25 ਨਵੰਬਰ

From Wikipedia, the free encyclopedia

Remove ads

25 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 329ਵਾਂ (ਲੀਪ ਸਾਲ ਵਿੱਚ 330ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 36 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 11 ਮੱਘਰ ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

  • 2348 ਬੀਸੀ ਬਾਈਬਲ ਦੇ ਸਕਾਲਰਾਂ ਮੁਤਾਬਕ ਸੰਨ 2348 ਬੀਸੀ ਵਿੱਚ ਇੱਕ ਵੱਡਾ ਹੜ੍ਹ ਆਇਆ ਸੀ ਜਿਸ ਨਾਲ ਬਹੁਤੀ ਦੁਨੀਆ ਤਬਾਹ ਹੋ ਗਈ ਸੀ।
  • 1839 40 ਮੀਲ ਦੀ ਸਪੀਡ ਨਾਲ ਆਏ ਇੱਕ ਤੂਫ਼ਾਨ ਨੇ ਭਾਰਤ ਦੇ ਸ਼ਹਿਰ ਕੋਰਿੰਗਾ ਦੀ ਬੰਦਰਗਾਹ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿਤਾ। ਇਸ ਨਾਲ 20 ਹਜ਼ਾਰ ਜਹਾਜ਼ ਤੇ ਕਿਸ਼ਤੀਆਂ ਡੁੱਬ ਗਏ ਤੇ ਉਹਨਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਇਸ ਨਾਲ ਲਗਦੇ ਸ਼ਹਿਰ ਵਿੱਚ ਵੀ ਹੋਈਆਂ ਕੁਲ ਮੌਤਾਂ ਦੀ ਗਿਣਤੀ ਤਿੰਨ ਲੱਖ ਦੇ ਕਰੀਬ ਸੀ।
  • 1867 ਅਲਫ਼ਰੈਡ ਨੋਬਲ ਨੇ ਡਾਇਨਾਮਾਈਟ ਪੇਟੈਂਟ ਕਰਵਾਇਆ।
  • 1884 ਜੇ.ਬੀ. ਮੇਅਨਬਰਗ ਨੇ 'ਇਵੈਪੋਰੇਟਡ ਮਿਲਕ' ਪੇਟੈਂਟ ਕਰਵਾਇਆ।
  • 1888 ਆਰੀਆ ਸਮਾਜ ਇੱਕ ਬ੍ਰਾਹਮਣ ਗੁਰੂ ਦੱਤ ਨੇ ਲਾਹੌਰ ਵਿਖੇ ਸਿੱਖ ਗੁਰੂਆਂ ਬਾਰੇ ਇੱਕ ਲੈਕਚਰ ਕਰਦਿਆਂ ਘਟੀਆ ਬੋਲੀ ਵਰਤੀ ਸੀ।
  • 1915 ਅਲਬਰਟ ਆਈਨਸਟਾਈਨ ਨੇ ਆਪਣੇ ਸਾਪੇਖਤਾ ਦਾ ਸਿਧਾਂਤ ਦੀ ਜਰਨਲ ਸਮੀਕਰਨ ਪੇਸ਼ ਕੀਤੀ।
  • 1936 ਰੋਮ-ਬਰਲਿਨ-ਟੋਕੀਓ ਧੁਰੀ ਸੰਧੀ ਹੋਈ।
  • 1944 ਜੰਡਿਆਲਾ (ਜਲੰਧਰ) ਵਿੱਚ ਅਕਾਲੀ ਕਾਨਫ਼ਰੰਸ ਹੋਈ ਜਿਸ ਵਿੱਚ 2 ਲੱਖ ਲੋਕਾਂ ਨੇ ਸਿਆਸੀ ਕੈਦੀਆਂ ਦੀ ਰਿਹਾਈ ਤੇ 'ਫ਼ਿਰਕੂ ਗ਼ਲਬੇ ਹੇਠਾਂ ਨਹੀਂ ਰਹਿਣਗੇ' ਦਾ ਮਤਾ ਪਾਸ ਕੀਤਾ ਪਰ ਆਜ਼ਾਦ ਸਿੱਖ ਮੁਲਕ ਦੀ ਗੱਲ ਫਿਰ ਵੀ ਨਾ ਕੀਤੀ।
  • 1967 ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ।
  • 1973 ਯੂਨਾਨ ਵਿੱਚ ਫ਼ੌਜ ਨੇ ਰਾਸ਼ਟਰਪਤੀ ਜਾਰਜ ਪਾਪਾਡੇਪੋਊਲੋਸ ਨੂੰ ਹਟਾ ਕੇ ਦੇਸ਼ ਦੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ।
  • 1992 ਚੈਕੋਸਲਵਾਕੀਆ ਦੀ ਪਾਰਲੀਮੈਂਟ ਨੇ ਵੋਟਾਂ ਪਾ ਕੇ ਦੇਸ਼ ਨੂੰ ਦੋਬਾਰਾ 'ਚੈੱਕ ਗਣਰਾਜ' ਅਤੇ 'ਸਲੋਵਾਕੀਆ' ਵਿੱਚ ਵੰਡਣ ਦਾ ਮਤਾ ਪਾਸ ਕੀਤਾ।
  • 1998 ਕੌਮਾਂਤਰੀ ਮਾਲੀ ਫੰਡ ਨੇ ਪਾਕਿਸਤਾਨ ਨੂੰ ਸਾਢੇ ਪੰਜ ਅਰਬ ਡਾਲਰ ਦੇਣ ਨੂੰ ਮਨਜ਼ੂਰੀ ਦਿਤੀ।
  • 2011 ਵਿਰਾਸਤ-ਏ-ਖਾਲਸਾ ਦਾ ਉਦਘਾਟਨ।
Remove ads

ਜਨਮ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads