17 ਨਵੰਬਰ
From Wikipedia, the free encyclopedia
Remove ads
17 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 321ਵਾਂ (ਲੀਪ ਸਾਲ ਵਿੱਚ 322ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 44 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 3 ਮੱਘਰ ਬਣਦਾ ਹੈ।
ਵਾਕਿਆ



- 1763 – ਜੱਸਾ ਸਿੰਘ ਆਹਲੂਵਾਲੀਆ ਨੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ।
- 1869 – ਸੁਏਸ ਨਹਿਰ ਸ਼ੁਰੂ ਹੋਈ। ਇਸ ਨਾਲ ਮੈਡੀਟੇਰੀਅਨ ਤੇ ਲਾਲ ਸਾਗਰ ਸਮੁੰਦਰਾਂ ਵਿਚਕਾਰ ਆਵਾਜਾਈ ਸ਼ੁਰੂ ਹੋ ਗਈ।
- 1880 – ਇੰਗਲੈਂਡ ਵਿੱਚ ਲੰਡਨ ਯੂਨੀਵਰਸਿਟੀ ਤੋਂ ਤਿੰਨ ਕੁੜੀਆਂ ਨੇ ਪਹਿਲੀ ਵਾਰ ਬੀ.ਏ. ਦੀ ਡਿਗਰੀ ਹਾਸਲ ਕੀਤੀ।
- 1904 – ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖੀਆ।
- 1914 – ਬੰਗਾਲੀ ਭਾਸ਼ਾ ਦਾ ਗਲਪ ਲੇਖਕ ਕਮਲ ਕੁਮਾਰ ਮਜੂਮਦਾਰ ਦਾ ਜਨਮ।
- 1917 – ਸਟੇਟ ਬੈਂਕ ਆਫ਼ ਪਟਿਆਲਾ ਦੀ ਸਥਾਪਨ ਹੋਈ।
- 1922 – ਗੁਰੂ ਕੇ ਬਾਗ਼ ਦਾ ਮੋਰਚਾ ਸਮਾਪਤ ਹੋਇਆ ਅਤੇ ਗ੍ਰਿਫ਼ਤਾਰੀਆਂ ਬੰਦ।
- 1979 – ਆਇਤੁੱਲਾ ਖੁਮੀਨੀ ਨੇ ਅਗ਼ਵਾ ਕੀਤੇ 50 ਤੋਂ ਵੱਧ ਅਮਰੀਕਨਾਂ ਵਿਚੋਂ 13 ਔਰਤਾਂ ਅਤੇ ਕਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ।
- 1988 – ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਮੁੱਖ ਮੰਤਰੀ ਬਣੀ।
- 2006 – ਸੋਨੀ ਪਲੇਅ ਸਟੇਸ਼ਨ-3 ਦੀ ਅਮਰੀਕਾ ਵਿੱਚ ਸੇਲ ਸ਼ੁਰੂ ਹੋਈ।
- 2012 – ਮਹਾਂਰਾਸ਼ਟਰ ਸ਼ਿਵ ਸੈਨਾ ਦੇ ਮੋਢੀ ਆਗੂ ਬਾਲ ਠਾਕਰੇ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇੱਕ ਕੁੜੀ ਵੱਲੋਂ ਫੇਸਬੁੱਕ 'ਤੇ ਇੱਕ ਆਮ ਜਹੀ ਟਿੱਪਣੀ ਪਾਈ ਗਈ ਤੇ ਇੱਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
Remove ads
ਜਨਮ
- 1696 – ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਜੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ।
- 1896 – ਰੂਸੀ ਮਨੋਵਿਗਿਆਨੀ ਲੇਵ ਵਿਗੋਤਸਕੀ ਦਾ ਜਨਮ।
