16 ਦਸੰਬਰ
From Wikipedia, the free encyclopedia
Remove ads
16 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 350ਵਾਂ (ਲੀਪ ਸਾਲ ਵਿੱਚ 351ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 15 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 2 ਪੋਹ ਬਣਦਾ ਹੈ।
ਵਾਕਿਆ
- ਵਿਜੈ ਦਿਵਸ
- 1431– ਇੰਗਲੈਂਡ ਦੇ ਬਾਦਸ਼ਾਹ ਹੈਨਰੀ ਛੇਵਾਂ ਦੀ ਫ਼ਰਾਂਸ ਦੇ ਬਾਦਸ਼ਾਹ ਵਜੋਂ ਵੀ ਤਾਜਪੋਸ਼ੀ ਹੋਈ |
- 1634– ਮਹਿਰਾਜ (ਬਠਿੰਡਾ ਜ਼ਿਲ੍ਹਾ) ਵਿੱਚ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਫ਼ੌਜਾਂ ਵਿੱਚ ਲੜਾਈ ਹੋਈ
- 1846– ਭਰੋਵਾਲ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੱਕੇ ਨਾਲ 'ਅਹਿਮਦਨਾਮਾ' ਕੀਤਾ| ਇਸ ਮੁਤਾਬਕ ਰਾਣੀ ਜਿੰਦਾਂ ਨੂੰ ਰੀਜੈਂਟ ਦੇ ਅਹੁਦੇ ਤੋਂ ਹਟਾ ਕੇ ਡੇਢ ਲੱਖ ਰੁਪੈ ਸਾਲਾਨਾ ਦੀ ਪੈਨਸ਼ਨ ਦੇ ਦਿਤੀ ਗਈ | ਮਹਾਰਾਜਾ ਦਲੀਪ ਸਿੰਘ ਦੇ 16 ਸਾਲ ਦਾ ਹੋਣ ਤਕ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ |
- 1836 – ਹਰੀ ਸਿੰਘ ਨਲਵਾ ਨੇ ਜਮਰੌਦ ਦੇ ਕਿਲ੍ਹਾ ਦੀ ਨੀਂਹ ਰੱਖੀ।
- 1916– ਗਰੈਗਰੀ ਰਾਸਪੂਤਿਨ, ਜਿਸ ਦਾ ਸਿੱਕਾ ਰੂਸ ਦੇ ਜ਼ਾਰ ਦੇ ਦਰਬਾਰ ਵਿੱਚ ਚਲਦਾ ਸੀ, ਨੂੰ ਕਤਲ ਕਰ ਦਿਤਾ ਗਿਆ |
- 1949– ਚੀਨ 'ਤੇ ਕਾਬਜ਼ ਹੋਣ ਮਗਰੋਂ ਕਮਿਊਨਿਸਟ ਆਗੂ ਮਾਓ ਜ਼ੇ ਤੁੰਗ ਮਾਸਕੋ ਪੁੱਜਾ |
- 1950– ਅੰਮ੍ਰਿਤਸਰ ਦੀ ਸਿੱਖ ਕਨਵੈਨਸ਼ਨ ਵਲੋਂ ਪੰਜਾਬੀ ਸੂਬੇ ਦੀ ਮੰਗ
- 1950– ਕਮਿਊਨਿਸਟਾਂ ਦਾ ਮੁਕਾਬਲਾ ਕਰਨ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਟ੍ਰੂਮੈਨ ਨੇ ਦੇਸ਼ ਵਿੱਚ ਐਮਰਜੰਸੀ ਦਾ ਐਲਾਨ ਕੀਤਾ |
- 1971– ਭਾਰਤ-ਪਾਕਿਸਤਾਨ ਯੁੱਧ ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ
- 1996– ਇੰਗਲੈਂਡ ਵਿੱਚ 'ਮੈਡ-ਕਾਓ' ਬੀਮਾਰੀ ਫੈਲਣ ਕਰ ਕੇ ਸਰਕਾਰ ਨੇ ਇੱਕ ਲੱਖ ਗਊਆਂ ਮਾਰਨ ਦਾ ਹੁਕਮ ਜਾਰੀ ਕੀਤਾ |
- 1998– ਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ |
- 2012 – ਦਿੱਲੀ ਸਮੂਹਿਕ ਬਲਾਤਕਾਰ ਨਿਰਭੈ ਕਾਂਡ ਵਾਪਰਿਆ।
- 2014 – ਪੇਸ਼ਾਵਰ ਦੇ ਫੌਜੀ ਸਕੂਲ ਉੱਤੇ ਹਮਲਾ ਕਰਕੇ ਆਤੰਕੀਆਂ ਨੇ 126 ਬੱਚਿਆਂ ਦੀ ਹੱਤਿਆ ਕਰ ਦਿੱਤੀ।
Remove ads
ਜਨਮ




- 1770 – ਜਰਮਨ ਸੰਗੀਤਕਾਰ, ਪਿਆਨੋ ਵਾਦਕ ਲੁਡਵਿਗ ਵਾਨ ਬੀਥੋਵਨ ਦਾ ਜਨਮ।
- 1775 – ਅੰਗਰੇਜ਼ੀ ਨਾਵਲਕਾਰ ਜੇਨ ਆਸਟਨ ਦਾ ਜਨਮ।
- 1849 – ਮੇਵਾੜ, ਰਾਜਸਥਾਨ ਦਾ ਸ਼ਾਸਕ ਮਹਾਰਾਣਾ ਫ਼ਤਿਹ ਸਿੰਘ ਦਾ ਜਨਮ।
- 1901 – ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦਾ ਜਨਮ।
- 1901 – ਅਮਰੀਕੀ ਸੱਭਿਆਚਾਰਕ ਮਾਨਵ ਵਿਗਿਆਨੀ ਮਾਰਗਰਿਟ ਮੀਡ ਦਾ ਜਨਮ।
- 1924 – ਭਾਰਤੀ ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਨਿਸਿਮ ਇਜ਼ੇਕੀਅਲ ਦਾ ਜਨਮ।
Remove ads
ਦਿਹਾਂਤ
- 1922 – ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਏਲੀਏਜ਼ਰ ਬੇਨ-ਯੇਹੂਦਾ ਦਾ ਦਿਹਾਂਤ।
- 1952 – ਭਾਰਤ ਦਾ ਕ੍ਰਾਂਤੀਕਾਰੀ ਪੋਟੀ ਸ਼੍ਰੀਰਾਮੁਲੂ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads