18 ਫ਼ਰਵਰੀ
From Wikipedia, the free encyclopedia
Remove ads
18 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 49ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 316 (ਲੀਪ ਸਾਲ ਵਿੱਚ 317) ਦਿਨ ਬਾਕੀ ਹਨ।
ਵਾਕਿਆ
- 1753 – ਅਦੀਨਾ ਬੇਗ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ।
- 1787 – ਆਸਟਰੀਆ ਦੇ ਬਾਦਸ਼ਾਹ ਨੇ 8 ਸਾਲ ਤੋਂ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ 'ਤੇ ਪਾਬੰਦੀ ਲਾਈ।
- 1884 – ਪੁਲਿਸ ਨੇ ਮਸ਼ਹੂਰ ਲੇਖਕ ਲਿਓ ਤਾਲਸਤਾਏ ਦੀ ਕਿਤਾਬ 'ਵੱਟ ਆਈ ਬਿਲੀਵ ਇਨ' (ਜਿਸ 'ਤੇ ਮੈਂ ਅਕੀਦਤ ਰਖਦਾ ਹਾਂ) ਕਿਤਾਬ ਜ਼ਬਤ ਕਰ ਲਈ ਤੇ ਸਾਰੀਆਂ ਕਾਪੀਆਂ ਚੁੱਕ ਕੇ ਲੈ ਗਈ।
- 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ 'ਏਅਰ ਮੇਲ' ਚਿੱਠੀਆਂ ਭੇਜੀਆਂ ਗਈਆਂ।
- 1921 – ਖਡੂਰ ਸਾਹਿਬ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ।
- 1929 – ਅਮਰੀਕਾ ਵਿੱਚ ਮਸ਼ਹੂਰ ਫ਼ਿਲਮੀ 'ਅਕਾਦਮੀ ਇਨਾਮ' ਸ਼ੁਰੂ ਹੋਏ।
- 1930 – ਅਮਰੀਕਾ ਦੇ ਪੁਲਾੜ ਸਾਇੰਟਿਸ ਕਲਾਈਡ ਟੌਮਬਾਗ਼ ਨੇ ਪਲੂਟੋ ਗ੍ਰਹਿ ਲਭਿਆ।
- 1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ।
- 1974 – ਭਾਰਤ ਵਿੱਚ ਅਮਰੀਕਾ ਦੇ ਸਫ਼ੀਰ ਡੇਨੀਅਲ ਮੋਇਨੀਆਨ ਨੇ ਭਾਰਤ ਨੂੰ 2 ਅਰਬ 4 ਕਰੋੜ 67 ਲੱਖ ਡਾਲਰ ਦਾ ਚੈੱਕ ਭੇਟ ਕੀਤਾ ਜੋ ਸਭ ਤੋ ਵੱਡਾ ਚੈੱਕ ਸੀ।
- 1979 – ਸਹਾਰਾ ਰੇਗਿਸਤਾਨ ਵਿੱਚ ਪਹਿਲੀ ਵਾਰ ਬਰਫ਼ ਪਈ।
- 1995 – ਮਸ਼ਹੂਰ ਟੀ.ਵੀ. ਸ਼ੋਅ ਬੇਅ ਵਾਚ ਦੀ 'ਬਿਊਟੀ ਕੁਈਨ' ਪਾਮਿਲਾ ਐਂਡਰਸਨ ਨੇ ਟੌਮੀ ਲੀਅ ਨਾਲ ਵਿਆਹ ਰਚਾਇਆ।
- 2014 – ਭਾਰਤੀ ਸੁਪਰੀਮ ਕੋਰਟ ਨੇ 18 ਫ਼ਰਵਰੀ 2014 ਦੇ ਦਿਨ ਰਾਜੀਵ ਗਾਂਧੀ ਦੇ ਕਤਲ ਵਿੱਚ ਫ਼ਾਂਸੀ ਦੀ ਸਜ਼ਾ ਵਾਲਿਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿਤੀ।
- 2007 –ਪਾਕਿਸਤਾਨ ਜਾ ਰਹੀ ਸਮਝੌਤਾ ਐਕਸਪ੍ਰੈਸ 'ਤੇ ਬੰਬਾਂ ਨਾਲ ਹਮਲਾ।
Remove ads
ਜਨਮ
- 1914 – ਜਾਂਨਿਸਾਰ ਅਖ਼ਤਰ, ਉਰਦੂ ਸ਼ਾਇਰ (ਮ. 1976)
- 1924 – ਅਜਾਇਬ ਚਿੱਤਰਕਾਰ, ਪੰਜਾਬੀ ਚਿੱਤਰਕਾਰ ਅਤੇ ਕਵੀ (ਮ. 2012)
- 1931 – ਟੋਨੀ ਮੋਰੀਸਨ, ਨੋਬਲ ਸਾਹਿਤ ਇਨਾਮ ਜੇਤੂ ਅਮਰੀਕੀ ਲੇਖਕ
- 1934 – ਪਾਕੋ ਰਾਬਾਨ, ਸਪੇਨੀ-ਫਰਾਂਸੀਸੀ ਫ਼ੈਸ਼ਨ ਡਿਜ਼ਾਇਨਰ
- 1937 – ਡਾ. ਜੋਗਿੰਦਰ ਸਿੰਘ ਰਾਹੀ, ਪੰਜਾਬੀ ਆਲੋਚਕ (ਮ. 2010)
ਮੌਤ
- 1546 – ਮਾਰਟਿਨ ਲੂਥਰ, ਜਰਮਨ ਧਰਮ ਸ਼ਾਸਤਰੀ (ਜ. 1483)
- 1564 – ਮੀਕੇਲਾਂਜਲੋ, ਇਤਾਲਵੀ ਮੂਰਤੀਕਾਰ ਅਤੇ ਚਿੱਤਰਕਾਰ (ਜ. 1475)
- 2005 – ਗਿਆਨੀ ਸੰਤ ਸਿੰਘ ਮਸਕੀਨ, ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ (ਜ. 1934)
ਛੁੱਟੀਆਂ ਅਤੇ ਹੋਰ ਦਿਨ
- ਆਜ਼ਾਦੀ ਦਿਹਾੜਾ – 1965 ਵਿੱਚ ਗਾਂਬੀਆ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।
Wikiwand - on
Seamless Wikipedia browsing. On steroids.
Remove ads