12 ਦਸੰਬਰ
From Wikipedia, the free encyclopedia
Remove ads
12 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 346ਵਾਂ (ਲੀਪ ਸਾਲ ਵਿੱਚ 347ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 19 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਮੱਘਰ ਬਣਦਾ ਹੈ।
ਵਾਕਿਆ
- 1705 – ਛੋਟੇੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ।
- 1800 – ਵਾਸ਼ਿੰਗਟਨ, ਡੀ.ਸੀ. ਅਮਰੀਕਾ ਦੀ ਰਾਜਧਾਨੀ ਬਣਿਆ।
- 1896 – ਗੁਗਲੀਏਲਮੋ ਮਾਰਕੋਨੀ ਨੇ ਟਾਇਨਬੀ ਹਾਲ ਲੰਡਨ ਵਿੱਚ ਰੇਡੀਓ ਦੀ ਪਹਿਲੀ ਵਾਰ ਨੁਮਾਇਸ਼ ਕਰ ਕੇ ਦਿਖਾਈ।
- 1901 – ਗੁਗਲੀਏਲਮੋ ਮਾਰਕੋਨੀ ਨੇ ਪਹਿਲਾ ਰੇਡੀਓ ਸਿਗਨਲ "S" [***] ਮੋਰਸ ਕੋਡ ਰਾਹੀ ਪ੍ਰਾਪਤ ਕੀਤਾ।
- 1911 – ਕਲਕੱਤਾ ਦੀ ਥਾਂ ਦਿੱਲੀ ਬਰਤਾਨਵੀ ਭਾਰਤ ਦੀ ਰਾਜਧਾਨੀ ਬਣ ਗਈ।
- 1923 – ਮੁੰਡੇਰ ਸਾਕਾ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ, ਜਵਾਲਾ ਸਿੰਘ ਸ਼ਹੀਦ; ਬੱਬਰ ਵਰਿਆਮ ਸਿੰਘ ਧੁੱਗਾ ਬਚ ਨਿਕਲਿਆ।
- 1925 – ਕੈਲੇਫ਼ੋਰਨੀਆ ਦੇ ਨਗਰ ਸੈਨ ਲੁਈਸ ਓਬਿਸਪੋ 'ਚ ਦੁਨੀਆ ਦਾ ਪਹਿਲਾ ਮੌਟਲ ਖੁਲਿ੍ਹਆ।
- 1927 – ਕਮਿਊਨਿਸਟਾਂ ਨੇ ਚੀਨ ਦੇ ਨਗਰ ਕਾਂਟਨ 'ਤੇ ਕਬਜ਼ਾ ਕਰ ਲਿਆ।
- 1956 – ਫ਼ੋਰਡ ਫ਼ਾਊਂਡੇਸ਼ਨ ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
- 1956 – ਯੂ.ਐਨ.ਓ. ਨੇ ਮਤਾ ਪਾਸ ਕਰ ਕੇ ਰੂਸ ਨੂੰ ਹੰਗਰੀ ਵਿਚੋਂ ਆਪਣੀਆਂ ਫ਼ੌਜਾਂ ਨੂੰ ਇੱਕ ਦਮ ਕੱਢਣ ਵਾਸਤੇ ਕਿਹਾ।
- 1963 – ਬਰਤਾਨੀਆ ਨੇ ਕੀਨੀਆ ਨੂੰ ਆਜ਼ਾਦੀ ਦਿਤੀ।
- 1967 – ਅਮਰੀਕਾ ਨੇ ਵੀਅਤਨਾਮ ਵਿੱਚ ਆਪਣੇ ਸਾਰੇ ਆਖ਼ਰੀ 6500 ਬੰਦੇ ਵੀ ਹੈਲੀਕਾਪਟਰ ਰਾਹੀਂ ਕੱਢ ਲਏ।
- 1971 – ਭਾਰਤ-ਪਾਕਿਸਤਾਨ ਯੁੱਧ: ਭਾਰਤ ਫ਼ੌਜ ਨੇ ਮੇਘਨਾ ਦਰਿਆ ਪਾਰ ਕਰ ਲਿਆ।
- 1997 – ਅਮਰੀਕਾ ਦੀ ਜਸਟਿਸ ਮਨਿਸਟਰੀ ਨੇ ਮਾਈਕਰੋਸਾਫ਼ਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਇੰਟਰਨੈੱਟ ਬਰਾਊਜ਼ਰ ਨੂੰ ਵਿੰਡੋ ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।
