2 ਫ਼ਰਵਰੀ
From Wikipedia, the free encyclopedia
Remove ads
2 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 33ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 332 (ਲੀਪ ਸਾਲ ਵਿੱਚ 333) ਦਿਨ ਬਾਕੀ ਹਨ।
ਵਾਕਿਆ
- ਸਿਲ੍ਹੀਆਂ ਥਾਂਵਾਂ ਦਿਵਸ
- 1509 – ਦਿਊ ਦੀ ਲੜਾਈ ਹੋਈ।
- 1653 – ਨਿਊ ਐਮਸਟਰਡਮ ਦਾ ਨਾਂ ਨਿਊਯਾਰਕ ਸ਼ਹਿਰ ਬਣਿਆ।
- 1852 – ਬਰਤਾਨੀਆ ਵਿੱਚ ਪਹਿਲੀ ਪਬਲਿਕ ਟਾਇਲਟ ਫ਼ਲੀਟ ਸਟਰੀਟ ਲੰਡਨ ਵਿੱਚ ਸ਼ੁਰੂ ਕੀਤੀ ਗਈ।
- 1922 – ਜੇਮਜ਼ ਜੋਆਇਸ ਦੇ ਨਾਵਲ ਯੂਲੀਸਸ ਦਾ ਪ੍ਰਕਾਸ਼ਨ।
- 1943 – ਦੂਜੀ ਵਿਸ਼ਵ ਜੰਗ: ਰੂਸੀ ਲਾਲ ਫੌਜ ਨੇ 91,000 ਜਰਮਨ ਫੌਜੀਆਂ ਨੂੰ ਫੜ੍ਹ ਲਿਆ, ਜਿਸ ਨਾਲ ਸਟਾਲਿਨਗਰਾਦ ਦੀ ਲੜਾਈ ਦਾ ਅੰਤ ਹੋਇਆ।
- 1990 – ਸਾਊਥ ਅਫ਼ਰੀਕਾ ਦੇ ਰਾਸ਼ਟਰਪਤੀ ਕਲਾਰਕ ਨੇ ਅਫ਼ਰੀਕਨ ਨੈਸ਼ਨਲ ਕਾਂਗਰਸ ਅਤੇ 60 ਹੋਰ ਸਿਆਸੀ ਪਾਰਟੀਆਂ ਤੋਂ ਪਾਬੰਦੀ ਹਟਾਈ ਅਤੇ ਐਲਾਨ ਕੀਤਾ ਕਿ ਨੈਲਸਨ ਮੰਡੇਲਾ ਨੂੰ ਰਿਹਾਅ ਕਰ ਦਿਤਾ ਜਾਵੇਗਾ।
- 2006 – ਭਾਰਤ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਸਕੀਮ ਸ਼ੁਰੂ ਹੋਈ।
Remove ads
ਜਨਮ




- 1882 - ਆਇਰਿਸ਼ ਨਾਵਲਕਾਰ ਅਤੇ ਕਵੀ ਜੇਮਜ਼ ਜੋਆਇਸ ਦਾ ਜਨਮ।
- 1889 - 1947 ਤੋਂ 1957 ਤੱਕ ਭਾਰਤ ਦੀ ਸਿਹਤ ਮੰਤਰੀ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ।
- 1909 – ਪੰਜਾਬੀ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਮਹਿੰਦਰ ਸਿੰਘ ਰੰਧਾਵਾ ਦਾ ਜਨਮ।
- 1913 – ਜਾਪਾਨੀ ਕੁਦਰਤੀ ਖੇਤੀ ਦੀ ਇੱਕ ਨਵੀਂ ਵਿਧੀ ਵਾਲਾ ਕਿਸਾਨ ਅਤੇ ਦਾਰਸ਼ਨਿਕ ਮਾਸਾਨੋਬੂ ਫੁਕੂਓਕਾ ਦਾ ਜਨਮ।
- 1915 – ਅਵਧੀ ਦੇ ਸਾਹਿਤਕਾਰ ਰਮਈ ਕਾਕਾ ਦਾ ਜਨਮ।
- 1915 - ਭਾਰਤੀ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ ਦਾ ਜਨਮ।
- 1927 – ਪੰਜਾਬੀ ਸਾਹਿਤਕਾਰ ਅਤੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਜਨਮ।
- 1954 – ਪੰਜਾਬੀ ਕਹਾਣੀਕਾਰ, ਰੇਖਾ ਚਿੱਤਰਕਾਰ ਅਤੇ ਸੰਪਾਦਕ ਜਿੰਦਰ ਕਹਾਣੀਕਾਰ ਦਾ ਜਨਮ।
- 1970 – ਪਾਕਿਸਤਾਨ ਦੀ ਗਾਇਕਾ ਫ਼ਰੀਹਾ ਪਰਵੇਜ਼ ਦਾ ਜਨਮ।
- 1974 – ਭਾਰਤੀ ਅੰਤਰਰਾਸ਼ਟਰੀ ਵੁਮੈਨ ਕ੍ਰਿਕਟ ਖਿਡਾਰੀ ਸੁਨੀਤਾ ਸਿੰਘ ਦਾ ਜਨਮ।
- 1977 – ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ ਸ਼ਕੀਰਾ ਦਾ ਜਨਮ।
- 1985 – ਸ਼੍ਰੀਲੰਕਾ ਦਾ ਕ੍ਰਿਕਟ ਖਿਡਾਰੀ ਉਪੁਲ ਥਰੰਗਾ ਦਾ ਜਨਮ।
Remove ads
ਮੌਤ

- 1594 - ਇਤਾਲਵੀ ਸੰਗੀਤਕਾਰ ਜਿਓਵਾਨੀ ਪਾਲਿਸਤਰੀਨਾ ਦੀ ਮੌਤ।
- 1675 - ਕਰੋਸ਼ਿਆਈ ਭਾਸ਼ਾ ਵਿਗਿਆਨੀ ਇਵਾਨ ਬੇਲੋਸਤੇਨੇਕ ਦੀ ਮੌਤ।
- 1943 – ਬੀਕਾਨੇਰ ਰਿਆਸਤ ਦਾ ਮਹਾਰਾਜਾ ਸਰ ਗੰਗਾ ਸਿੰਘ ਦਾ ਦਿਹਾਂਤ।
- 1960 – ਹਿੰਦੀ ਸਾਹਿਤ ਦਾ ਲੇਖਕ ਅਚਾਰੀਆ ਚਤੁਰਸੇਨ ਸ਼ਾਸਤਰੀ ਦਾ ਦਿਹਾਂਤ।
- 1970 - ਬਰਤਾਨਵੀ ਨੋਬਲ ਪੁਰਸਕਾਰ ਜੇਤੂ ਦਾਰਸ਼ਨਿਕ ਅਤੇ ਹਿਸਾਬਦਾਨ ਬਰਟਰੈਂਡ ਰਸਲ ਦੀ ਮੌਤ।
- 2014 – ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਫਿਲਿਪ ਸੀਮੌਰ ਹਾਫਮੈਨ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads