10 ਜੂਨ

ਮਿਤੀ From Wikipedia, the free encyclopedia

Remove ads

10 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 161ਵਾਂ (ਲੀਪ ਸਾਲ ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

  • 1246 ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸੀਰੂਦੀਨ ਮਹਿਮੂਦ ਪਹਿਲੇ ਨੇ ਤਖਤ ਸੰਭਾਲਿਆ।
  • 1605 ਵਾਲਸੇ ਦਮਿਤਰੀ ਰੂਸ 'ਚ ਪਹਿਲੀ ਵਾਰ ਜਾਰ ਬਣੇ।
  • 1793 ਪੈਰਿਸ 'ਚ ਪਹਿਲੇ ਚਿੜੀਆਘਰ ਦੀ ਸ਼ੁਰੂਆਤ।
  • 1801 ਤ੍ਰਿਪੋਲੀ ਨੇ ਅਮਰੀਕਾ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
  • 1847 ਸ਼ਿਕਾਗੋ ਟ੍ਰਿਬਊਨ ਦਾ ਪ੍ਰਕਾਸ਼ਨ ਸ਼ੁਰੂ।
  • 1898 ਸਪੇਨ ਅਤੇ ਅਮਰੀਕਾ ਦਰਮਿਆਨ ਯੁੱਧ ਦੌਰਾਨ ਅਮਰੀਕੀ ਜੰਗੀ ਬੇੜੇ ਕਿਊਬਾ ਪੁੱਜੇ।
  • 1909 ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
  • 1916 ਅਰਬਾਂ ਨੇ ਤੁਰਕਾਂ ਤੋਂ ਇਸਲਾਮ ਦਾ ਪਾਕਿ ਨਗਰ ਮੱਕਾ ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
  • 1931 ਨਾਰਵੇ ਨੇ ਪੂਰਬੀ ਗ੍ਰੀਨਲੈਂਡ 'ਤੇ ਕਬਜ਼ਾ ਕੀਤਾ।
  • 1934 ਸਾਬਕਾ ਸੋਵੀਅਤ ਯੂਨੀਅਨ ਅਤੇ ਰੋਮਾਨੀਆ ਦਰਮਿਆਨ ਦੋ-ਪੱਖੀ ਸੰਬੰਧ ਮੁੜ ਬਹਾਲ।
  • 1940 ਦੂਜਾ ਵਿਸ਼ਵ ਯੁੱਧ 'ਚ ਇਟਲੀ ਨੇ ਫਰਾਂਸ ਅਤੇ ਬ੍ਰਿਟੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
  • 1966 ਨਾਸ਼ਿਕ 'ਚ ਹਵਾਈ ਫੌਜ ਦੇ ਜਹਾਜ਼ (ਐੱਮ. ਆਈ. ਜੀ.) ਦਾ ਉਤਪਾਦਨ ਸ਼ੁਰੂ।
  • 1971 ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
  • 1972 ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
  • 1978 ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
  • 1984 ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
  • 1984 ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇੱਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
  • 2013 ਇਰਾਕ 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।
Remove ads

ਜਨਮ

Remove ads

ਮੌਤ

Thumb
ਭਾਈ ਵੀਰ ਸਿੰਘ
Loading related searches...

Wikiwand - on

Seamless Wikipedia browsing. On steroids.

Remove ads