Remove ads
ਜਨਮ





- 1805 – ਭਾਰਤ ਦਾ ਅੰਗਰੇਜ਼ੀ ਸਾਹਿਤ ਲੇਖਕ ਮੁਲਕ ਰਾਜ ਆਨੰਦ ਦਾ ਜਨਮ।
- 1821 – ਫ਼ਰਾਂਸੀਸੀ ਨਾਵਲਕਾਰ ਅਤੇ ਲੇਖਕ ਗੁਸਤਾਵ ਫਲੌਬੈਰ ਦਾ ਜਨਮ।
- 1902 – ਪੰਜਾਬ ਦੇ ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਦਾ ਜਨਮ।
- 1905 – ਰੂਸੀ ਲੇਖਕ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਪੱਤਰਕਾਰ ਵਾਸਲੀ ਗਰੋਸਮਾਨ ਦਾ ਜਨਮ।
- 1923 – ਪੰਜਾਬੀ ਚਿੱਤਰਕਾਰ ਅਤੇ ਸਾਹਿਤਕਾਰ ਫੂਲਾਂ ਰਾਣੀ ਦਾ ਜਨਮ।
- 1925 – ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਅਹਿਮਦ ਸ਼ਾਮਲੂ ਦਾ ਜਨਮ।
- 1928 – ਸੋਵੀਅਤ ਅਤੇ ਕਿਰਗੀਜ਼ ਲੇਖਕ ਚੰਗੇਜ਼ ਆਇਤਮਾਤੋਵ ਦਾ ਜਨਮ।
- 1929 – ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ ਜੌਨ ਓਸਬਰਨ ਦਾ ਜਨਮ।
- 1936 – ਪੰਜਾਬੀ ਕਹਾਣੀਕਾਰਾ ਰਾਜਿੰਦਰ ਕੌਰ ਦਾ ਜਨਮ।
- 1940 – ਭਾਰਤੀ ਸਿਆਸਤਦਾਨ ਸ਼ਰਦ ਪਵਾਰ ਦਾ ਜਨਮ।
- 1949 – ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ ਗੋਪੀਨਾਥ ਮੁੰਡੇ ਦਾ ਜਨਮ।
- 1950 – ਪੰਜਾਬੀ ਕਵੀ ਬਲਬੀਰ ਆਤਿਸ਼ ਦਾ ਜਨਮ।
- 1950 – ਤਮਿਲ ਅਤੇ ਹਿੰਦੀ ਫਿਲਮ ਐਕਟਰ ਰਜਨੀਕਾਂਤ ਦਾ ਜਨਮ।
- 1970 – ਅਮਰੀਕੀ ਫ਼ਿਲਮ ਅਦਾਕਾਰਾ ਜੈਨੀਫ਼ਰ ਕੌਨਲੀ ਦਾ ਜਨਮ।
- 1981 – ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਜਨਮ।
Remove ads
ਦਿਹਾਂਤ
- 1889 – ਅੰਗ੍ਰੇਜ਼ੀ ਕਵੀ ਅਤੇ ਨਾਟਕਕਾਰ ਰਾਬਟ ਬ੍ਰਾਉਨਿੰਗ ਦਾ ਦਿਹਾਂਤ।
- 1942 – ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਦਿਹਾਤ।
- 1947 – ਭਾਰਤੀ ਵਿਕਟੋਰੀਆ ਕਰਾਸ ਜੇਤੂ ਸੈਨਿਕ ਨੰਦ ਸਿੰਘ ਦਾ ਦਿਹਾਂਤ।
- 1999 – ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ , ਅਤੇ ਨਾਟਕਕਾਰ ਜੋਸਫ਼ ਹੈੱਲਰ ਦਾ ਦਿਹਾਂਤ।
- 2012 – ਸਿਤਾਰ ਵਾਦਕ, ਭਾਰਤੀ ਸ਼ਾਸਤਰੀ ਪੰਡਿਤ ਰਵੀ ਸ਼ੰਕਰ ਦਾ ਦਿਹਾਂਤ।
- 2015 – ਭਾਰਤੀ ਸਿਆਸਤਦਾਨ ਸ਼ਰਦ ਜੋਸ਼ੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads