18 ਨਵੰਬਰ
From Wikipedia, the free encyclopedia
Remove ads
18 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 322ਵਾਂ (ਲੀਪ ਸਾਲ ਵਿੱਚ 323ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 43 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 4 ਮੱਘਰ ਬਣਦਾ ਹੈ।
ਵਾਕਿਆ



- 1477 – ਇੰਗਲੈਂਡ ਵਿੱਚ ਪਹਿਲੀ ਕਿਤਾਬ ਛਾਪੇਖ਼ਾਨੇ (ਪਿ੍ੰਟਿੰਗ ਪ੍ਰੈੱਸ) ਵਿੱਚ ਛਪੀ | ਇਹ ਫ਼੍ਰੈਂਚ ਲੇਖਕ ਅਰਲ ਰਿਵਰਸ ਦੀ ਕਿਤਾਬ 'ਡਿਕਟਸ ਐਾਡ ਸੇਇੰਗਜ਼ ਆਫ਼ ਫ਼ਿਲਾਸਫ਼ਰਜ਼' ਦਾ ਵਿਲੀਅਮ ਕੈਕਸਟਨ ਵਲੋਂ ਛਾਪਿਆ ਅੰਗਰੇਜ਼ੀ ਤਰਜਮਾ ਸੀ।
- 1905 – ਨਾਰਵੇ ਦੀ ਪਾਰਲੀਮੈਂਟ ਨੇ ਡੈਨਮਾਰਕ ਦੇ ਸ਼ਹਿਜ਼ਾਦੇ ਚਾਰਲਸ ਨੂੰ ਅਪਣਾ ਬਾਦਸ਼ਾਹ ਚੁਣਿਆ।
- 1939 – ਆਇਰਸ਼ ਰੀਪਬਲੀਕਨ ਆਰਮੀ ਨੇ ਲੰਡਨ ਵਿੱਚ ਪਿਕਾਡਲੀ ਸਰਕਸ ਵਿੱਚ ਤਿੰਨ ਬੰਬ ਚਲਾਏ।
- 1966 – ਸੰਤ ਫਤਿਹ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਪੰਜਵਾਂ ਤਖ਼ਤ ਐਲਾਨਿਆ।
- 1976 – ਸਪੇਨ ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕੀਤਾ।
- 1988 – ਅਮਰੀਕਾ ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿੱਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
- 2001 – ਨਿਨਟੈਂਡੋ ਨੇ 'ਗੇਮ ਕਿਊਬ' ਵੀਡੀਉ ਗੇਮ ਜਾਰੀ ਕੀਤੀ।
Remove ads
ਜਨਮ
- 1689 – ਸਿੰਧ ਦਾ ਉਰਦੂ ਸੂਫੀ ਕਵੀ ਸ਼ਾਹ ਅਬਦੁਲ ਲਤੀਫ ਭਟਾਈ ਦਾ ਜਨਮ।
- 1931 – ਹਿੰਦੀ ਕਵੀ ਅਤੇ ਲੇਖਕ ਸ਼੍ਰੀਕਾਂਤ ਵਰਮਾ ਦਾ ਜਨਮ।
- 1939 – ਆਇਰੀ-ਅਮਰੀਕੀ ਕੌਗਨੀਟਿਵ ਨਿਊਰੋਸਾਇੰਸ ਇੰਸਟੀਚਿਊਟ ਜਾਨ ਓਕੀਫ਼ ਦਾ ਜਨਮ।
- 1946 – ਭਾਰਤ ਦਾ ਸਿਆਸਤਦਾਨ ਕਮਲਨਾਥ ਦਾ ਜਨਮ।
- 1967 – ਕਨੇਡਾ-ਪੰਜਾਬੀ ਲੇਖਕ ਹਰਪ੍ਰੀਤ ਸੇਖਾ ਦਾ ਜਨਮ।
- 1978 – ਇਟਲੀ ਦਾ ਉਲੰਪਿਕ ਮੈਡਲ ਰਿਕਾਰਡ ਤਲਵਾਰਬਾਜ਼ ਖਿਡਾਰੀ ਆਲਦੋ ਮੋਨਤਾਨੋ ਦਾ ਜਨਮ।
- 1982 – ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲਾ ਅਮਰੀਕੀ ਵਿਕੀਪੀਡੀਅਨ ਵਰਤੋਂਕਾਰ ਜਸਟਿਨ ਨੈਪ ਦਾ ਜਨਮ।
- 1989 – ਇਤਾਲਵੀ ਮੂਲ ਦੇ ਵਿਦੇਸ਼ੀ, ਪੰਜਾਬੀ ਭਾਸ਼ਾ ਖੋਜਾਰਥੀ ਸਟੀਵਨ ਗੂੱਛਾਰਦੀ ਦਾ ਜਨਮ।
Remove ads
ਦਿਹਾਂਤ
- 1914 – ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਵਿਦਵਾਨ ਅੱਲਾਮਾ ਸ਼ਿਬਲੀ ਨਾਮਾਨੀ ਦਾ ਦਿਹਾਂਤ।
- 1922 – ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਮਾਰਸੈੱਲ ਪਰੂਸਤ ਦਾ ਦਿਹਾਂਤ।
- 1962 – ਡੈਨਮਾਰਕ ਦਾ ਭੌਤਿਕ ਵਿਗਿਆਨੀ ਨੀਲਸ ਬੋਰ ਦਾ ਦਿਹਾਂਤ।
- 2009 – ਭਾਰਤੀ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅਬਰਾਰ ਅਲਵੀ ਦਾ ਦਿਹਾਂਤ।
- 2013 – ਭਾਰਤ ਦਾ ਦਲਿਤ ਸਾਹਿਤ ਦਾ ਪ੍ਰਤਿਨਿੱਧੀ ਰਚਨਾਕਾਰ ਓਮ ਪ੍ਰਕਾਸ਼ ਬਾਲਮੀਕੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads