23 ਜੁਲਾਈ

From Wikipedia, the free encyclopedia

Remove ads

23 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 204ਵਾਂ (ਲੀਪ ਸਾਲ ਵਿੱਚ 205ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 161 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੁਲਾਈ, ਐਤ ...

ਵਾਕਿਆ

  • 1549 ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵੇਂ ਦੇ ਚੀਫ਼ ਮਨਿਸਟਰ ਥਾਮਸ ਕਰੌਮਵੈਲ ਨੂੰ ਗ਼ੱਦਾਰੀ ਅਤੇ ਕੁਫ਼ਰ ਦਾ ਦੋਸ਼ ਲਾ ਕੇ ਲੰਡਨ ਵਿੱਚ ਫਾਂਸੀ ਦਿਤੀ ਗਈ।
  • 1829 ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
  • 1904 ਸੇਂਟ ਲੂਈਸ (ਮਿਸਉਰੀ, ਅਮਰੀਕਾ) ਦੇ ਚਾਰਲਸ ਈ. ਮੈਂਚਿਜ਼ ਨੇ ਆਈਸ ਕਰੀਮ ਵਾਲੀ ਕੋਨ ਦੀ ਕਾਢ ਕੱਢੀ।
  • 1952 ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ ਪ੍ਰਾਈਮ ਮਨਿਸਟਰ ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
  • 1984ਮਿਸ ਅਮਰੀਕਾ’ ਨੇ ਅਪਣਾ ਤਾਜ ਮੋੜ ਦਿਤਾ। ਉਸ ‘ਤੇ ਦੋਸ਼ ਸੀ ਕਿ ਉਸ ਦੀਆਂ ਅਲਫ਼ ਨੰਗੀਆਂ ਤਸਵੀਰਾਂ ‘ਪੈਂਟਹਾਊਸ’ ਮੈਗ਼ਜ਼ੀਨ ਵਿੱਚ ਛਪੀਆਂ ਸਨ।
  • 1707 ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚਕਾਰ ਮੁਲਾਕਾਤ
  • 1914 ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ (ਅੰਮ੍ਰਿਤਸਰ) ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ ਤਾਕਿ ਕਾਨੂੰਨੀ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼, 29 ਮਾਰਚ, 1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀ। ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ, 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿਤੀ। ਜਹਾਜ਼ ‘ਤੇ ਫ਼ਾਇਰਿੰਗ ਕਰ ਕੇ ਜਹਾਜ਼ ਨੂੰ ਤਬਾਹ ਕਰਨ ਦੀ ਧਮਕੀ ਦਿਤੀ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ, 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ, ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨ ਤੋਂ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਜਹਾਜ਼ ਵਿੱਚਲੇ ਸਿੱਖ ਵੀ, ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਅਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ। ਅਖ਼ੀਰ, 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ।
  • 1985 ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿੱਚਕਾਰ ਮੁਲਾਕਾਤ ਹੋਈ।
  • 2014 ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
Remove ads

ਜਨਮ

Thumb
ਚੰਦਰ ਸ਼ੇਖਰ ਆਜ਼ਾਦ
Remove ads

ਦਿਹਾਂਤ

  • 1885 ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਉੱਲੀਸੱਸ ਐਸ. ਗਰਾਂਟ ਦਾ ਦਿਹਾਂਤ।
  • 1916 ਸਕਾਟਿਸ਼ ਕੈਮਿਸਟ ਸੀ, ਜਿਸਨੇ ਉੱਤਮ ਗੈਸਾਂ ਦੀ ਖੋਜ ਵਿਲੀਅਮ ਰੈਮਸੇ ਦਾ ਦਿਹਾਂਤ।
  • 1927 ਜਿਲਿਆਂ ਵਾਲਾ ਬਾਗ ਤੇ ਗੋਲੀਬਾਰੀ ਕਰਨ ਵਾਲਾ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਜਨਰਲ ਡਾਇਰ ਦਾ ਦਿਹਾਂਤ।
  • 1942 ਬੁਲਗਾਰੀਆਈ ਕਵੀ, ਕਮਿਊਨਿਸਟ ਅਤੇ ਇਨਕਲਾਬੀ ਨਿਕੋਲਾ ਵਾਪਤਸਾਰੋਵ ਦਾ ਦਿਹਾਂਤ।
  • 1955 - 1890 ਈ. ਨੂੰ ਜਨਮੇ ਚੰਬਲ ਦੇ ਡਾਕੂ ਅਤੇ ਲੋਕਾਂ ਦੀ ਮਦਦ ਕਰਨ ਵਾਲ਼ੇ 'ਡਾਕੂ ਮਾਨ ਸਿੰਘ' ਦਾ ਮੁਕਾਬਲੇ 'ਚ ਦਿਹਾਂਤ ਹੋਇਆ।
  • 2004 ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਅਲੀ ਦਾ ਦਿਹਾਂਤ।
  • 2007 ), ਅਫਗਾਨਿਸਤਾਨ ਦਾ ਆਖ਼ਰੀ ਬਾਦਸ਼ਾਹ ਮੁਹੰਮਦ ਜ਼ਾਹਿਰ ਸ਼ਾਹ ਦਾ ਦਿਹਾਂਤ।
Loading related searches...

Wikiwand - on

Seamless Wikipedia browsing. On steroids.

Remove ads