26 ਅਕਤੂਬਰ

ਮਿਤੀ From Wikipedia, the free encyclopedia

Remove ads

26 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 299ਵਾਂ (ਲੀਪ ਸਾਲ ਵਿੱਚ 300ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 66 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਕਤੂਬਰ, ਐਤ ...

ਰਾਸ਼ਟਰੀ ਦਿਵਸ

  1. ਮਿਲਨ/ਸਾਂਝ ਦਿਵਸ-ਜੰਮੂ-ਕਸ਼ਮੀਰ।
  2. ਅੰਗਮ ਦਿਵਸ-ਨੌਅਰੂ।
  3. ਫ਼ੌਜੀ ਬਲ ਦਿਵਸ-ਬੈਨਿਨ।

ਵਾਕਿਆ

Thumb
ਰੈੱਡ ਕਰਾਸ
  • 740 ਈ. 'ਚ ਗਰੀਸ ਦੇਸ਼ ਦੇ ਕੰਸਟੈਂਟੀਨੋਪਲ ਤੇ ਇਸ ਦੇ ਆਲ਼ੇ-ਦੁਆਲੇ ਆਏ ਭੁਚਾਲ ਨੇ ਵੱਡੀਆਂ ਰੱਖਿਆ ਦੀਵਾਰਾਂ ਅਤੇ ਇਮਾਰਤਾਂ ਗਿਰਾ ਦਿੱਤੀਆਂ ਸਨ।
  • 1341 ਈ. 'ਚ ਜੌਨ ਪੰਜਵੇਂ ਦੀ ਬਜੈਨਟਾਈਨ ਦੇ ਸ਼ਾਸਕ ਦੇ ਤੌਰ 'ਤੇ ' 'ਡਿਡੀਮੋਟਾਈਚੋ' ਵਿੱਚ ਸੱਤ ਸਾਲ(1341-47) ਚੱਲ ਵਾਲ਼ੀ ਸੀਤ ਜੰਗ ਦੀ ਸ਼ੁਰੂਆਤ ਹੋਈ।
  • 1377 ਈ. 'ਚ 'ਟਵਰਟਕੋ' ਬੋਸਨੀਆ ਦੇਸ਼ ਦਾ ਪਹਿਲਾ ਰਾਜਾ ਬਣਿਆ।
  • 1520 ਈ. 'ਚ ਚਾਰਲਸ ਪੰਜਵੇ ਨੇ 'ਰੋਮ' ਦੇ ਪਵਿੱਤਰ ਸ਼ਾਸ਼ਕ ਦੇ ਤੌਰ 'ਤੇ ਤਾਜ ਪਹਿਨਿਆ।
  • 1619 ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ।
  • 1710 ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ।
  • 1733 ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿੱਚ ਦੀਵਾਲੀ ਦੇ ਦਿਨਾਂ ਵਿੱਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ।
  • 1776 ਈ. 'ਚ ਬੈਂਜਾਮਿਨ ਫ਼ਰੈਕਲਿਨ 'ਅਮਰੀਕੀ ਕ੍ਰਾਂਤੀ' ਲਈ ਫ਼ਰਾਂਸ ਦੀ ਸਪੋਟਰ ਦੇ ਮਿਸ਼ਨ ਦੇ ਤੌਰ 'ਤੇ ਅਮਰੀਕਾ ਚਲਿਆ ਜਾਂਦਾ ਹੈ।
  • 1831 ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ।
  • 1863 ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ।
  • 1863 'ਚ ਹੀ 'ਫੁੱਟਬਾਲ ਐਸੋਸ਼ੀਏਸ਼ਨ' ਬਣੀ।
  • 1905 ਨਾਰਵੇ ਨੇ ਸਵੀਡਨ ਨਾਲ ਆਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ 'ਪ੍ਰਿੰਸ ਚਾਰਲਸ' ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ।
  • 1917 ਈ. 'ਚ ਪਹਿਲੀ ਸੰਸਾਰ ਜੰਗ 'ਚ 'ਕਾਪੋਰੀਟੋ ਦੀ ਲੜਾਈ' 'ਚ ਇਟਲੀ ਨੇ ਭਾਰੀ ਸੈਨਿਕ ਤਾਕ਼ਤ ਨਾਲ਼ ਆਸਟਰੀਆ-ਹੰਗਰੀ ਤਰ ਜਰਮਨ ਦੀਆਂ ਫ਼ੌਜਾਂ ਨੂੰ ਹਰਾਇਆ।
  • 1921 ਈ. 'ਚ ਸ਼ਿਕਾਗੋ(ਅਮਰੀਕਾ 'ਚ) ਦਾ ਥਿਏੇਟਰ ਖੁੱਲਿਆ।
  • 1936 ਈ. ਪਹਿਲਾਂ ਇਲੈਕਟ੍ਰਨਿਕ ਜਨਰੇਟਰ ਹੋਵੋਅਰ ਡੈਮ 'ਤੇ ਚਲਾਇਆ।
  • 1944 ਈ. 'ਚ ਦੂਸਰੀ ਸੰਸਾਰ ਜੰਗ 'ਚ ਲੇਟੇ ਖਾੜੀ ਦੀ ਲੜਾਈ ਅਮਰੀਕੀ ਸੈਨਿਕਾਂ ਦੀ ਜਿੱਤ ਨਾਲ਼ ਮੁੱਕ ਗਈ।
  • 1947 ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ।
  • 1957 ਰੂਸ ਦੀ ਸਰਕਾਰ ਨੇ ਮੁਲਕ ਦੇ ਸਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ।
  • 1967 ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ।
  • 1977 ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ।
  • 1979 ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜੋਂਗ ਨੇ ਦੇਸ਼ ਦੇ ਰਾਸ਼ਟਰਪਤੀ 'ਪਾਰਕ ਚੁੰਗ-ਹੀ' ਨੂੰ ਗੋਲ਼ੀ ਮਾਰ ਕੇ ਮਾਰ ਦਿਤਾ।
  • 1999 ਈ. 'ਚ ਸੁਪਰੀਮ ਕੋਰਟ ਨੇ ਉਮਰ ਕੈਦ ਦੋ ਸ਼ਜਾ 14 ਸਾਲ ਤੈਅ ਕੀਤੀ।
  • 2002 'ਚ ਮਾਸਕੋ ਦੇ ਇੱਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।
  • 2006 ਈ. 'ਚ ਵਿੱਚ ਘਰੇਲੂ ਹਿੰਸਾ ਕਾਨੂੰਨ ਲਾਗੂ ਹੋਇਆ।
  • 2017 'ਚ ਨਿਊਜ਼ੀਲੈਂਡ ਦੇ 40ਵੇਂ ਪ੍ਰਧਾਨ ਮੰਤਰੀ 'ਜੈਕਿੰਡਾ ਅਰਡਰਨ' ਨੇ ਨਿਊਜ਼ੀਲੈਂਡ ਦੀ ਨਵੀਂ ਲੇਬਰ ਪਾਰਟੀ ਤੇ ਪੁਰਾਣੀ ਵਿਚਕਾਰ ਸੰਧੀ ਕਰਵਾਈ। ਜੈਕਿੰਡਾ ਅਰਡਰਨ ਨਿਊਜ਼ੀਲੈਂਡ ਦੇ ਇਤਿਹਾਸ 'ਚ ਪਹਿਲੇ 37 ਸਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।
Remove ads

ਜਨਮ

Thumb
ਹਿਲੇਰੀ ਕਲਿੰਟਨ
  • 1884 ਈ.ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਪਿੰਡ ਕੋਟਲੀ ਨੌਧ ਸਿੰਘ ਹੁਸ਼ਿਆਰਪੁਰ ਵਿੱਚ ਜਨਮ ਹੋਇਆ।
  • 1890 ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ ਹੋਇਆ।
  • 1943 ਪੰਜਾਬੀ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ ਦਾ ਜਨਮ ਹੋਇਆ।
  • 1947 ਅਮਰੀਕਾ ਦੇ ਨਿਊਯਾਰਕ ਪ੍ਰਾਂਤ ਤੋਂ ਸੈਨੇਟਰ, ਸਾਬਕਾ ਬਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਜਨਮ ਹੋਇਆ।
  • 1959 ਬੋਲੀਵੀਆਈ ਸਿਆਸਤਦਾਨ, ਕੋਕਾਲੇਰੋ ਕਾਰਕੁਨ ਅਤੇ ਫੁੱਟਬਾਲ ਖਿਡਾਰੀ ਏਬੋ ਮੋਰਾਲਿਸ ਦਾ ਜਨਮ ਹੋਇਆ।
  • 1974 'ਚ 'ਰਵੀਨਾ ਟੰਡਨ' ਦਾ ਜਨਮ ਮਹਾਰਾਸ਼ਟਰ 'ਚ ਹੋਇਆ।
  • 1985 'ਚ ਦੱਖਣੀ ਭਾਰਤ ਤੇ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ 'ਅਸਿਨ' (ਪੂਰਾ ਨਾਂ-ਅਸਿਨ ਠੋਤਤੁਮਕਾਲ) ਦਾ 'ਕੋਚੀ' ਵਿੱਚ ਜਨਮ ਹੋਇਆ।
  • 1991 ਦੱਖਣੀ ਭਾਰਤੀ ਸਿਨੇਮੇ ਦੀ ਮਸ਼ਹੂਰ ਅਦਾਕਾਰ 'ਅਮਾਲਾ ਪੌਲ' ਦਾ ਜਨਮ 'ਕੋਚੀ ਸ਼ਹਿਰ' ਵਿਚਲੇ 'ਅਲੂਵਾ' (ਕੇਰਲਾ) ਵਿੱਚ ਹੋਇਆ।

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads