10 ਫ਼ਰਵਰੀ
From Wikipedia, the free encyclopedia
Remove ads
10 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 41ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 324 (ਲੀਪ ਸਾਲ ਵਿੱਚ 325) ਦਿਨ ਬਾਕੀ ਹਨ।
ਵਾਕਿਆ
- 1846 – ਪਹਿਲੀ ਐਂਗਲੋ-ਸਿੱਖ ਜੰਗ: ਸਭਰਾਉਂ ਦੀ ਲੜਾਈ - ਜੰਗ ਦੀ ਆਖਰੀ ਲੜਾਈ ਵਿੱਚ ਬਰਤਾਨਵੀ ਫੌਜਾਂ ਨੇ ਸਿੱਖਾਂ ਨੂੰ ਹਰਾਇਆ।
- 1846 – ਸਭਰਾਉਂ ਦੀ ਲੜਾਈ 'ਚ ਸਿੱਖਾਂ ਦੇ ਜੌਹਰ ਤੇ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ।
- 1904 – ਪੋਰਟ-ਆਰਥਰ ਦੀ ਲੜਾਈ ਸ਼ੁਰੂ ਹੋਈ।
- 1907 – ਮੇਜਰ ਜਾਹਨ ਹਿੱਲ ਨੇ ਖਾਲਸਾ ਕਾਲਜ, ਅੰਮ੍ਰਿਤਸਰ ਦੀ ਇਮਾਰਤ ਬਣਾ ਰਹੇ ਇੰਜੀਨੀਅਰ ਧਰਮ ਸਿੰਘ ਦੀ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ।
- 1921 – ਇੰਡੀਆ ਗੇਟ ਦਾ ਨਿਰਮਾਣ ਸ਼ੁਰੂ ਹੋਇਆ।
- 1921 – ਗੁਰਦਵਾਰਾ ਮਾਛੀ ਕੇ ਨੂੰ ਸਿੱਖਾਂ ਨੇ ਮਹੰਤਾਂ ਤੋਂ ਆਜ਼ਾਦ ਕਰਵਾਇਆ।
- 1923 – ਬੱਬਰ ਅਕਾਲੀਆਂ ਨੇ ਪੁਲਿਸ ਦੇ ਮੁਖ਼ਬਰ ਜ਼ੈਲਦਾਰ ਬਿਸ਼ਨ ਸਿੰਘ ਰਾਣੀ ਬੂਆ ਨੂੰ ਕਤਲ ਕੀਤਾ।
- 1929 – ਭਾਰਤੀ ਜਹਾਂਗੀਰ ਰਤਨਜੀ ਦਾਦਾਭਾਈ ਟਾਟਾ ਨੂੰ ਲਾਇਸੰਸ ਮਿਲਿਆ ਉਹ ਪਹਿਲੇ ਭਾਰਤੀ ਬਣੇ।
- 1931 – ਨਵੀਂ ਦਿੱਲੀ ਰਸਮੀ ਤੌਰ 'ਤੇ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਬਣੀ।
- 1933 – ਅਡੋਲਫ ਹਿਟਲਰ ਨੇ ਕਮਿਊਨਿਜ਼ਮ ਦਾ ਖ਼ਾਤਮਾ ਕਰਨ ਦਾ ਐਲਾਨ ਕੀਤਾ।
- 1992 – ਮਸ਼ਹੂਰ ਮੁੱਕੇਬਾਜ਼ ਮਾਈਕ ਟਾਈਸਨ ਨੂੰ ਰੇਪ ਦੇ ਕੇਸ ਵਿੱਚ ਦੋਸ਼ੀ ਕਰਾਰ ਦਿਤਾ ਗਿਆ।
- 1999 – ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ।
- 2013 – ਅਲਾਹਾਬਾਦ ਵਿੱਚ ਕੁੰਭ ਮੇਲਾ 'ਚ ਭਗਦੜ ਨਾਲ 39 ਲੋਕਾਂ ਦੀ ਮੌਤ ਹੋ ਗਈ।
Remove ads
ਜਨਮ


- 1775 – ਅੰਗਰੇਜ਼ੀ ਨਿਬੰਧਕਾਰ ਚਾਰਲਸ ਲੈਂਬ ਦਾ ਜਨਮ।
- 1874 – ਅਮਰੀਕੀ ਫਾਰਮਾਸਿਸਟ ਵਿਲੀਅਮ ਪ੍ਰਾਕਟਰ, ਜੂਨੀਅਰ ਦਾ ਦਿਹਾਂਤ।
- 1890 – ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ (ਨੋਬਲ ਪੁਰਸਕਾਰ ਠੁਕਰਾਇਆ)ਬੋਰਿਸ ਪਾਸਤਰਨਾਕ ਦਾ ਜਨਮ।
- 1898 – ਜਰਮਨ ਕਵੀ, ਨਾਟਕਕਾਰ, ਥੀਏਟਰ ਨਿਰਦੇਸ਼ਕ ਅਤੇ ਮਾਰਕਸਵਾਦੀ ਬਰਤੋਲਤ ਬਰੈਖ਼ਤ ਦਾ ਜਨਮ।
- 1904 – ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਅਸ਼ੋਕ ਦਾ ਜਨਮ।
- 1916 – ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਜਨਮ।
- 1928 – ਪੰਜਾਬੀ ਨਾਟਕਕਾਰ ਹਰਸਰਨ ਸਿੰਘ ਦਾ ਜਨਮ।
- 1941 – ਅਮਰੀਕਾ ਵਿੱਚ ਰਹਿਣ ਵਾਲਾ ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਜਗਜੀਤ ਬਰਾੜ ਦਾ ਜਨਮ।
- 1970 – ਹਿੰਦੀ ਕਵੀ, ਪ੍ਰੋਫੈਸਰ ਅਤੇ ਆਮ ਆਦਮੀ ਪਾਰਟੀ ਦਾ ਆਗੂ ਕੁਮਾਰ ਵਿਸ਼ਵਾਸ ਦਾ ਜਨਮ।
- 1981 – ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਪਰਗਟ ਸਿੰਘ ਸਤੌਜ ਦਾ ਜਨਮ।
- 1982 – ਅਮਰੀਕਾ ਦਾ ਫਰਾਟਾ ਖਿਡਾਰੀ ਜਸਟਿਨ ਗੈਟਲਿਨ ਦਾ ਜਨਮ।
- 1984 – ਭਾਰਤੀ ਫਿਲਮੀ ਅਦਾਕਾਰ ਪਾਇਲ ਸਰਕਾਰ ਦਾ ਜਨਮ।
- 1987 – ਪਾਕਿਸਤਾਨੀ ਵਕੀਲ, ਕਾਰਕੁਨ ਅਤੇ ਸੁਤੰਤਰ ਸਿਆਸਤਦਾਨ ਜਿਬਰਾਨ ਨਾਸਿਰ ਦਾ ਜਨਮ।
Remove ads
ਦਿਹਾਂਤ
- 1755 – ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਰਾਜਨੀਤਿਕ ਚਿੰਤਕ ਤੇ ਸਮਾਜਕ ਟਿੱਪਣੀਕਾਰ ਮੋਨਤੈਸਕੀਉ ਦਾ ਦਿਹਾਂਤ।
- 1837 – ਰੂਸੀ ਭਾਸ਼ਾ ਦਾ ਛਾਇਆਵਾਦੀ ਕਵੀ ਅਲੈਗਜ਼ੈਂਡਰ ਪੁਸ਼ਕਿਨ ਦਾ ਦਿਹਾਂਤ।
- 1891 – ਰੂਸ ਦੀ ਗਣਿਤ ਵਿਗਿਆਨੀ ਸੋਫੀਆ ਕੋਵਾਲਸਕਾਇਆ ਦਾ ਦਿਹਾਂਤ।
- 1916 – ਗਦਰ ਪਾਰਟੀ ਦੇ ਨੇਤਾ ਸੋਹਨ ਲਾਲ ਪਾਠਕ ਸਹੀਦ ਹੋਏ।
- 1923 – ਜਰਮਨੀ ਦੇ ਭੌਤਿਕ ਵਿਗਿਆਨੀ ਅਤੇ ਐਕਸਰੇਅ ਸਿਧਾਂਤ ਦੇ ਖੋਜੀ ਵਿਲਹੈਲਮ ਰੋਂਟਗਨ ਦਾ ਦਿਹਾਂਤ।
- 1975 – ਹਿੰਦੀ ਕਵੀ ਸੁਦਾਮਾ ਪਾਂਡੇ ਧੂਮਿਲ ਦਾ ਦਿਹਾਂਤ।
- 1983 – 1945-47 ਦੌਰਾਨ ਜੰਮੂ ਅਤੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਅਤੇ ਮੋਢੀ ਪੁਰਾਤੱਤਵ ਵਿਗਿਆਨੀ ਰਾਮ ਚੰਦਰ ਕਾਕ ਦਾ ਦਿਹਾਂਤ।
- 1992 – ਅਮਰੀਕਨ ਲੇਖਕ ਐਲੈਕਸ ਹੇਲੀ ਦਾ ਦਿਹਾਂਤ।
- 2005 – ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ ਆਰਥਰ ਮਿਲਰ ਦਾ ਦਿਹਾਂਤ।
- 2014 – ਅਮਰੀਕੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰਾ, ਗਾਇਕਾ, ਨਾਚੀ ਅਤੇ ਜਨ ਸੇਵਿਕਾ ਸ਼ਰਲੀ ਟੈਂਪਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads