਮਹਾਰਾਜਾ ਕਲੌਡੀਅਸ ਦੀ ਪਤਨੀ ਵਲੋਂ ਉਸ ਦਾ ਕਤਲ ਕੀਤੇ ਜਾਣ ਮਗਰੋਂ ਨੀਰੋ ਮੁਲਕ ਦਾ ਨਵਾਂ ਹਾਕਮ ਬਣਿਆ।
- 1710– ਸਰਹਿੰਦ ਦੀ ਲੜਾਈ ਵਿੱਚ ਸੈਂਕੜੇ ਸਿੱਖਾਂ ਸ਼ਹੀਦ ਹੋੲੇ।
- 1792– ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕਨ ਰਾਸ਼ਟਰਪਤੀ ਦੀ ਰਿਹਾਇਸ਼ ਵਾਸਤੇ ਜਾਰਜ ਵਾਸ਼ਿੰਗਟਨ ਨੇ 'ਐਗ਼ਜ਼ੈਕਟਿਵ ਮੈਨਸ਼ਨ' ਇਮਾਰਤ ਦੀ ਨੀਂਹ ਰੱਖੀ।
- 1904– ਮਸ਼ਹੂਰ ਮਨੋਵਿਗਿਆਨੀ ਸਿਗਮੰਡ ਫ਼ਰਾਇਡ ਦੀ ਕਿਤਾਬ ਸੁਪਨਿਆਂ ਦਾ ਬਿਆਨ 'ਇੰਟਰਪ੍ਰੈਟੇਸ਼ਨ ਆਫ਼ ਡਰੀਮਜ਼' ਛਪੀ।
- 1920– ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸਰਕਾਰ ਨੇ ਕਮੇਟੀ ਬਣਾਈ।
- 1948 – ਪਹਿਲੀ ਸਿੱਖ ਰੈਜਮੈਂਟ ਦੇ ਲਾਸ ਨਾਇਕ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।
- 1973– ਕਪੂਰ ਸਿੰਘ ਆਈ. ਸੀ. ਐਸ ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
- 1989– ਅਮਰੀਕਨ ਰਾਸ਼ਟਰਪਤੀ ਰੋਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
- 2006 – ਗੋਧਰਾ ਕਾਂਡ: ਰੇਲਵੇ ਮੰਤਰਾਲੇ ਕਮਿਸ਼ਨ ਜਸਟਿਸ ਯੂ.ਸੀ. ਬੈਨਰਜੀ ਕਮਿਸ਼ਨ ਨੇ ਇਸ ਨੂੰ ਮਹਿਜ਼ ਇੱਕ ਹਾਦਸਾ ਐਲਾਨਿਆ ਸੀ।
Remove ads
ਜਨਮ


- 1884 – ਗਦਰ ਪਾਰਟੀ ਦਾ ਸੰਚਾਲਨ ਅਤੇ ਭਾਰਤੀ ਕੌਮੀ ਇਨਕਲਾਬੀ ਲਾਲਾ ਹਰਦਿਆਲ ਦਾ ਜਨਮ।
- 1900 – ਪਾਕਿਸਤਾਨ ਦੇ ਉਰਦੂ ਲੇਖਕ ਅਤੇ ਨਾਟਕਕਾਰ ਇਮਤਿਆਜ਼ ਅਲੀ ਤਾਜ ਦਾ ਜਨਮ।
- 1911 – ਭਾਰਤੀ ਫ਼ਿਲਮੀ ਕਲਾਕਾਰ ਅਸ਼ੋਕ ਕੁਮਾਰ ਦਾ ਜਨਮ।
- 1915 – ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸ਼ਰੀਫ਼ ਕੁੰਜਾਹੀ ਦਾ ਜਨਮ।
- 1925 – ਲੋਹ ਔਰਤ ਅਤੇ ਬ੍ਰਿਟਿਸ਼ ਦੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ ਦਾ ਜਨਮ।
- 1938 – ਦੱਖਣੀ ਅਫ਼ਰੀਕੀ ਲੇਖਿਕਾ ਡੈਲਨ ਮੈਥੀ ਦਾ ਜਨਮ।
- 1940 – ਪਾਕਿਸਤਾਨੀ ਗਾਇਕਾ ਅਤੇ ਅਦਾਕਾਰਾ ਮੁਸੱਰਤ ਨਜ਼ੀਰ ਦਾ ਜਨਮ।
- 1941 – ਕੈਨੇਡੀਅਨ ਵਾਤਾਵਰਣਪ੍ਰੇਮੀ, ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਰਾਬਰਟ ਹੰਟਰ ਦਾ ਜਨਮ।
- 1948 – ਪਾਕਿਸਤਾਨ ਦਾ ਸੂਫ਼ੀ ਗਾਇਕ ਅਤੇ ਸੰਗੀਤਕਾਰ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਜਨਮ।
- 1952 – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ਕਣ ਭੌਤਿਕ ਵਿਗਿਆਨੀ ਤੇਜਿੰਦਰ ਵਿਰਦੀ ਦਾ ਜਨਮ।
Remove ads
ਦਿਹਾਂਤ
- 1900 – ਭਾਰਤੀ ਦਾਰਸ਼ਨਿਕ ਅਤੇ ਸ਼ਬਦ-ਕੋਸ਼ਕਾਰ ਅਮੀਰ ਮੀਨਾਈ ਦਾ ਦਿਹਾਂਤ।
- 1911 – ਸਕੌਟ- ਆਇਰਿਸ਼ ਸਮਾਜਕ ਕਾਰਕੁਨ, ਲੇਖਕ, ਅਧਿਆਪਕ ਸਿਸਟਰ ਨਿਵੇਦਿਤਾ ਦਾ ਦਿਹਾਂਤ।
- 1987 – ਭਾਰਤੀ ਫਿਲਮ ਪਲੇਅਬੈਕ ਗਾਇਕ ਕਿਸ਼ੋਰ ਕੁਮਾਰ ਦਾ ਦਿਹਾਂਤ।
- 1995 – ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads