17 ਦਸੰਬਰ
From Wikipedia, the free encyclopedia
Remove ads
17 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 351ਵਾਂ (ਲੀਪ ਸਾਲ ਵਿੱਚ 352ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 14 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 3 ਪੋਹ ਬਣਦਾ ਹੈ।
ਵਾਕਿਆ
- 1399 – ਤੈਮੂਰ ਲੰਗ ਜੋ ਮੁਗ਼ਲ ਬਾਦਸ਼ਾਹ ਬਾਬਰ ਦਾ ਪੜਦਾਦਾ ਸੀ ਅਤੇ ਮੁਹੰਮਦ ਬਿਨ ਤੁਗ਼ਲਕ ਦੀ ਫ਼ੌਜ ਵਿਚਕਾਰ ਪਾਣੀਪਤ ਵਿੱਚ ਜ਼ਬਰਦਸਤ ਜੰਗ ਹੋਈ ਜਿਸ ਵਿੱਚ ਤੁਗ਼ਲਕ ਦੀ ਬਹੁਤ ਸਾਰੀ ਫ਼ੌਜ ਮਾਰੀ ਗਈ।
- 1777 – ਫ਼ਰਾਂਸ ਨੇ ਅਮਰੀਕਾ ਦੀ ਆਜ਼ਾਦੀ ਨੂੰ ਮਾਨਤਾ ਦਿਤੀ।
- 1791 – ਨਿਊਯਾਰਕ ਦੀ ਇੱਕ ਸੜਕ 'ਤੇ ਦੁਨੀਆ ਦਾ ਪਹਿਲਾ 'ਵਨ ਵੇਅ' ਨਿਯਮ ਲਾਗੂ ਕੀਤਾ ਗਿਆ।
- 1848 – ਮੁਲਤਾਨ ਦੀ ਲੜਾਈ 'ਚ ਦੀਵਾਨ ਮੂਲ ਚੰਦ ਨੇ ਹਥਿਆਰ ਸੁੱਟੇ।
- 1848 – ਮੁਲਤਾਨ ਦੀ ਲੜਾਈ: ਅੰਗਰੇਜ਼ ਫ਼ੌਜਾਂ ਨੇ ਕਿਲ੍ਹੇ 'ਤੇ ਇੱਕ ਜ਼ਬਰਦਸਤ ਹਮਲਾ ਕੀਤਾ।
- 1903 – ਰਾਇਟ ਭਰਾ ਨੇ ਸਫ਼ਲ ਉਡਾਨ ਭਰੀ।
- 1903 – ਕਿੱਟੀ ਹੌਕ ਨਾਰਥ ਕੈਰੋਲੀਨਾ, ਅਮਰੀਕਾ ਵਿੱਚ ਰਾਈਟ ਭਰਾਵਾਂ ਨੇ ਜਹਾਜ਼ ਨੂੰ ਤੇਲ ਨਾਲ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
- 1961 – ਭਾਰਤ ਨੇ ਗੋਆ, ਦਮਨ ਅਤੇ ਦਿਉ 'ਤੇ ਹਮਲਾ ਕਰ ਕੇ ਇਸ ਨੂੰ ਪੁਰਤਗਾਲੀ ਫ਼ੌਜਾਂ ਤੋਂ ਖੋਹ ਲਿਆ।
- 1986 – ਹੰਟਿੰਗਡਨ (ਇੰਗਲੈਂਡ) ਵਿੱਚ ਡਾਕਟਰਾਂ ਨੇ ਇੱਕ 35 ਸਾਲ ਦੀ ਔਰਤ ਡੇਵਾਈਨਾ ਥਾਮਪਸਨ ਦਾ ਦਿਲ, ਗੁਰਦੇ ਤੇ ਜਿਗਰ, ਤਿੰਨੇ ਅੰਗ, ਟਰਾਂਸਪਲਾਂਟ ਕੀਤੇ। ਉਹ ਇਨ੍ਹਾਂ ਨਕਲੀ ਅੰਗਾਂ ਨਾਲ ਅਗੱਸਤ 1998 ਤਕ, 12 ਸਾਲ ਜਿਊਂਦੀ ਰਹੀ।
- 2002 – ਮਸ਼ਹੂਰ ਬਰਗਰ ਕੰਪਨੀ ਮੈਕਡੋਨਲਡ’ਜ਼ ਨੇ 47 ਸਾਲ ਦੀ ਤਵਾਰੀਖ਼ ਵਿੱਚ ਪਹਿਲੀ ਵਾਰ ਆਪਣੀ ਆਮਦਨ ਵਿੱਚ ਘਾਟਾ ਦਿਖਾਇਆ।
Remove ads
ਜਨਮ



- 1778 – ਸਵਿਸ ਰਸਾਇਣ ਵਿਗਿਆਨੀ ਹੰਫ਼ਰੀ ਡੇਵੀ ਦਾ ਜਨਮ।
- 1936 – ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਪੋਪ ਫ਼ਰਾਂਸਿਸ ਦਾ ਜਨਮ।
- 1938 – ਅਮਰੀਕੀ ਕਵੀ, ਅਨੁਵਾਦਕ ਅਤੇ ਲੇਖਕ ਵਿਲੀਅਮ ਜੇ ਹਿਗਿਨਸਨ ਦਾ ਜਨਮ।
- 1965 – ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਜਸਵੰਤ ਜ਼ਫ਼ਰ ਦਾ ਜਨਮ।
- 1972 – ਭਾਰਤੀ ਐਕਟਰ ਅਤੇ ਮਾਡਲ ਜਾਨ ਅਬ੍ਰਾਹਮ ਦਾ ਜਨਮ।
ਦਿਹਾਂਤ

- 1273 – ਫ਼ਾਰਸੀ ਸਾਹਿਤ ਦਾ ਮਹਾਨ ਲੇਖਕ ਜਲਾਲ-ਉਦ-ਦੀਨ ਰੂਮੀ ਦਾ ਦਿਹਾਂਤ।
- 1830 – ਵੈਂਜੂਏਲਾ ਦਾ ਫੌਜੀ ਅਤੇ ਰਾਜਨੀਤਕ ਨੇਤਾ ਸਿਮੋਨ ਬੋਲੀਵਰ ਦਾ ਦਿਹਾਂਤ।
- 1881 – ਅਮਰੀਕੀ ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਲਿਊਸ ਐਚ ਮਾਰਗਨ ਦਾ ਦਿਹਾਂਤ।
- 1927 – ਅੰਗਰੇਜ਼ ਸਰਕਾਰ ਨੇ ਕਾਕੋਰੀ ਕਾਂਡ ਵਾਲੇ ਰਾਜਿੰਦਰ ਲਾਹਿੜੀ ਨੂ ਫ਼ਾਸ਼ੀ ਦਿਤੀ।
- 2009 – ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads