2 ਦਸੰਬਰ
From Wikipedia, the free encyclopedia
Remove ads
2 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 336ਵਾਂ (ਲੀਪ ਸਾਲ ਵਿੱਚ 337ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 29 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਮੱਘਰ ਬਣਦਾ ਹੈ।
ਵਾਕਿਆ
- 1804 – ਨੈਪੋਲੀਅਨ ਬੋਨਾਪਾਰਟ ਨੇ ਨੌਟਰਡਮ ਕੈਥੀਡਰਲ 'ਚ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜ ਪਹਿਨਿਆ |
- 1867 – ਨਿਊਯਾਰਕ (ਅਮਰੀਕਾ) ਵਿੱਚ ਨਾਵਲਕਾਰ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿੱਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇੱਕ ਮੀਲ ਲੰਮੀ ਲਾਈਨ ਲੱਗੀ |
- 1886 – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
- 1901 – ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
- 1935 – ਬਰਤਾਨੀਆ ਨੇ ਕਿਰਪਾਨ ਤੇ ਪਾਬੰਦੀ ਲਾਈ
- 1961 – ਕਿਊਬਾ ਦੇ ਮੁਖੀ ਫ਼ੀਦੇਲ ਕਾਸਤਰੋ ਨੇ ਇੱਕ ਕੌਮੀ ਬਰਾਡਕਾਸਟ ਵਿੱਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇੱਕ ਕਮਿਊਨਿਸਟ ਮੁਲਕ ਬਣੇਗਾ |
- 1982 – ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਾਦਾ ਰਿਹਾ |
- 1989 – ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ |
- 1995 – ਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
- 1998 – ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
- 1999 – ਬਰਤਾਨੀਆ ਨੇ ਨਾਰਥ ਆਇਰਲੈਂਡ ਦੀ ਸਿਆਸੀ ਤਾਕਤ 'ਨਾਰਥ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ |
Remove ads
ਜਨਮ

- 1920 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਜਨਮ।
- 1926 – ਚੈੱਕ ਕਵੀ, ਨਾਟਕਕਾਰ, ਲੇਖਕ ਅਤੇ ਸਕਰੀਨ-ਰਾਈਟਰ ਮਿਲੋਸ਼ ਮਾਤਸੋਉਰੇਕ ਦਾ ਜਨਮ।
- 1947 – ਬ੍ਰਿਕਸ ਦੇਸ਼ਾਂ ਦੇ ਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ ਕੇ.ਵੀ. ਕਾਮਥ ਦਾ ਜਨਮ।
- 1956 – ਪੰਜਾਬੀ ਵਿਦਵਾਨ ਡਾ. ਗੁਰਮੀਤ ਸਿੰਘ ਦਾ ਜਨਮ।
- 1958 – ਅਮਰੀਕਨ ਲੇਖਕ, ਕਹਾਣੀਕਾਰ, ਨਿਬੰਧਕਾਰ, ਨਾਵਲਕਾਰ ਜਾਰਜ ਸਾਂਡਰਸ ਦਾ ਜਨਮ।
- 1959 – ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਭਿਨੇਤਰੀ ਨੀਲਿਮਾ ਅਜ਼ੀਮ ਦਾ ਜਨਮ।
- 1960 – ਭਾਰਤੀ ਫ਼ਿਲਮੀ ਕਲਾਕਾਰ ਸਿਲਕ ਸਮਿਥਾ ਦਾ ਜਨਮ।
- 1978 – ਕੈਨੇਡੀਆਈ ਗਾਇਕ-ਗੀਤਕਾਰ, ਰੇਕਾਰਡ ਨਿਰਮਾਤਾ, ਸੰਗੀਤਕਾਰ, ਤੇ ਅਭਿਨੇਤਰੀ ਨੈਲੀ ਫਰਟਾਡੋ ਦਾ ਜਨਮ।
- 1994 – ਭਾਰਤੀ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਦਾ ਜਨਮ।
Remove ads
ਦਿਹਾਂਤ
- 1547 – ਸਪੇਨੀ ਵਿਜੇਤਾ ਹੇਰਨਾਨ ਕੋਰਤੇਸ ਦਾ ਦਿਹਾਂਤ।
- 1881 – ਦਾਰਸ਼ਨਿਕ ਕਾਰਲ ਮਾਰਕਸ ਦੀ ਪਤਨੀ ਜੈਨੀ ਵਾਨ ਵੇਸਟਫਾਲੇਨ ਦਾ ਦਿਹਾਂਤ।
- 1985 – ਅੰਗਰੇਜ਼ੀ ਕਵੀ, ਨਾਵਲਕਾਰ ਫਿਲਿਪ ਲਾਰਕਿਨ ਦਾ ਦਿਹਾਂਤ।
- 1991 – ਬੰਗਾਲੀ ਲੇਖਕ ਅਤੇ ਨਾਵਲਕਾਰ ਬਿਮਲ ਮਿੱਤਰ ਦਾ ਦਿਹਾਂਤ।
- 2014 – ਭਾਰਤ ਫ਼ਿਲਮ ਐਕਟਰ ਦੇਵੇਨ ਵਰਮਾ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads