11 ਸਤੰਬਰ
From Wikipedia, the free encyclopedia
Remove ads
11 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 254ਵਾਂ (ਲੀਪ ਸਾਲ ਵਿੱਚ 255ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 111 ਦਿਨ ਬਾਕੀ ਹਨ।
ਵਾਕਿਆ

- 1893 – ਸਵਾਮੀ ਵਿਵੇਕਾਨੰਦ, ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ਸਰਬ ਧਰਮ ਮਹਾਸਮੇਲਣ ਵਿੱਚ ਭਾਗ ਲੈਣ ਪਹੁੰਚੇ।
- 1914 – ਪਹਿਲੀ ਸੰਸਾਰ ਜੰਗ: ਆਸਟਰੇਲਿਆ ਦੀ ਜਲ ਅਤੇ ਥਲ ਫ਼ੌਜ ਨੇ ਨਿਊ ਪੋਮਰਨ (ਹੁਣ ਨਿਊ ਬਰੀਟਨ) ਤੇ ਕਬਜ਼ਾ ਕੀਤਾ।
- 1923 – ਮੋਰਚਾ ਜੈਤੋ ਗੁਰਦਵਾਰਾ ਗੰਗਸਰ: 110 ਸਿੰਘਾਂ ਦਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮੁਕਤਸਰ ਤੋਂ ਜੈਤੋ ਵੱਲ ਨੂੰ ਤੁਰਿਆ।
- 1965 – ਭਾਰਤ-ਪਾਕਿਸਤਾਨ ਯੁੱਧ: ਭਾਰਤ ਨੇ ਲਾਹੋਰ ਦੇ ਨੇੜੇ ਬੁਰਕੀ ਕਸਬੇ ਤੇ ਕਬਜ਼ਾ ਕੀਤਾ।
- 2001 – 11 ਸਤੰਬਰ 2001 ਦੇ ਹਮਲੇ: ਆਤੰਕਵਾਦੀਆਂ ਨੇ ਅਗਵਾ ਕੀਤੇ ਹਵਾਈ-ਜਹਾਜਾਂ ਦੁਆਰਾ ਵਰਲਡ ਟਰੈਡ ਸੈਂਟਰ ਢਾਇਆ ਗਿਆ, ਪੈਂਟਾਗਨ ਦਾ ਦੱਖਣੀ ਪਾਸਾ ਢਾਇਆ ਗਿਆ, ਅਤੇ ਇੱਕ ਜਹਾਜ਼ ਸ਼ੇਂਕਜ਼ਵਿਲ, ਪੈੱਨਸਿਲਵੇਨੀਆ ਵਿੱਚ ਡਿਗਿਆ।
- 2012 – 2012 ਬਨਗ਼ਾਜ਼ੀ ਹਮਲਾ: ਇਸਲਾਮੀ ਅੱਤਵਾਦੀਆਂ ਦੁਆਰਾ ਲੀਬੀਆ ਵਿੱਚ ਸਥਿਤ ਅਮਰੀਕਾ ਦੇ ਕੂਟਨੀਤੀ ਦਫ਼ਤਰ ਤੇ ਹਮਲਾ।
Remove ads
ਜਨਮ

- 1862 – ਅਮਰੀਕੀ ਨਿੱਕੀਆਂ ਕਹਾਣੀਆਂ ਦੇ ਲੇਖਕ ਓ ਹੈਨਰੀ ਦਾ ਜਨਮ।
- 1881 – ਡੈੱਨਮਾਰਕ ਦੀ ਖਾਮੋਸ਼ ਫਿਲਮ ਅਦਾਕਾਰਾ ਆਸਤਾ ਨੇਲਸਨ ਦਾ ਜਨਮ।
- 1885 – ਅੰਗਰੇਜ਼ੀ ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ ਅਤੇ ਚਿੱਤਰਕਾਰ ਡੀ.ਐਚ. ਲਾਰੰਸ ਦਾ ਜਨਮ।
- 1895 – ਭਾਰਤ ਦੇ ਰਾਸ਼ਟਰੀ ਆਧਿਆਪਕ ਵਿਨੋਬਾ ਭਾਵੇ ਦਾ ਜਨਮ।
- 1905 – ਹਿੰਦ ਉਪਮਹਾਦੀਪ ਦਾ ਉਰਦੂ ਲੇਖਕ ਮੁਮਤਾਜ਼ ਮੁਫ਼ਤੀ ਦਾ ਜਨਮ।
- 1911 – ਪਾਕਿਸਤਾਨ ਦੇ ਉਰਦੂ ਗ਼ਜ਼ਲਗ਼ੋ ਸ਼ਾਇਰ, ਦਾਨਿਸ਼ਵਰ ਅਤੇ ਬਰਾਡਕਾਸਟਰ ਤਾਬਿਸ਼ ਦੇਹਲਵੀ ਦਾ ਜਨਮ।
- 1923 – ਪੰਜਾਬ ਦੇ ਅਨਮੋਲ ਰਤਨ ਅਤੇ ਉੱਘੇ ਸ਼ਾਸਤਰੀ ਗਾਇਕ ਸਰਦਾਰ ਸੋਹਣ ਸਿੰਘ ਦਾ ਜਨਮ।
- 1941 – ਰੂਸੀ ਐਨੀਮੇਸ਼ਨ ਡਾਇਰੈਕਟਰ, ਪਟਕਥਾ ਲੇਖਕ ਅਤੇ ਨਿਰਮਾਤਾ ਅਤੇ ਡਾਇਰੈਕਟਰ ਗੈਰੀ ਬਾਰਦਿਨ ਦਾ ਜਨਮ।
- 1945 –ਜਰਮਨ ਸਾਬਕਾ ਪ੍ਰੋਫੈਸ਼ਨਲ ਫੁਟਬਾਲਰ ਅਤੇ ਮੈਨੇਜਰ ਫ੍ਰੈਂਜ਼ ਬੇਕਨਬਾਉਅਰ ਦਾ ਜਨਮ।
- 1948 – ਬ੍ਰਿਟਿਸ਼ ਗਾਇਕਾ-ਗੀਤਕਾਰ ਅਤੇ ਗੀਟਾਰਾਈਸਟ ਜਾਨ ਮਾਰਟਿਨ ਦਾ ਜਨਮ।
- 1954 – ਭਾਰਤੀ ਕ੍ਰਿਕਟ ਅੰਪਾਇਰ ਵਿਨਾਇਕ ਕੁਲਕਰਨੀ ਦਾ ਜਨਮ।
- 1960 – ਜਪਾਨੀ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਹਿਰੋਸ਼ੀ ਅਮਾਨੋ ਦਾ ਜਨਮ।
- 1965 –) ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਬਸ਼ਰ ਅਲ-ਅਸਦ ਦਾ ਜਨਮ।
- 1967 – ਦੱਖਣੀ ਕੋਰੀਆਈ ਮਨੁੱਖੀ ਅਧਿਕਾਰ ਨੂੰ ਕਾਰਕੁੰਨਾ ਅਤੇ ਸਿਵਲ ਸ਼ੰਙ ਜਏਗੀ ਦਾ ਜਨਮ।
- 1968 – ਪੰਜਾਬੀ ਚਿੰਤਨ ਵਿੱਚ ਮਾਰਕਸਵਾਦੀ ਅਤੇ ਪੰਜਾਬੀ ਸਭਿਆਚਾਰ ਦੇ ਵਿਚਾਰਕ ਤਸਕੀਨ ਦਾ ਜਨਮ।
- 1971 – ਭਾਰਤੀ ਸਾਬਕਾ ਕ੍ਰਿਕਟਰ ਵੀਰੇਂਦਰ ਸ਼ਰਮਾ ਦਾ ਜਨਮ।
- 1976 – ਇੱਕ ਭਾਰਤੀ ਸਾਬਕਾ ਕ੍ਰਿਕਟਰ ਮੁਰਲੀ ਕਾਰਤਿਕ ਦਾ ਜਨਮ।
- 1981 – ਕੇਰਲਾ, ਭਾਰਤੀ ਟ੍ਰੈਕ ਅਤੇ ਫੀਲਡ ਅਥਲੀਟ ਜੋਸਫ਼ ਅਬਰਾਹਮ ਦਾ ਜਨਮ।
Remove ads
ਦਿਹਾਂਤ
- 1671 – ਮੁਗਲ ਰਾਜਕੁਮਾਰੀ ਸੀ ਅਤੇ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦੀ ਦੂਜੀ ਬੇਟੀ ਰੌਸ਼ਨਾਰਾ ਬੇਗ਼ਮ ਦਾ ਦਿਹਾਂਤ।
- 1823 – ਬਰਤਾਨਵੀ ਰਾਜਨੀਤਿਕ ਅਰਥ ਸ਼ਾਸ਼ਤਰੀ ਡੇਵਿਡ ਰਿਕਾਰਡੋ ਦਾ ਦਿਹਾਂਤ।
- 1845 – ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਪਿਸ਼ੌਰਾ ਸਿੰਘ ਦਾ ਦਿਹਾਤ।
- 1921 – ਤਮਿਲ ਕਵੀ ਸੁਬਰਾਮਨੀਆ ਭਾਰਤੀ ਦਾ ਦਿਹਾਂਤ।
- 1948 – ਪਾਕਿਸਤਾਨ ਦਾ ਬਾਨੀ ਮੁਹੰਮਦ ਅਲੀ ਜਿੰਨਾ ਦਾ ਦਿਹਾਂਤ।
- 1964 – ਹਿੰਦੀ ਦੇ ਉਘੇ ਕਵੀ, ਨਿਬੰਧਕਾਰ ਅਤੇ ਆਲੋਚਕ ਮੁਕਤੀਬੋਧ ਦਾ ਦਿਹਾਂਤ।
- 1971 – ਸੋਵੀਅਤ ਸੰਘ ਦੇ ਸਰਬਉਚ ਨੇਤਾ ਨਿਕੀਤਾ ਖਰੁਸ਼ਚੇਵ ਦਾ ਦਿਹਾਂਤ।
- 1973 – ਚਿਲੇ ਦੇਸ਼ ਦਾ ਰਾਸ਼ਟਰਪਤੀ ਸਲਵਾਦੋਰ ਆਯੇਂਦੇ ਦਾ ਦਿਹਾਂਤ।
- 1974 – ਪੰਜਾਬੀ ਕਵੀ ਡਾ. ਫ਼ਕੀਰ ਮੁਹੰਮਦ ਫ਼ਕੀਰ ਦਾ ਦਿਹਾਂਤ।
- 1981 – ਅਮਰੀਕਨ ਲੋਕਧਾਰਾ -ਮਾਨਵਵਿਗਿਆਨੀ ਅਤੇ ਅਜਾਇਬ-ਘਰ ਦਾ ਸੰਚਾਲਕ ਵਿਲੀਅਮ ਆਰ ਬਾਸਕਮ ਦਾ ਦਿਹਾਂਤ।
- 1987 – ਹਿੰਦੀ ਕਵਿਤਰੀ ਮਹਾਦੇਵੀ ਵਰਮਾ ਦਾ ਦਿਹਾਂਤ।
- 1999 – ਭਾਰਤੀ ਆਜ਼ਾਦੀ ਘੁਲਾਟੀਆ, ਰਾਜਨੀਤਕ ਕਾਰਕੁੰਨ, ਸਮਾਜ ਸੇਵਕ, ਕਿਸਾਨ ਅਤੇ ਬੰਬੇ ਵਿਧਾਨ ਪ੍ਰੀਸ਼ਦ ਅਤੇ ਲੋਕ ਸਭਾ ਦਾ ਮੈਂਬਰ ਤੁਲਸੀਦਾਸ ਜਾਧਵ ਦਾ ਦਿਹਾਂਤ।
- 2015 – ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਜਸਵੰਤ ਸਿੰਘ ਨੇਕੀ ਦਾ ਦਿਹਾਂਤ।
- 2018 – ਪਾਕਿਸਤਾਨੀ ਰਾਜਨੇਤਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਦਾ ਦਿਹਾਂਤ।
- 2020 – ਭਾਰਤ ਦੇ ਇੱਕ ਸਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ ਸਵਾਮੀ ਅਗਨੀਵੇਸ਼ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads