25 ਦਸੰਬਰ

From Wikipedia, the free encyclopedia

Remove ads

'25 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 359ਵਾਂ(ਲੀਪ ਸਾਲ ਵਿੱਚ 360ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 6 ਦਿਨ ਬਾਕੀ ਹਨ। ਅੱਜ 'ਮੰਗਲਵਾਰ' ਹੈ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ '10 ਪੋਹ' ਬਣਦਾ ਹੈ।

ਹੋਰ ਜਾਣਕਾਰੀ ਦਸੰਬਰ, ਐਤ ...

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

  • ਕ੍ਰਿਸਮਸ ਦਿਵਸ - ਅੰਤਰਰਾਸ਼ਟਰੀ।
  • ਰਾਜ-ਪ੍ਰਬੰਧ ਦਿਵਸ - ਭਾਰਤ।
  • ਤੁਲਸੀ ਪੂਜਾ ਦਿਵਸ - ਭਾਰਤ।
  • ਬਾਲ ਦਿਵਸ - ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਚਾਡ, ਇਕੂਟੇਰੀਅਲ, ਗਿਨੀ, ਕਾਂਗੋ ਲੋਕਤੰਤਰੀ ਗਣਰਾਜ, ਗੈਬੋਨ ਅਤੇ ਕਾਂਗੋ ਗਣਰਾਜ ਦੇਸ਼ਾਂ 'ਚ ਅੱਜ ਦੇ ਦਿਨ ਹੀ ਮਨਾਇਆ ਜਾਂਦਾ ਹੈ।
  • ਸੰਵਿਧਾਨ ਦਿਵਸ - ਤਾਈਵਾਨ।
  • ਮਾਲਖ ਤਿਓਹਾਰ - ਚੇਚਨਿਆ ਅਤੇ ਇੰਗੁਸ਼ਤੀਆ ਦੇ ਨਾਖ ਲੋਕ ਦੁਆਰਾ ਮਨਾਇਆ ਜਾਂਦਾ ਹੈ।
  • ਕ਼ਾਇਦ-ਏ-ਆਜ਼ਮ ਦਿਵਸ(ਮੁਹੰਮਦ ਅ਼ਲੀ ਜਿਨਾਹ ਦੇ ਜਨਮ-ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ) - ਪਾਕਿਸਤਾਨ।
  • ਟਕਾਨਾਕੁਈ ਦਿਵਸ - ਚੁੰਬਵਿਲਕਾਸ ਰਾਜ (ਪੇਰੂ ਦੇਸ਼)।
Remove ads

ਵਾਕਿਆ

  • 353 'ਪੌਪ ਜੂਲੀਅਸ' ਨੇ 'ਈਸਾ ਮਸੀਹ' ਦੇ ਜਨਮ ਦੇ ਰੂਪ 'ਚ ਕ੍ਰਿਸਮਸ(Christ+mass-ਭਾਵ ਈਸਾ ਦੇ ਜਨਮ ਸੰਬੰਧੀ ਇਕੱਠੇ ਹੋਏ ਲੋਕਾਂ ਦੀ ਸਭਾ) ਮਨਾਉਣ ਦਾ ਦਿਨ ਤਹਿ ਕੀਤਾ। ਭਾਵੇਂ ਮਸੀਹ ਯਿਸੂ ਦੀ ਜਨਮ-ਮਿਤੀ ਦੇ ਪੁਖ਼ਤਾ ਪ੍ਰਮਾਣ ਨਹੀਂ ਮਿਲਦੇ ਪਰ 4 ਈ.ਪੂ. ਤੋਂ 2 ਈ.ਪੂ. ਦੇ ਵਿਚਕਾਰ ਜਨਮ ਹੋਣ ਦੀ ਜ਼ਿਆਦਾਤਰ ਸਹਿਮਤੀ ਹੈ।
  • 800 'ਚਾਰਲੀਮੇਅਨ' ਦੀ ਪਹਿਲੇ 'ਪਵਿੱਤਰ ਰੋਮਨ ਬਾਦਸ਼ਾਹ' ਦੇ ਤੌਰ ਉੱਤੇ ਤਾਜਪੋਸ਼ੀ ਹੋਈ।
  • 1066 ਇੰਗਲੈਂਡ ਵਿੱਚ 'ਵਿਲੀਅਮ' ਦੀ ਬਾਦਸ਼ਾਹ ਦੇ ਤੌਰ ਉੱਤੇ ਤਾਜਪੋਸ਼ੀ ਹੋਈ।
  • 1772 ਭੰਗੀ ਮਿਸਲ ਦੀਆਂ ਫ਼ੌਜਾਂ ਨੇ ਮੁਲਤਾਨ ਉੱਤੇ ਹਮਲਾ ਕਰ ਕੇ ਤੈਮੂਰ ਦੇ ਅਫ਼ਗ਼ਾਨ ਜਰਨੈਲਾਂ 'ਸ਼ੁਜਾਹ ਖ਼ਾਨ' ਅਤੇ 'ਦੌਪਤਰਾ' ਨੂੰ ਹਰਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
  • 1989 ਰੋਮਾਨੀਆ ਦੇ ਗੱਦੀਓਂ ਲਾਹੇ ਗਏ ਹਾਕਮ 'ਚਚੈਸਕੂ' ਅਤੇ ਉਸ ਦੀ ਪਤਨੀ ਨੂੰ ਮਿਲਟਰੀ ਅਦਾਲਤ ਨੇ ਸਜ਼ਾ-ਏ-ਮੌਤ ਦੇ ਕੇ ਗੋਲ਼ੀਆਂ ਨਾਲ਼ ਉਡਾ ਦਿੱਤਾ।
  • 1991 ਮਿਖਾਇਲ ਗੋਰਬਾਚੇਵ ਨੇ ਟੀ.ਵੀ. ਤੋਂ ਐਲਾਨ ਕੀਤਾ ਕਿ 'ਸੋਵੀਅਤ ਯੂਨੀਅਨ' ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
  • 1994 ਮੱਧ ਸਾਗਰ 'ਚ 'ਮਾਲਟਾ ਟਾਪੂ' ਨੇੜੇ ਵਾਪਰੇ ਕਾਂਡ ਵਿੱਚ 300 ਪੰਜਾਬੀ ਨੌਜਵਾਨਾਂ ਦੀ ਮੌਤ ਹੋਈ।
Remove ads

ਜਨਮ

Thumb
ਆਇਜ਼ਕ ਨਿਊਟਨ
Thumb
ਮਦਨ ਮੋਹਨ ਮਾਲਵੀਆ
Thumb
ਨੌਸ਼ਾਦ

ਦਿਹਾਂਤ

Thumb
ਚਾਰਲੀ ਚੈਪਲਿਨ
Remove ads
Loading related searches...

Wikiwand - on

Seamless Wikipedia browsing. On steroids.

Remove ads