8 ਦਸੰਬਰ
From Wikipedia, the free encyclopedia
Remove ads
8 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 342ਵਾਂ (ਲੀਪ ਸਾਲ ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਮੱਘਰ ਬਣਦਾ ਹੈ।
ਵਾਕਿਆ
- 1660 – ਵਿਲੀਅਮ ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ਉਥੈਲੋ ਵਿੱਚ ਪਾਤਰ ਦੇਸਦੇਮੋਨਾ ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
- 1705 – ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
- 1705 – ਗੁਰੂ ਗੋਬਿੰਦ ਸਿੰਘ ਜੀ, ਨਬੀ ਖ਼ਾਨ ਤੇ ਗ਼ਨੀ ਖ਼ਾਨ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਮਾਛੀਵਾੜਾ ਪੁੱਜ ਗਏ।
- 1919 – ਸਿੱਖ ਲੀਗ ਜਥੇਬੰਦੀ ਕਾਇਮ ਕੀਤੀ ਗਈ।
- 1949 – ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ ਚੀਨ ਦੀ ਉਦੋਂ ਦੀ ਸਰਕਾਰ ਫ਼ਾਰਮੂਸਾ ਟਾਪੂ ਵਿੱਚ ਲਿਜਾਈ ਗਈ।
- 1962 – ਨਿਊਯਾਰਕ ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
- 1962 – ਭਾਰਤ-ਚੀਨ ਜੰਗ: ਚੀਨੀ ਸੈਨਾ ਨੇ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) ਅਰੁਣਾਚਲ ਪ੍ਰਦੇਸ਼ ਨੂੰ ਪਾਰ ਕੀਤਾ।
- 1971 – ਭਾਰਤ-ਪਾਕਿਸਤਾਨ ਯੁੱਧ (1971): ਭਾਰਤੀ ਫੌਜ ਨੇ ਪੱਛਮੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੇ ਹਮਲਾ ਕੀਤਾ।
- 1982 – ਨਾਰਮਨ ਡੀ. ਮੇਅਰ ਨਾਂ ਦੇ ਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
Remove ads
ਜਨਮ


- 65 ਬੀਸੀ – ਰੋਮਨ ਪ੍ਰਗੀਤਕ ਕਵੀ ਹੋਰਸ ਦਾ ਜਨਮ।
- 1875 – ਭਾਰਤ ਦਾ ਵਕੀਲ, ਰਾਜਨੇਤਾ ਅਤੇ ਸਮਾਜ ਸੁਧਾਰਕ ਤੇਜ ਬਹਾਦੁਰ ਸਪਰੂ ਦਾ ਜਨਮ।
- 1875 – ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ ਯੋਨ ਨੋਗੂਚੀ ਦਾ ਜਨਮ।
- 1894 – ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ ਜੇਮਜ ਥਰਬਰ ਦਾ ਜਨਮ।
- 1900 – ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ ਉਦੇ ਸ਼ੰਕਰ ਦਾ ਜਨਮ।
- 1925 – ਪਾਕਿਸਤਾਨੀ ਉਰਦੂ ਸ਼ਾਇਰ ਨਾਸਿਰ ਕਾਜ਼ਮੀ ਦਾ ਜਨਮ।
- 1927 – ਪੰਜਾਬ ਦੇ ਸਿਆਸਤਦਾਨ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਜਨਮ।
- 1930 – ਅਮਰੀਕੀ ਸਰਜਨ ਸ਼ੇਰਵਿਨ ਬਰਨਾਰਡ ਨੁਲਾਂਦ ਦਾ ਜਨਮ।
- 1935 – ਭਾਰਤੀ ਫ਼ਿਲਮ ਅਦਾਕਾਰ ਧਰਮਿੰਦਰ ਦਾ ਜਨਮ।
- 1943 – ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਜਿਮ ਮੋਰੀਸਨ ਦਾ ਜਨਮ।
- 1946 – ਹਿੰਦੀ ਅਤੇ ਬੰਗਾਲੀ ਸਿਨੇਮਾ ਦੀ ਅਭਿਨੇਤਰੀ ਸ਼ਰਮੀਲਾ ਟੈਗੋਰ ਦਾ ਜਨਮ।
- 1970 – ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਸ਼ਮੀਲ ਦਾ ਜਨਮ।
- 1982 – ਤ੍ਰਿਨਿਦਾਦ ਵਿੱਚ ਜੰਮੀ ਅਮਰੀਕੀ ਸੰਗੀਤਕਾਰ ਨਿਕੀ ਮਿਨਾਜ ਦਾ ਜਨਮ।
Remove ads
ਦਿਹਾਤ
- 1705 – ਹਾਥੀ ਦਾ ਮੁਕਾਬਲਾ ਕਰਨ ਵਾਲਾ ਭਾਈ ਬਚਿੱਤਰ ਸਿੰਘ ਦਾ ਦਿਹਾਂਤ।
- 1978 – ਯਹੂਦੀ ਅਧਿਆਪਿਕਾ, ਸਿਆਸਤਦਾਨ ਗੋਲਡਾ ਮਾਇਰ ਦਾ ਦਿਹਾਂਤ।
- 1980 – ਅੰਗਰੇਜ਼ ਸੰਗੀਤਕਾਰ, ਗਾਇਕ ਅਤੇ ਗੀਤਕਾਰ ਜਾਨ ਲੈਨਨ ਦਾ ਦਿਹਾਂਤ।
- 1992 – ਮਲਿਆਲਮ ਨਾਟਕਕਾਰ, ਸਕਰਿਪਟ ਲੇਖਕ, ਅਤੇ ਫ਼ਿਲਮ ਨਿਰਦੇਸ਼ਕ ਥੋਪਿਲ ਭਾਸ਼ੀ ਦਾ ਦਿਹਾਂਤ।
- 2011 – ਪੰਜਾਬੀ ਲੋਕ ਗਾਇਕਾ ਪੁਸ਼ਪਾ ਹੰਸ ਦਾ ਦਿਹਾਂਤ।
- 2015 – ਭਾਰਤ ਦਾ ਲੋਕ ਕਵੀ ਰਮਾਸ਼ੰਕਰ ਵਿਦਰੋਹੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads