11 ਫ਼ਰਵਰੀ
From Wikipedia, the free encyclopedia
Remove ads
11 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 42ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 323 (ਲੀਪ ਸਾਲ ਵਿੱਚ 324) ਦਿਨ ਬਾਕੀ ਹਨ।
ਵਾਕਿਆ
- 660 ਬੀਸੀ – ਜਪਾਨ ਦਾ ਇੱਕ ਦੇਸ਼ ਵਜੋਂ ਮੁੱਢ ਬੱਝਾ।
- 55 – ਰੋਮਨ ਸਾਮਰਾਜ ਦੇ ਵਾਰਸ ਟਿਬੇਰੀਅਸ ਕਲਾਉਡੀਅਸ ਸੀਜ਼ਰ ਬਰਿਟੈਨੀਕਸ ਦੀ ਸ਼ੱਕੀ ਹਾਲਤ ਵਿੱਚ ਮੌਤ। ਇਸ ਮੌਤ ਨੇ ਨੀਰੋ ਦੇ ਬਾਦਸ਼ਾਹ ਬਣਨ ਦਾ ਰਾਹ ਖੋਲਿ੍ਹਆ।
- 1556 – ਅਕਬਰ ਮੁਗਲ ਬਾਦਸ਼ਾਹ ਨੇ ਗੱਦੀ ਸੰਭਾਲੀ।
- 1659 – ਡੈਨਿਸ਼ਾਂ ਨੇ ਸਵੀਡਨ ਦੀਆਂ ਫ਼ੌਜਾਂ ਦਾ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ 'ਤੇ ਹਮਲਾ ਬੁਰੀ ਤਰ੍ਹਾਂ ਪਛਾੜ ਦਿਤਾ।
- 1814 – ਨਾਰਵੇ ਨੇ ਸਵੀਡਨ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ।
- 1826 – ਲੰਡਨ ਯੂਨੀਵਰਸਿਟੀ ਸ਼ੁਰੂ ਹੋਈ।
- 1953 – ਰੂਸ ਨੇ ਇਸਰਾਈਲ ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ।
- 1856 – ਬਰਤਾਨਵੀ ਈਸਟ ਇੰਡੀਆ ਕੰਪਨੀ ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ ਵਾਜਿਦ ਅਲੀ ਸ਼ਾਹ ਨੂੰ ਕੈਦੀ ਬਣਾ ਲਿਆ ਜਾਂਦਾ ਹੈ।
- 1962 – ਮਸ਼ਹੂਰ ਗਾਇਕ ਗਰੁੱਪ ਦ ਬੀਟਲਜ਼ ਦਾ ਪਹਿਲਾ ਰੀਕਾਰਡ 'ਪਲੀਜ਼, ਪਲੀਜ਼, ਮੀ' ਮਾਰਕੀਟ ਵਿੱਚ ਆਇਆ (ਇਸ ਗਰੁਪ ਵਿੱਚ ਜੌਹਨ ਲੈਨਨ, ਪੌਲ ਮੈਕਾਰਥੀ, ਜਾਰਜ ਹੈਰੀਸਨ ਅਤੇ ਰਿੰਗੋ ਸਟਾਰ ਸਨ)।
- 1975 – ਐਡਵਰਡ ਹੀਥ ਨੂੰ ਹਰਾ ਕੇ ਮਾਰਗਰੇਟ ਥੈਚਰ ਕੰਜ਼ਰਵੇਟਿਵ (ਟੋਰੀ) ਪਾਰਟੀ ਦੀ ਪ੍ਰਧਾਨ ਬਣੀ।
- 1979 – ਇਰਾਨੀ ਕਰਾਂਤੀ ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
- 1987 – ਸੁਰਜੀਤ ਸਿੰਘ ਬਰਨਾਲਾ ਨੂੰ ਪੰਥ 'ਚੋਂ 'ਖ਼ਾਰਜ' ਕੀਤ ਗਿਆ।
- 1990 – ਸਾਊਥ ਅਫ਼ਰੀਕਾ ਵਿੱਚ ਨੈਲਸਨ ਮੰਡੇਲਾ ਨੂੰ 27 ਸਾਲ ਕੈਦ ਰਹਿਣ ਮਗਰੋਂ ਰਿਹਾਅ ਕੀਤਾ ਗਿਆ।
Remove ads
ਜਨਮ

- 1847 – ਅਮਰੀਕੀ ਖੋਜੀ ਅਤੇ ਉਦਯੋਗਪਤੀ ਥਾਮਸ ਐਡੀਸਨ ਦਾ ਜਨਮ।
- 1868 – ਭਾਰਤੀ ਪੇਸ਼ਾ ਹਕੀਮ, ਸਿਆਸਤਦਾਨ ਹਕੀਮ ਅਜਮਲ ਖਾਂ ਦਾ ਜਨਮ।
- 1931 – ਭਾਰਤ ਦਾ ਸਿਧਾਂਤਕਾਰ, ਉਰਦੂ ਅਤੇ ਅੰਗਰੇਜ਼ੀ ਵਿੱਚ ਸਾਹਿਤਕ ਆਲੋਚਕ ਅਤੇ ਵਿਦਵਾਨ ਗੋਪੀ ਚੰਦ ਨਾਰੰਗ ਦਾ ਜਨਮ।
- 1938 – ਪੰਜਾਬੀ ਗਜ਼ਲਗੋ ਉਲਫ਼ਤ ਬਾਜਵਾ ਦਾ ਜਨਮ।
- 1956 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਸ਼ੋਭਾ ਪੰਡਿਤ ਦਾ ਜਨਮ।
- 1969 – ਅਮਰੀਕੀ ਅਦਾਕਾਰਾ, ਫ਼ਿਲਮਕਾਰਾ ਅਤੇ ਕਾਰੋਬਾਰੀ ਜੈਨੀਫ਼ਰ ਐਨਿਸਟਨ ਦਾ ਜਨਮ।
- 1982 – ਆਸਟਰੇਲੀਆਈ ਸਨੂਕਰ ਖਿਡਾਰੀ ਨੀਲ ਰਾਬਰਟਸਨ ਦਾ ਜਨਮ।
Remove ads
ਦਿਹਾਂਤ
- 1650 – ਫਰਾਂਸੀਸੀ ਦਾਰਸ਼ਨਿਕ, ਹਿਸਾਬਦਾਨ, ਅਤੇ ਲੇਖਕ ਰੇਨੇ ਦੇਕਾਰਤ ਦਾ ਦਿਹਾਂਤ।
- 1942 – ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਜਮਨਾ ਲਾਲ ਬਜਾਜ ਦਾ ਦਿਹਾਂਤ।
- 1946 – ਭਾਰਤ ਵਿੱਚ ਪਹਿਲੀ ਟਰੇਡ ਯੂਨੀਅਨ ਦਾ ਸਥਾਪਨਕ ਸਿੰਗਰਾਵੇਲੂ ਚੇਟਿਆਰ ਦਾ ਦਿਹਾਂਤ।
- 1948 – ਸੋਵੀਅਤ ਫਿਲਮ ਨਿਰਦੇਸ਼ਕ ਅਤੇ ਸਿਨੇਮਾ ਕਲਾ ਦੇ ਸਿਧਾਂਤਾਂ ਦਾ ਵਿਚਾਰਕ ਸਰਗੇਈ ਆਈਜ਼ੇਂਸਤਾਈਨ ਦਾ ਦਿਹਾਂਤ।
- 1963 – ਅਮਰੀਕੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸਿਲਵੀਆ ਪਲੈਥ ਦਾ ਦਿਹਾਂਤ।
- 1978 – ਸਵੀਡਿਸ਼ ਲੇਖਕ, ਕਵੀ ਹੈਰੀ ਮਾਰਟਿਨਸਨ ਦਾ ਦਿਹਾਂਤ।
- 1993 – ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ, ਅਤੇ ਡਾਇਲਾਗ ਲੇਖਕ ਕਮਾਲ ਅਮਰੋਹੀ ਦਾ ਦਿਹਾਂਤ।
- 2017 – ਪੰਜਾਬੀ ਲੇਖਕ ਅਮਰ ਗਿਰੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads