29 ਨਵੰਬਰ
From Wikipedia, the free encyclopedia
Remove ads
29 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 333ਵਾਂ (ਲੀਪ ਸਾਲ ਵਿੱਚ 334ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 32 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 15 ਮੱਘਰ ਬਣਦਾ ਹੈ।
ਵਾਕਿਆ
- 1710 – ਬਹਾਦਰ ਸ਼ਾਹ ਜ਼ਫਰ ਦੀ 90 ਹਜ਼ਾਰ ਫ਼ੌਜ ਨੇ ਲੋਹਗੜ੍ਹ ਨੂੰ ਘੇਰਾ ਪਾਇਆ।
- 1914 – ਗ਼ਦਰੀ ਵਰਕਰਾਂ ਦੀ ਪੁਲਿਸ ਨਾਲ ਹੋਈ ਝੜੱਪ 'ਚ ਚੰਦਾ ਸਿੰਘ ਤੇ ਨਿਸ਼ਾਨ ਸਿੰਘ ਮਾਰੇ ਗਏ ਤੇ 7 ਫੜੇ ਗਏ।
- 1925 – ਸਿੱਖ ਗੁਰਦੁਆਰਾ ਐਕਟ ਬਿਲ ਦਾ ਖਰੜਾ ਛਾਪਿਆ ਗਿਆ।
- 1939 – ਰੂਸ ਨੇ ਫ਼ਿਨਲੈਂਡ ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ ਅਤੇ ਇਸ ਦੇ ਜਹਾਜ਼ਾਂ ਨੇ ਫ਼ਿਨਲੈਂਡ ਦੇ ਹੈਲਸਿੰਕੀ ਹਵਾਈ ਅੱਡੇ 'ਤੇ ਬੰਬਾਰੀ ਕੀਤੀ।
- 1947 – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਫ਼ਲਸਤੀਨ ਨੂੰ ਅਰਬਾਂ ਤੇ ਯਹੂਦੀਆਂ ਵਿੱਚ ਵੰਡਣ ਦਾ ਮਤਾ ਪਾਸ ਕੀਤਾ।
- 1961 – ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ ਗੰਗਾਨਗਰ ਤੇ 8 ਹੋਰਾਂ ਨੂੰ ਅਕਾਲ ਤਖ਼ਤ ਤੋਂ ਸਜ਼ਾ ਲਾਈ ਗਈ।
- 1962 – ਅਲਜੀਰੀਆ ਨੇ ਕਮਿਊਨਿਸਟ ਪਾਰਟੀ ਤੇ ਪ੍ਰਤੀਬੰਧ ਕੀਤੀ।
- 1974 – ਬਰਤਾਨੀਆ ਵਿੱਚ ਆਇਰਿਸ਼ ਰੀਪਬਲੀਕਨ ਆਰਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ ਗਿਆ।
- 1975 – ਬਿਲ ਗੇਟਸ ਨੇ ਆਪਣੀ ਕੰਪਨੀ ਵਾਸਤੇ 'ਮਾਈਕਰੋਸਾਫ਼ਟ' ਨਾਂ ਚੁਣਿਆ।
- 1977 – ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਸਥਾਪਿਤ ਕੀਤਾ।
- 1982 – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕਰ ਕੇ ਰੂਸ ਨੂੰ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਵਾਸਤੇ ਕਿਹਾ।
- 1989 – ਭਾਰਤ ਦੀਆਂ ਆਮ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ।
- 1990 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਤਾ ਪਾਸ ਕਰ ਕੇ ਇਰਾਕ ਨੂੰ ਕੁਵੈਤ ਵਿਚੋਂ ਫ਼ੌਜਾਂ ਕੱਢਣ ਅਤੇ ਵਿਦੇਸ਼ੀਆਂ ਨੂੰ ਰਿਹਾ ਕਰਨ ਵਾਸਤੇ ਕਿਹਾ।
- 1996 – ਯੂ.ਐਨ.ਓ. ਦੀ ਅਦਾਲਤ ਨੇ ਬੋਸਨੀਆ ਦੀ ਸਰਬ ਫ਼ੌਜ ਦੇ ਇੱਕ ਸਿਪਾਹੀ ਡਰੈਜ਼ਨ ਐਰਡੇਮੋਵਿਕ ਨੂੰ 1200 ਮੁਸਲਮਾਨ ਸ਼ਹਿਰੀਆਂ ਦੇ ਕਤਲ ਵਿੱਚ ਸ਼ਮੂਲੀਅਤ ਕਾਰਨ 10 ਸਾਲ ਕੈਦ ਦੀ ਸਜ਼ਾ ਸੁਣਾਈ।
- 1998 – ਸਵਿਟਜ਼ਰਲੈਂਡ ਦੇ ਲੋਕਾਂ ਦੀ ਇੱਕ ਵੱਡੀ ਅਕਸਰੀਅਤ ਨੇ ਹੈਰੋਇਨ ਅਤੇ ਹੋਰ ਡਰੱਗਜ਼ ਦੀ ਕਾਨੂੰਨੀ ਇਜਾਜ਼ਤ ਦੇਣ ਵਿਰੁੱਧ ਵੋਟਾਂ ਪਾਈਆਂ।
Remove ads
ਜਨਮ

- 1820 – ਜਰਮਨ ਸਮਾਜਸ਼ਾਸਤਰੀ ਅਤੇ ਦਾਰਸ਼ਨਕ ਫ਼ਰੀਡਰਿਸ਼ ਐਂਗਲਸ ਦਾ ਜਨਮ।
- 1856 – ਰੂਸੀ ਕ੍ਰਾਂਤੀਕਾਰੀ ਜੀ ਵੀ ਪਲੈਖ਼ਾਨੋਵ ਦਾ ਜਨਮ।
- 1901 – ਭਾਰਤੀ ਪੰਜਾਬ ਦਾ ਚਿੱਤਰਕਾਰ ਸੋਭਾ ਸਿੰਘ ਦਾ ਜਨਮ।
- 1917 – ਪੰਜਾਬੀ ਲੇਖਕ ਅਤੇ ਚਿੰਤਕ ਡਾ. ਗੋਪਾਲ ਸਿੰਘ ਦਾ ਜਨਮ।
- 1947 – ਰੁਸੀ ਸਾਹਿਤ ਚਿੰਤਕ, ਅਲੋਚਕ ਸਰਗੇਈ ਇਵਾਨੋਵਿਚ ਚੁਪ੍ਰੀਨਿਨ ਦਾ ਜਨਮ।
- 1913 – ਭਾਰਤ ਦੇ ਪ੍ਰਭਾਵਸ਼ਾਲੀ ਉਰਦੂ ਲੇਖਕ ਅਲੀ ਸਰਦਾਰ ਜਾਫ਼ਰੀ ਦਾ ਜਨਮ।
- 1973 – ਵੇਲਸ਼ ਫੁੱਟਬਾਲ ਕੋਚ ਅਤੇ ਸਾਬਕਾ ਖਿਡਾਰੀ ਰਾਯਨ ਗਿੱਗਸ ਦਾ ਜਨਮ।
- 1975 – ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਦਾ ਜਨਮ।
Remove ads
ਦਿਹਾਂਤ

- 1861 – ਰੂਸੀ ਸਾਹਿਤ ਆਲੋਚਕ, ਪੱਤਰਕਾਰ, ਕਵੀ ਨਿਕੋਲਾਈ ਦੋਬਰੋਲਿਉਬੋਵ ਦਾ ਦਿਹਾਂਤ।
- 1924 – ਇਤਾਲਵੀ ਓਪੇਰਾ ਕੰਪੋਜ਼ਰ ਜਿਆਕੋਮੋ ਪੂਛੀਨੀ ਦਾ ਦਿਹਾਂਤ।
- 1977 – ਪੰਜਾਬ ਦੇ ਗੁਰਬਾਣੀ ਦੇ ਵਿਆਖਿਆਕਾਰ ਸਾਹਿਬ ਸਿੰਘ ਦਾ ਦਿਹਾਤ।
- 1982 – ਰਸ਼ੀਅਨ ਨਿੱਕੀ ਕਹਾਣੀ ਲੇਖਕ ਯੂਰੀ ਕਜ਼ਾਕੋਵ ਦਾ ਦਿਹਾਂਤ।
- 1981 – ਪਾਕਿਸਤਾਨ ਅਭਿਨੇਤਾ ਅਤੇ ਗਾਇਕ ਫਵਾਦ ਅਫਜ਼ਲ ਖਾਨ ਦਾ ਜਨਮ।
- 1993 – ਫਰਾਂਸ ਦੇ ਜੰਮਪਲ ਉਦਯੋਗਪਤੀ ਜਹਾਂਗੀਰ ਰਤਨਜੀ ਦਾਦਾਭਾਈ ਟਾਟਾ ਦਾ ਦਿਹਾਂਤ।
- 2010 – ਅਮਰੀਕਾ ਦਾ ਮੁਸਲਿਮ ਵਿਦਵਾਨ ਉਮਰ ਖ਼ਾਲਿਦੀ ਦਾ ਦਿਹਾਂਤ।
- 2011 – ਆਸਾਮੀ ਲੇਖਕ ਮਾਮੋਨੀ ਰਾਇਸਮ ਗੋਸਵਾਮੀ ਦਾ ਦਿਹਾਂਤ।
- 2013 – ਭਾਰਤੀ ਅੰਗਰੇਜ਼ੀ ਨਾਵਲਕਾਰ, ਕਹਾਣੀਕਾਰ ਚਮਨ ਨਾਹਲ ਦਾ ਜਨਮ।
Wikiwand - on
Seamless Wikipedia browsing. On steroids.
Remove ads