- 1940 – ਭਾਰਤ ਦੇ ਭਾਸ਼ਾ ਵਿਗਿਆਨ ਅਤੇ ਭਾਰਤੀ ਬੌਧਿਕ ਪਰੰਪਰਾਵਾਂ ਦੇ ਮਾਹਿਰ ਕਪਿਲ ਕਪੂਰ ਦਾ ਜਨਮ।
- 1951 – ਕੈਨੇਡਾ-ਪੰਜਾਬੀ ਕਹਾਣੀਕਾਰ ਅਮਰਜੀਤ ਚਾਹਲ ਦਾ ਜਨਮ।
- 1953 – ਕਮਿਊਨਿਸਟ ਮਾਰਕਸਵਾਦੀ ਪਾਰਟੀ ਦਾ ਪੋਲਿਟ ਬਿਊਰੋ ਮੈਂਬਰ ਕਾਮਰੇਡ ਸਵਪਨ ਮੁਖਰਜੀ ਦਾ ਜਨਮ।
- 1954 – ਜਰਮਨੀ ਦੀ ਸਿਆਸਤਦਾਨ ਅਤੇ ਭੂਤਪੂਰਵਕ ਖੋਜ ਵਿਗਿਆਨੀ ਐਂਜ਼ਿਲ੍ਹਾ ਮੇਰਕਲ ਦਾ ਜਨਮ।
- 1961 – ਆਈ ਸੀ ਆਈ ਸੀ ਆਈ ਬੈਂਕ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਸੀਈਓ ਚੰਦਾ ਕੋਛੜ ਦਾ ਜਨਮ।
- 1971 – ਇੰਗਲੈਂਡ ਦਾ ਸ਼ਤਰੰਜ ਖਿਡਾਰੀ ਮਾਈਕਲ ਐਡਮਜ਼ ਦਾ ਜਨਮ।
- 1978 – ਕੈਨੇਡੀਆਈ ਅਦਾਕਾਰਾ ਰੇਚਲ ਮਿਕੈਡਮਸ ਦਾ ਜਨਮ।
- 1983 – ਅਮਰੀਕਾ ਦਾ ਕਿੱਤਾ ਲੇਖਕ ਕ੍ਰਿਸਟੋਫ਼ਰ ਪਾਓਲਿਨੀ ਦਾ ਜਨਮ।
- 1996 – ਬਹਿਰੀਨ ਦੀ ਪਹਿਲੀ ਉਲੰਪਿਕ ਸੋਨ ਤਗਮਾ ਜੇਤੂ ਮਹਿਲਾ ਖਿਡਾਰੀ ਰੂਥ ਜੈਬੇਟ ਦਾ ਜਨਮ।
Remove ads
ਦਿਹਾਂਤ
- 1631– ਬਾਬਾ ਬੁੱਢਾ ਜੀ ਦਾ ਦਿਹਾਂਤ।
- 1492 – ਅਫ਼ਗਾਨਿਸਤਾਨ ਦੇ ਵਿਦਵਾਨ, ਰਹੱਸਵਾਦੀ, ਲੇਖਕ, ਰੂਹਾਨੀ ਸ਼ਾਇਰ, ਇਤਿਹਾਸਕਾਰ, ਧਰਮ-ਸਿਧਾਂਤਕਾਰ ਸੰਤ ਜਾਮੀ ਦਾ ਦਿਹਾਂਤ।
- 1858 – ਵੈਲਸ਼ ਸਮਾਜਿਕ ਸੁਧਾਰਕ, ਯੂਟੋਪੀਆਈ ਸਮਾਜਵਾਦ ਅਤੇ ਸਹਿਕਾਰੀ ਲਹਿਰ ਦਾ ਬਾਨੀ ਰਾਬਰਟ ਓਵਨ ਦਾ ਦਿਹਾਂਤ।
- 1917 – ਫ਼ਰਾਂਸੀਸੀ ਬੁੱਤਤਰਾਸ਼ ਆਗਸਤ ਰੋਡਿਨ ਦਾ ਦਿਹਾਂਤ।
- 1928 – ਭਾਰਤ ਦੇ ਸੁਤੰਤਰਤਾ ਸੈਨਾਪਤੀ ਲਾਲਾ ਲਾਜਪਤ ਰਾਏ ਦਾ ਦਿਹਾਂਤ।
- 2003 – ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦਾ ਦਿਹਾਂਤ।
- 2011 – ਅੰਗਰੇਜ਼ੀ ਕਵੀ ਪੀਟਰ ਰੀਡਿੰਗ ਦਾ ਦਿਹਾਂਤ।
- 2012 – ਭਾਰਤੀ ਸਿਆਸਤਦਾਨ ਸ਼ਿਵ ਸੈਨਾ ਦਾ ਮੌਢੀ ਬਾਲ ਠਾਕਰੇ ਦਾ ਦਿਹਾਂਤ।
- 2013 – ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਡੋਰਿਸ ਲੈਸਿੰਗ ਦਾ ਦਿਹਾਂਤ।
- 2015 – ਤਾਮਿਲਨਾਡੂ (ਭਾਰਤ) ਦਾ ਧਾਰਮਿਕ ਸੰਗੀਤਕਾਰ ਪਿਥੁਕੁਲੀ ਮੁਰਗਦਾਸ ਦਾ ਦਿਹਾਂਤ।
- 2018 – ਕਬੱਡੀ ਖਿਡਾਰੀ ਸੁਖਮਨ ਚੌਹਲਾ(ਜਨਮ-18 ਜਨਵਰੀ 1991) ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads