੧੬ ਫ਼ਰਵਰੀ
From Wikipedia, the free encyclopedia
Remove ads
16 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 47ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 318 (ਲੀਪ ਸਾਲ ਵਿੱਚ 319) ਦਿਨ ਬਾਕੀ ਹਨ।
ਵਾਕਿਆ
- 600 – ਕੈਥੋਲਿਕ ਪੋਪ ਨੇ ਹੁਕਮ ਜਾਰੀ ਕੀਤਾ ਕਿ ਜੇ ਕੋਈ ਨਿੱਛ ਮਾਰੇ ਤਾਂ ਉਸ ਨੂੰ ਗਾਡ ਬਲੈੱਸ ਯੂ ਕਿਹਾ ਜਾਵੇ।
- 1559 – ਕੈਥੋਲਿਕ ਪੋਪ ਨੇ ਐਲਾਨ ਕੀਤਾ ਕਿ ਜਿਹੜਾ ਬਾਦਸ਼ਾਹ ਜਾਦੂਗਰੀ ਦੀ ਹਮਾਇਤ ਕਰੇ ਉਸ ਨੂੰ ਗੱਦੀ ਤੋਂ ਲਾਹ ਦਿਤਾ ਜਾਵੇ।
- 1838 – ਅਮਰੀਕਾ ਦੇ ਸੂਬੇ ਕੈਨਟੱਕੀ ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿੱਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
- 1917 – ਸਪੇਨ ਦੇ ਸ਼ਹਿਰ ਮਾਦਰੀਦ ਵਿੱਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
- 1918 – ਲਿਥੂਆਨੀਆ ਦੇਸ਼ ਨੇ ਰੂਸ ਅਤੇ ਜਰਮਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1948 – ਯੁਰੇਨਸ (ਗ੍ਰਹਿ) ਦੇ ਮਸ਼ਹੂਰ ਚੰਦਰਮਾ ਮੀਰਾਂਡਾ ਦੀ ਪਹਿਲੀ ਵਾਰ ਫ਼ੋਟੋ ਲਈ ਗਈ।
- 1956 – ਬਰਤਾਨੀਆ ਨੇ ਮੌਤ ਦੀ ਸਜ਼ਾ ਖ਼ਤਮ ਕੀਤੀ।
- 1958 – ਕਿਊਬਾ ਵਿੱਚ ਫ਼ੀਦੇਲ ਕਾਸਤਰੋ ਨੇ ਬਾਤਿਸਤਾ ਨੂੰ ਗੱਦੀਉਂ ਲਾਹ ਕੇ ਆਪਣੇ ਆਪ ਨੂੰ ਪਰੀਮੀਅਰ ਐਲਾਨਿਆ।
Remove ads
ਜਨਮ
- 1892 – ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਿੱਕੇਬੰਦ ਟੀਕਾ ਲਿਖਣ ਵਾਲੇ ਪ੍ਰੋ. ਸਾਹਿਬ ਸਿੰਘ ਦਾ ਜਨਮ
- 1941 – ਕਿਮ ਜੋਂਗ-ਇਲ - ਉੱਤਰੀ ਕੋਰੀਆਈ ਸਿਆਸਤਦਾਨ (ਮ. 2011)
ਮੌਤ
- 1907 – ਜੋਸ਼ੂਏ ਕਾਰਦੂਚੀ, ਇਤਾਲਵੀ ਕਵੀ (ਜ. 1835)
- 1944 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਦਾਦਾ ਸਾਹਿਬ ਫਾਲਕੇ ਦੀ ਮੌਤ।(ਜਨਮ 1870)
ਛੁੱਟੀਆਂ
Wikiwand - on
Seamless Wikipedia browsing. On steroids.
Remove ads