15 ਨਵੰਬਰ
From Wikipedia, the free encyclopedia
Remove ads
15 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 319ਵਾਂ (ਲੀਪ ਸਾਲ ਵਿੱਚ 320ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 46 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 1 ਮੱਘਰ ਬਣਦਾ ਹੈ।
ਵਾਕਿਆ
- 1761 – ਬਾਬਾ ਦੀਪ ਸਿੰਘ ਸ਼ਹੀਦ ਹੋਏ।
- 1901 –ਮਿੱਲਰ ਰੀਅਸ ਨੇ ਕੰਨਾਂ ਦੇ ਬੋਲਿਆਂ ਦੇ ਸੁਣਨ ਵਾਲੀ ਮਸ਼ੀਨ ਪੇਟੈਂਟ ਕਰਵਾਈ।
- 1917 –ਰੂਸ ਦੇ ਜ਼ਾਰ ਦੇ ਨਾਂ 'ਤੇ ਹਕੂਮਤ ਕਰਨ ਵਾਲੇ ਕੇਰੈਨਸਕੀ ਦੇ ਹਾਰ ਖਾ ਕੇ ਭੱਜ ਜਾਣ ਮਗਰੋਂ ਬਾਲਸ਼ੇਵਿਕ ਪਾਰਟੀ ਨੇ ਮਾਸਕੋ 'ਤੇ ਵੀ ਕਬਜ਼ਾ ਕਰ ਲਿਆ।
- 1920 –ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਬਣੀ।
- 1921 –ਗੁਰਦਿਤ ਸਿੰਘ ਕਾਮਗਾਟਾਮਾਰੂ ਗ੍ਰਿਫ਼ਤਾਰੀ ਨਨਕਾਣਾ 'ਚ, ਮੋਤਾ ਸਿੰਘ ਭਾਸ਼ਣ ਦੇ ਕੇ ਗ਼ਾਇਬ ਹੋ ਗਏ ਤੇ ਪੁਲਿਸ ਵੇਖਦੀ ਰਹਿ ਗਈ।
- 1948 –ਪੰਜਾਬ ਵਿਧਾਨ ਸਭਾ ਦੇ 33 'ਚੋਂ 32 ਐਮ.ਐਲ.ਏਜ਼ (ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ) ਨੇ ਸਿੱਖ ਚਾਰਟਰ 'ਤੇ ਦਸਤਖ਼ਤ ਕੀਤੇ।
- 1948 – ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਅਤੇ ਨਰਾਇਣ ਆਪਟੇ ਨੂੰ ਫ਼ਾਸੀ ਦਿਤੀ ਗਈ।
- 1969 –ਵਾਸ਼ਿੰਗਟਨ ਡੀ.ਸੀ. 'ਚ ਢਾਈ ਲੱਖ ਅਮਰੀਕਨਾਂ ਨੇ ਵੀਅਤਨਾਮ ਜੰਗ ਵਿਰੁਧ ਜਲੂਸ ਕਢਿਆ।
- 1999 –ਚੀਨ ਤੇ ਅਮਰੀਕਾ ਦੇ ਨੁਮਾਇੰਦਿਆਂ ਨੇ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਹੇਠ ਚੀਨ ਨੂੰ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਦਾ ਮੈਂਬਰ ਬਣਾਇਆ ਗਿਆ।
- 2006 –ਐਂਡੀ ਵਾਰੋਹਲ ਵਲੋਂ ਬਣਾਈ, ਮਾਉ ਜ਼ੇ ਤੁੰਗ ਦੀ ਪੇਂਟਿੰਗ, ਇੱਕ ਬੋਲੀ ਵਿਚ, ਇੱਕ ਕਰੋੜ 74 ਲੱਖ ਡਾਲਰ ਵਿੱਚ ਵਿਕੀ।
Remove ads
ਜਨਮ

- 1875 – ਅੰਗਰੇਜ਼ੀ ਰਾਜ ਦੇ ਖਿਲਾਫ਼ ਮੁੰਡਾ ਲੋਕਾਂ ਦੇ ਮਹਾਨ ਅੰਦੋਲਨ ਉਲਗੁਲਾਨ ਦਾ ਆਦਿਵਾਸੀ ਲੋਕਨਾਇਕ ਬਿਰਸਾ ਮੰਡਾ ਦਾ ਜਨਮ।
- 1900 – ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ।
- 1903 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਵਾਦੀ ਭਗਵਤੀ ਚਰਣ ਵੋਹਰਾ ਦਾ ਜਨਮ।
- 1914 – ਭਾਰਤੀ ਸੁਪਰੀਮ ਕੋਰਟ ਦਾ ਜੱਜ ਵੀ.ਆਰ. ਕ੍ਰਿਸ਼ਨਾ ਆਇਰ ਦਾ ਜਨਮ।
- 1933 – ਅਮਰੀਕਾ ਦੇ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਇਤਹਾਸ ਦੇ ਪ੍ਰੋਫੈਸਰ ਥੀਓਡਰ ਰੋਜੈਕ (ਵਿਦਵਾਨ) ਦਾ ਜਨਮ।
- 1943 – ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਕੁਲਦੀਪ ਸਿੰਘ ਧੀਰ ਦਾ ਜਨਮ।
- 1959 – ਕਲੀਆਂ ਦੇ ਬਾਦਸ਼ਾਹ ਅਤੇ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਜਨਮ।
- 1986 – ਭਾਰਤ ਦੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦਾ ਜਨਮ।
Remove ads
ਦਿਹਾਂਤ

- 1630 – ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ ਜੋਹਾਨਸ ਕੈਪਲਰ ਦਾ ਦਿਹਾਂਤ।
- 1917 – ਫਰਾਂਸੀਸੀ ਸਮਾਜ ਵਿਗਿਆਨੀ, ਸਮਾਜ ਮਨੋਵਿਗਿਆਨੀ ਅਤੇ ਦਾਰਸ਼ਨਿਕ ਏਮੀਲ ਦੁਰਖਿਮ ਦਾ ਦਿਹਾਂਤ।
- 1978 – ਅਮਰੀਕੀ ਸੱਭਿਆਚਾਰਕ ਮਾਨਵ ਵਿਗਿਆਨੀ ਮਾਰਗਰਿਟ ਮੀਡ ਦਾ ਦਿਹਾਂਤ।
- 1982 – ਆਚਾਰੀਆ ਵਿਨੋਬਾ ਭਾਵੇ ਦਾ ਦਿਹਾਂਤ।
- 1997 – ਪੰਜਾਬੀ ਵਾਰਤਕ ਲੇਖਕ ਅਤੇ ਉਘੇ ਡਾਕਟਰ ਡਾ. ਜਸਵੰਤ ਗਿੱਲ ਦਾ ਦਿਹਾਂਤ।
- 2015 – ਭਾਰਤੀ ਮੂਲ ਦਾ ਬ੍ਰਿਟਿਸ਼ ਅਤੇ ਭਾਰਤੀ ਫਿਲਮੀ ਅਦਾਕਾਰ ਸਈਦ ਜਾਫ਼ਰੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads