10 ਦਸੰਬਰ
From Wikipedia, the free encyclopedia
Remove ads
10 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 344ਵਾਂ (ਲੀਪ ਸਾਲ ਵਿੱਚ 345ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 21 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 26 ਮੱਘਰ ਬਣਦਾ ਹੈ।
ਵਾਕਿਆ
- ਮਨੁੱਖੀ ਅਧਿਕਾਰ ਦਿਵਸ
- 1521 – ਮਾਰਟਿਨ ਲੂਥਰ ਨੇ ਕੈਥੋਲਿਕ ਪੋਪ ਦੇ ਹੁਕਮ ਵਾਲੇ ਕਾਗ਼ਜ਼ ਨੂੰ ਸ਼ਰੇਆਮ ਸਾੜਿਆ।
- 1705 – ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਚੱਲੇ 'ਤੇ ਦੀਨਾ ਸਾਹਿਬ ਕਾਂਗੜ ਪਹੁੰਚੇ।
- 1710 – ਬਹਾਦਰ ਸ਼ਾਹ ਜ਼ਫ਼ਰ ਦਾ ਫ਼ੁਰਮਾਨ: 'ਸਿੱਖ ਜਿਥੇ ਵੀ ਮਿਲੇ, ਕਤਲ ਕਰ ਦਿਉ'।
- 1845 – ਮੁਦਕੀ ਦੀ ਲੜਾਈ: ਅੰਗਰੇਜ਼ ਫ਼ੌਜਾਂ ਫ਼ਿਰੋਜ਼ਪੁਰ ਵਲ ਚਲ ਪਈਆ।
- 1901 – ਦੁਨੀਆ ਦਾ ਸਭ ਤੋਂ ਅਹਿਮ ਇਨਾਮ ਨੋਬਲ ਇਨਾਮ ਸ਼ੁਰੂ ਕੀਤਾ ਗਿਆ।
- 1906 – ਫ਼ਰੈਂਕਲਿਨ ਡੀ ਰੂਜ਼ਵੈਲਟ ਪਹਿਲਾ ਅਮਰੀਕਨ ਸੀ ਜਿਸ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 1917 – ਇੰਟਰਨੈਸ਼ਨਲ ਰੈੱਡ ਕਰਾਸ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 1948 – ਯੂ.ਐਨ.ਓ. ਨੇ ਇਨਸਾਨੀ ਹੱਕਾਂ ਦਾ ਐਲਾਨ-ਨਾਮਾ ਜਾਰੀ ਕੀਤਾ। ਮਨੁੱਖੀ ਅਧਿਕਾਰ ਦਿਵਸ ਸ਼ੁਰੂ।
- 1964 – ਮਾਰਟਿਨ ਲੂਥਰ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 1966 – ਅਕਾਲੀ ਕਾਨਫ਼ਰੰਸ ਲੁਧਿਆਣਾ ਨੇ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ
- 1984 – ਸਾਊਥ ਅਫ਼ਰੀਕਾ ਦੇ ਕਾਲੇ ਪਾਦਰੀ ਦੇਸਮੰਡ ਟੂਟੂ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
Remove ads
ਜਨਮ


- 1815 – ਅੰਗਰੇਜ਼ੀ ਗਣਿਤ ਸ਼ਾਸਤਰੀ ਅਤੇ ਲੇਖਕ ਅਤੇ ਦੁਨੀਆ ਦੀ ਪਹਿਲੀ ਕੰਪਿਊਟਰ ਪ੍ਰੋਗਰਾਮਰ ਐਡਾ ਲਵਲੇਸ ਦਾ ਜਨਮ।
- 1821 – ਰੂਸੀ ਕਵੀ, ਲੇਖਕ, ਆਲੋਚਕ ਅਤੇ ਪ੍ਰਕਾਸ਼ਕ ਨਿਕੋਲਾਈ ਨੇਕਰਾਸੋਵ ਦਾ ਜਨਮ।
- 1830 – ਅਮਰੀਕੀ ਸ਼ਾਇਰਾ ਐਮਿਲੀ ਡਿਕਨਸਨ ਦਾ ਜਨਮ।
- 1859 – ਅਮਰੀਕੀ ਖੋਜਕਰਤਾ ਅਤੇ ਲੇਖਕ ਫਰੈਡਰਿਕ ਉਪਹਾਮ ਐਡਮਸ ਦਾ ਜਨਮ।
- 1878 – ਭਾਰਤੀ ਵਕੀਲ, 'ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸੀ। ਰਾਜਾਗੋਪਾਲਚਾਰੀ ਦਾ ਜਨਮ।
- 1878 – ਭਾਰਤੀ ਮੁਸਲਮਾਨ ਨੇਤਾ, ਕਾਰਕੁਨ, ਵਿਦਵਾਨ, ਪੱਤਰਕਾਰ ਅਤੇ ਕਵੀ ਮੌਲਾਨਾ ਮੁਹੰਮਦ ਅਲੀ ਦਾ ਜਨਮ।
- 1891 – ਯਹੂਦੀ ਜਰਮਨ ਕਵੀ ਅਤੇ ਨਾਟਕਕਾਰ ਨੈਲੀ ਸਾਕਸ ਦਾ ਜਨਮ।
- 1902 – ਭਾਰਤੀ ਸਿਆਸਤਦਾਨ ਐਸ ਨਿਜਲਿਨਗੱਪਾ ਦਾ ਜਨਮ।
- 1914 – ਭਾਰਤੀ ਕਿੱਤਾ ਆਲੋਚਕ ਡਾ. ਹਰਚਰਨ ਸਿੰਘ ਦਾ ਜਨਮ।
- 1926 – ਪੰਜਾਬੀ ਭਾਸ਼ਾ ਵਿਗਿਆਨੀ, ਸਾਹਿਤ ਸ਼ਾਸਤਰੀ, ਅਧਿਆਪਕ ਅਤੇ ਅਨੁਵਾਦਕ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦਾ ਜਨਮ।
- 1940 – ਪੰਜਾਬੀ ਗਾਇਕ ਅਤੇ ਗੀਤਕਾਰ ਕੇ. ਦੀਪ ਦਾ ਜਨਮ।
- 1945 – ਪੋਲਿਸ਼ ਗਾਇਕ, ਸੰਗੀਤਕਾਰ ਅਤੇ ਕਵੀ ਮਾਰੇਕ ਗਰੇਹੂਤਾ ਦਾ ਜਨਮ।
- 1946 – ਪੰਜਾਬੀ ਪ੍ਰਕਾਸ਼ਕ ਅਤੇ ਕਹਾਣੀਕਾਰ ਐੱਸ ਬਲਵੰਤ ਦਾ ਜਨਮ।
- 1957 – ਹਿੰਦੀ ਕਵੀ ਅਤੇ ਲੇਖਕ ਹਰਜਿੰਦਰ ਸਿੰਘ ਲਾਲਟੂ ਦਾ ਜਨਮ।
- 1976 – ਪਾਕਿਸਤਾਨੀ ਲੇਖਿਕਾ ਅਮੀਰਾ ਅਹਿਮਦ ਦਾ ਜਨਮ।
- 1986 – ਭਾਰਤੀ ਮੁੱਕੇਬਾਜ਼ ਮਨੋਜ ਕੁਮਾਰ ਦਾ ਜਨਮ।
- 1995 – ਪੰਜਾਬ ਅਮਰੀਕਾ ਦਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦਾ ਜਨਮ।
Remove ads
ਦਿਹਾਂਤ
- 1896 – ਸਵੀਡਿਸ਼ ਰਸਾਇਣ ਸ਼ਾਸਤਰੀ, ਇੰਜੀਨੀਅਰ, ਹਥਿਆਰ ਉਤਪਾਦਕ ਅਤੇ ਕਾਢੀ ਅਲਫ਼ਰੈਡ ਨੋਬਲ ਦਾ ਦਿਹਾਂਤ।
- 1936 – ਇਤਾਲਵੀ ਨਾਟਕਕਾਰ, ਨਾਵਲਕਾਰ, ਸ਼ਾਇਰ ਤੇ ਨਿੱਕੀਆਂ ਕਹਾਣੀਆਂ ਦਾ ਲਿਖਾਰੀ ਲੁਈਜੀ ਪਿਰਾਂਡੇਲੋ ਦਾ ਦਿਹਾਂਤ।
- 1982 – ਪੰਜਾਬੀ ਕਵੀ ਦਰਸ਼ਨ ਸਿੰਘ ਅਵਾਰਾ ਦਾ ਦਿਹਾਂਤ।
- 1998 – ਭਾਰਤੀ ਵਿਦਵਾਨ, ਦਾਰਸ਼ਨਿਕ, ਸੁਧਾਰਕ, ਅਤੇ ਸੱਤਿਆ ਸਮਾਜ ਦੇ ਸੰਸਥਾਪਕ ਸਵਾਮੀ ਸੱਤਿਆਭਗਤ ਦਾ ਦਿਹਾਂਤ।
- 2001 – ਭਾਰਤੀ ਫ਼ਿਲਮੀ ਅਦਾਕਾਰ ਅਸ਼ੋਕ ਕੁਮਾਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads