6 ਦਸੰਬਰ
From Wikipedia, the free encyclopedia
Remove ads
6 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 340ਵਾਂ (ਲੀਪ ਸਾਲ ਵਿੱਚ 341ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 25 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 22 ਮੱਘਰ ਬਣਦਾ ਹੈ।
ਵਾਕਿਆ
- 1060 – ਬੇਲਾ ਪਹਿਲੇ ਨੇ ਹੰਗਰੀ ਦੀ ਰਾਜ-ਗੱਦੀ ਸੰਭਾਲੀ।
- 1704 – ਚਮਕੌਰ ਦੀ ਜੰਗ: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਨੂੰ ਮਾਤ ਦਿੱਤੀ।
- 1705 – ਸ਼ਾਹੀ ਟਿੱਬੀ, ਝੱਖੀਆਂ ਤੇ ਮਲਕਪੁਰ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ।
- 1768 – ਇਨਸਾਈਕਲੋਪੀਡੀਆ ਬ੍ਰਿਟੈਨੀਕਾ ਦੀ ਪਹਿਲੀ ਜਿਲਦ ਛਪੀ।
- 1865 – ਅਮਰੀਕਾ ਦੇ ਸੰਵਿਧਾਨ ਵਿੱਚ 13ਵੀਂ ਸੋਧ ਕਰ ਕੇ ਗ਼ੁਲਾਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
- 1877 – ਥਾਮਸ ਐਡੀਸਨ ਨੇ ਪਹਿਲੇ ਗਰਾਮੋਫ਼ੋਨ ਦੀ ਨੁਮਾਇਸ਼ ਕੀਤੀ | ਉਸ ਨੇ ਆਪਣੀ ਆਵਾਜ਼ ਵਿੱਚ 'ਮੇਰੀ ਹੈਡ ਏ ਲਿਟਲ ਲੈਂਬ' ਗਾ ਕੇ ਫਿਰ ਵਜਾ ਕੇ ਸੁਣਾਇਆ।
- 1917 – ਨੋਵਾ ਸਕੋਸ਼ੀਆ ਕੈਨੇਡਾ 'ਚ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਵਿੱਚ 1600 ਲੋਕ ਮਾਰੇ ਗਏ।
- 1917 – ਫ਼ਿਨਲੈਂਡ ਨੇ ਰੂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1920 – ਉਦਾਸੀ ਟੋਲੇ ਦਾ ਅਕਾਲ ਤਖ਼ਤ ਸਾਹਿਬ ਉਤੇ ਹਮਲਾ।
- 1926 – ਇਟਲੀ ਦੇ ਡਿਕਟੇਟਰ ਬੇਨੀਤੋ ਮੁਸੋਲੀਨੀ ਨੇ ਛੜਿਆਂ 'ਤੇ ਟੈਕਸ ਲਾਉਣ ਦਾ ਐਲਾਨ ਕੀਤਾ।
- 1978 – ਬਹੁਜਨ ਸਮਾਜ ਪਾਰਟੀ ਦਾ ਸਥਾਪਨਾ ਦਿਨ।
- 1992 – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿੱਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ।
- 1993 – ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ।
Remove ads
ਜਨਮ

- 1823 – ਜਰਮਨ ਦਾ ਫੀਲੋਲੋਜਿਸਟ ਅਤੇ ਓਰੀਏਨਟੇਲਿਸਟ ਮੈਕਸ ਮੂਲਰ ਦਾ ਜਨਮ।
- 1898 – ਸਵੀਡਿਸ਼ ਅਰਥਸ਼ਾਸਤਰੀ, ਰਾਜਨੇਤਾ ਅਤੇ ਨੋਬਲ ਜੇਤੂ ਗੁੰਨਾਰ ਮਿਰਦਲ ਦਾ ਜਨਮ।
- 1919 – ਬੈਲਜੀਅਮ ਦਾ ਸਾਹਿਤ ਆਲੋਚਕ ਅਤੇ ਸਿਧਾਂਤਕਾਰ ਪਾਲ ਡੀ ਮਾਨ ਦਾ ਜਨਮ।
- 1945 – ਭਾਰਤੀ ਫ਼ਿਲਮ ਨਿਰਦੇਸ਼ਕ, ਅਦਾਕਾਰ ਤੇ ਨਿਰਮਾਤਾ ਸ਼ੇਖਰ ਕਪੂਰ ਦਾ ਜਨਮ।
- 1984 – ਭਾਰਤੀ ਕਿੱਤਾ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਫ਼ੋਟੋਗ੍ਰਾਫ਼ਰ ਹਾਰਪ ਫਾਰਮਰ ਦਾ ਜਨਮ।
- 1988 – ਭਾਰਤੀ ਕ੍ਰਿਕਟ ਖਿਡਾਰੀ ਰਵਿੰਦਰ ਜਡੇਜਾ ਦਾ ਜਨਮ।
ਦਿਹਾਂਤ

- 1956 – ਭਾਰਤੀ ਸੰਵਿਧਾਨ ਨਿਰਮਾਤਾ ਅਤੇ ਕਾਨੂੰਨਸਾਜ਼ ਭੀਮ ਰਾਓ ਅੰਬੇਡਕਰ ਦਾ ਦਿਹਾਂਤ।
- 1961 – ਫਰਾਂਸੀਸੀ–ਅਲਜੇਰੀਆਈ ਮਨੋ-ਚਕਿਤਸਕ, ਦਾਰਸ਼ਨਿਕ, ਕ੍ਰਾਂਤੀਕਾਰੀ, ਅਤੇ ਲੇਖਕ ਫ੍ਰਾਂਜ਼ ਫੈਨਨ ਦਾ ਦਿਹਾਂਤ।
- 1975 – ਭਾਰਤੀ ਕਸ਼ਮੀਰੀ ਸਿਆਸਤਦਾਨ ਅਤੇ ਡਿਪਲੋਮੈਟ ਦੁਰਗਾ ਪ੍ਰਸਾਦ ਧਰ ਦਾ ਦਿਹਾਂਤ।
- 1981 – ਪੰਜਾਬੀ ਵਾਰਤਿਕ ਲੇਖਕ ਸੂਬਾ ਸਿੰਘ ਦਾ ਦਿਹਾਂਤ।
- 1983 – ਬਲੋਚਿਸਤਾਨ ਦਾ ਸਿਆਸਤਦਾਨ, ਸ਼ਾਇਰ, ਇਤਿਹਾਸਕਾਰ ਮੀਰ ਗੁਲ ਖ਼ਾਨ ਨਸੀਰ ਦਾ ਦਿਹਾਂਤ।
- 1988 – ਪੰਜਾਬੀ ਅਦਾਕਾਰ, ਨਿਰਦੇਸ਼ਕ, ਲੇਖਕ ਤੇ ਫ਼ਿਲਮਕਾਰ ਵਰਿੰਦਰ ਦਾ ਦਿਹਾਂਤ।
- 1984 – ਰੂਸੀ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਵਿਕਟਰ ਸ਼ਕਲੋਵਸਕੀ ਦਾ ਦਿਹਾਂਤ।
- 1997 – ਪੰਜਾਬੀ ਗਾਇਕਾ ਅਤੇ ਗੀਤਕਾਰਾ ਜਗਮੋਹਣ ਕੌਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads