15 ਦਸੰਬਰ
From Wikipedia, the free encyclopedia
Remove ads
15 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 349ਵਾਂ (ਲੀਪ ਸਾਲ ਵਿੱਚ 350ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਪੋਹ ਬਣਦਾ ਹੈ।
ਵਾਕਿਆ
- 1654 – ਦੁਨੀਆ ਵਿੱਚ ਤਾਪਮਾਨ ਰਿਕਾਰਡ ਕਰਨਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਟਸਕਨੀ ਵਿੱਚ ਰੋਜ਼ਾਨਾ ਦਾ ਤਾਪਮਾਨ ਰਿਕਾਰਡ ਹੋਇਆ ਸੀ।
- 1871 – ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ ਫਾਂਸੀ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
- 1877 – ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
- 1924 – ਜਥੇਦਾਰ ਦਰਸ਼ਨ ਸਿੰਘ ਫ਼ੇਰੂਮਾਨ ਦੀ ਅਗਵਾਈ ਵਿੱਚ ਚੌਦਵਾਂ ਜਥਾ ਜੈਤੋ ਨੂੰ ਚੱਲਿਆ।
- 1950 – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
- 1961 – ਨਾਜ਼ੀ ਅਫ਼ਸਰ ਐਡੋਲਫ਼ ਆਇਚਮਨ ਨੂੰ ਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
- 1964 – ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਕੈਨੇਡਾ ਦਾ ਨਵਾਂ ਕੌਮੀ ਝੰਡਾ ਮਨਜ਼ੂਰ ਕੀਤਾ।
- 1983 – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
Remove ads
ਜਨਮ

- 1852 – ਫ਼੍ਰਾਂਸ ਦੇ ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਹੈਨਰੀ ਬੈਕੇਰਲ ਦਾ ਜਨਮ।
- 1859 – ਰੂਸੀ ਡਾਕਟਰ ਅਤੇ ਏਸਪੇਰਾਨਤੋ ਭਾਸ਼ਾ ਦਾ ਖੋਜੀ ਲੁਦਵਿਕ ਜ਼ਾਮੇਨਹੋਫ ਦਾ ਜਨਮ।
- 1860 – ਡੈਨਮਾਰਕ ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਨੀਅਲ ਰੀਬਰਗ ਫਿਨਸਨ ਦਾ ਜਨਮ।
- 1908 – ਭਾਰਤ ਦੇ ਸੰਤ, ਦਰਸ਼ਨ ਸ਼ਾਸਤਰ ਅਤੇ ਲੇਖਕ ਸਵਾਮੀ ਰੰਗਾਨਾਥਨੰਦਾ ਦਾ ਜਨਮ।
- 1913 – ਅਮਰੀਕੀ ਕਵੀ ਅਤੇ ਸਿਆਸਤਦਾਨ ਮਿਊਰੀਅਲ ਰੂਕਾਇਜ਼ਰ ਦਾ ਜਨਮ।
- 1916 – ਨਿਊਜ਼ੀਲੈਂਡ ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਮੌਰਾਈਸ ਵਿਕਕਿਨਜ਼ ਦਾ ਜਨਮ।
- 1923 – ਅਮਰੀਕਾ-ਇੰਗਲੈਂਡ ਦੇ ਭੌਤਿਕ ਅਤੇ ਗਣਿਤ ਵਿਗਿਆਨੀ ਫ੍ਰੀਮੈਨ ਡਾਈਸਨ ਦਾ ਜਨਮ।
- 1924 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਜਨਮ।
- 1934 – ਪੰਜਾਬੀ ਕਵੀ ਸਿਰੀ ਰਾਮ ਅਰਸ਼ ਦਾ ਜਨਮ।
- 1956 – ਪੰਜਾਬੀ ਗ਼ਜ਼ਲਗੋ ਜਸਵਿੰਦਰ (ਗ਼ਜ਼ਲਗੋ) ਦਾ ਜਨਮ।
- 1965 – ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਬਾਲ ਸਾਹਿਤਕਾਰ ਅਤੇ ਲੇਖਕ ਦਰਸ਼ਨ ਸਿੰਘ ਆਸ਼ਟ ਦਾ ਜਨਮ।
- 1976 – ਭਾਰਤੀ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਦਾ ਜਨਮ।
- 1988 – ਭਾਰਤੀ ਕੁਸ਼ਤੀ ਖਿਡਾਰਣ ਗੀਤਾ ਫੋਗਟ ਦਾ ਜਨਮ।
Remove ads
ਦਿਹਾਂਤ

- 1950 – ਭਾਰਤ ਦਾ ਲੋਹ ਪੁਰਸ਼ ਰਾਜਨੀਤੀਵਾਨ ਵੱਲਭਭਾਈ ਪਟੇਲ ਦਾ ਦਿਹਾਂਤ।
- 1966 – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ ਵਾਲਟ ਡਿਜ਼ਨੀ ਦਾ ਦਿਹਾਂਤ।
- 2011 – ਅੰਗਰੇਜ਼ੀ-ਅਮਰੀਕੀ ਲੇਖਕ, ਬਹਿਸਬਾਜ਼, ਅਤੇ ਪੱਤਰਕਾਰ ਕਰਿਸਟੋਫਰ ਹਿਚਨਜ਼ ਦਾ ਜਨਮ।
Wikiwand - on
Seamless Wikipedia browsing. On steroids.
Remove ads