28 ਅਕਤੂਬਰ
ਮਿਤੀ From Wikipedia, the free encyclopedia
Remove ads
28 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 301ਵਾਂ (ਲੀਪ ਸਾਲ ਵਿੱਚ 302ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 64 ਦਿਨ ਬਾਕੀ ਹਨ।
ਵਾਕਿਆ





- 306 ਈ. 'ਚ ਮੈਕਸਿਸਟੀਅਸ ਨੂੰ ਰੋਮੀ ਸਮਰਾਟ ਘੋਸ਼ਿਤ ਕੀਤਾ ਗਿਆ ਹੈI
- 1061 ਈ. 'ਚ ਮਹਾਰਾਣੀ ਅਗੇਨ, ਆਪਣੇ ਬੇਟੇ ਦੀ ਰੀਜੈਂਟ ਦੇ ਤੌਰ 'ਤੇ ਕੰਮ ਕਰਦੇ ਹੋਏ, ਬਿਸ਼ਪ ਕੈਡਲਸ 'ਐਨਟੈਪੌਪ ਆਨਨੋਰੀਅਸ-ਦੇ ਚੋਣ ਬਾਰੇ ਦੱਸਦੀ ਹੈI
- 1449 ਈ. 'ਚ ਕ੍ਰਿਸਟਿਇਅਨ-1 ਦੀ ਡੈਨਮਾਰਗ ਦੇ ਰਾਜੇ ਦੇ ਤੌਰ 'ਤੇ ਤਾਜ਼ਪੋਸ਼ੀ ਹੋਈI
- 1492 – ਕ੍ਰਿਸਟੋਫ਼ਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ।
- 1538 ਈ. 'ਚ ਅਜੋਕੇ ਸੰਸਾਰ ਦੀ ਪਹਿਲੀ ਯੂਨੀਵਰਸਿਟੀ(ਹੁਣ ਡੋਮੇਨੀਕਨ ਰਿਪਬਲਿਕ 'ਚ) ਸੈਂਟੋ ਟੋਮਸ ਡੇ ਅਕ਼ਯੂਈਨੋ' ਸਥਾਪਿਤ ਕੀਤੀ ਗਈI
- 1835 ਈ. 'ਚ ਨਿਊਜ਼ੀਲੈਂਡ ਦੇ ਸੰਯੂਕਤ ਕਬੀਲਾ ਸੰਘ ਦੀ ਸਥਾਪਨਾ ਆਜ਼ਾਦੀ ਦੇ ਘੋਸ਼ਣਾ ਪੱਤਰ 'ਤੇ ਹਸਤਾਖ਼ਰ ਕਰਨ ਨਾਲ਼ ਹੋਈI
- 1708– ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਉਤੇ ਹਮਲਾ ਕਰਨ ਵਾਲੇ 'ਜਮਸ਼ੈਦ ਖ਼ਾਨ' ਦੇ ਪੁੱਤਰ ਨੂੰ ਖਿੱਲਤ ਦਿਤੀ।
- 1886 – ਸਟੈਚੂ ਆਫ਼ ਲਿਬਰਟੀ: ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ।
- 1886– ਨਿਊਯਾਰਕ ਦੇ 'ਲਿਬਰਟੀ ਟਾਪੂ' ਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ 305 ਫੁੱਟ 1ਇੰਚ ਉੱਚੇ 'ਸਟੈਚੂ ਆਫ਼ ਲਿਬਰਟੀ' ਬੁੱਤ ਦੀ 'ਘੁੰਡ ਚੁਕਾਈ' ਕੀਤੀ।
- 1904– ਅਮਰੀਕਾ ਵਿੱਚ 'ਸੇਂਟ ਲੁਈਸ' ਦੀ ਪੁਲਿਸ ਨੇ ਜੁਰਮਾਂ ਦੀ ਸ਼ਨਾਖ਼ਤ ਵਾਸਤੇ ਪਹਿਲੀ ਵਾਰ ਉਂਗਲਾਂ ਦੇ ਨਿਸ਼ਾਨਾਂ (ਫ਼ਿੰਗਰ ਪ੍ਰਿੰਟਜ਼) ਦੀ ਪੜਤਾਲ ਸ਼ੁਰੂ ਕੀਤੀ।
- 1914– ਜਾਰਜ ਈਸਟਮੈਨ ਨੇ ਰੰਗੀਨ ਫ਼ੋਟੋਗਰ੍ਰਾਫ਼ੀ ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
- 1922– ਬੇਨੀਤੋ ਮੁਸੋਲੀਨੀ ਨੇ ਇਟਲੀ ਦੀ ਹਕੂਮਤ 'ਤੇ ਕਬਜ਼ਾ ਕਰ ਲਿਆ ਅਤੇ ਮੁਲਕ ਵਿੱਚ ਫ਼ਾਸ਼ੀਵਾਦ ਦੀ ਸ਼ੁਰੂਆਤ ਹੋਈ।
- 1929 ਈ. 'ਚ ਕਾਲਾ ਸੋਮਵਾਰ, ਜੋ ਵਾਲ ਸਟਰੀਟ ਕਰੈਸ਼ ਦਾ ਇੱਕ ਦਿਨ ਸੀ, ਜਿਸ ਵਿੱਚ ਪ੍ਰਮੁੱਖ ਸਟਾਕ ਮਾਰਕੀਟ ਦੇ ਵਿੱਚ ਉਥਲ-ਪੁਥਲ ਮੱਚੀI
- 1940 ਈ. 'ਚ ਮੁਸੋਲਿਨੀ ਨੇ 'ਫਲੋਰੈਂਸ' ਵਿੱਚ 'ਅਡੋਲਫ਼ ਹਿਟਲਰ' ਨਾਲ਼ ਮੁਲਾਕਾਤ ਕੀਤੀI
- 1948 ਈ. 'ਚ ਡੀ.ਡੀ.ਟੀ. ਦੇ ਕੀਟਨਾਸ਼ਿਕ ਨੁਕਸਾਂ ਦੀ ਖੋਜ ਲਈI ਸਵਿਟਜ਼ਰਲੈਂਡ ਦੇ ਕੈਮਿਸਟ 'ਪਾਲ ਮੌਲਰ' ਨੂੰ ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਦਿੱਤਾI
- 1958 ਈ. 'ਚ ਜੌਹਨ-23 ਪੌਪ ਦੇ ਤੌਰ 'ਤੇ ਚੁਣਿਆ ਗਿਆI
- 1962– ਰੂਸ ਦੇ ਮੁਖੀ ਨਿਕੀਤਾ ਖਰੁਸ਼ਚੇਵ ਨੇ ਅਮਰੀਕਨ ਸਰਕਾਰ ਨੂੰ ਲਿਖਿਆ ਕਿ ਰੂਸ ਨੇ ਕਿਊਬਾ ਵਿੱਚ ਆਪਣੀਆਂ ਮਿਜ਼ਾਈਲਾਂ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
- 1978– ਲੁਧਿਆਣਾ ਵਿੱਚ 18ਵੀਂ ਅਕਾਲੀ ਕਾਨਫ਼ਰੰਸ ਵਿੱਚ 5 ਲੱਖ ਤੋਂ ਵਧ ਸਿੱਖ ਸ਼ਾਮਲ ਹੋਏ।
- 1982 ਈ. 'ਚ 'ਸਪੈਨਿਸ ਸੋਸ਼ਲਿਸਟ ਵਰਕਰਸ ਪਾਰਟੀ' ਨੇ ਚੋਣਾਂ ਜਿੱਤੀਆਂ, ਜਿਸ ਨੇ ਫ੍ਰੈਂਕੋ ਦੀ ਮੌਤ ਤੋਂ ਬਾਅਦ ਸਪੇਨ ਦੀ ਪਹਿਲੀ ਸਮਾਜਵਾਦੀ ਸਰਕਾਰ ਬਣਾਈ ਤੇ ਫੇਲੀਪ ਗੋਜ਼ਲੇਜ਼ ਪ੍ਰਧਾਨ ਮੰਤਰੀ ਚੁਣੇ ਗਏI
- 1999– ਭਾਰਤ ਦੇ ਪ੍ਰਾਂਤ ਓੜੀਸ਼ਾ 'ਚ ਚੱਕਰਵਾਤ ਆਇਆ।
- 2009 ਈ. 'ਚ ਪੇਸ਼ਾਵਰ(ਪਾਕਿਸਤਾਨ)'ਚ ਬੰਬ ਧਮਾਕੇ 'ਚ 117 ਮਰੇ ਤੇ 213 ਜ਼ਖ਼ਮੀ ਹੋਏI
- 2009 ਈ. 'ਚ ਨਾਸਾ ਨੇ ਸਫਲਤਾਪੂਰਵਕ ਏਰਸ I-X ਮਿਸ਼ਨ ਦੀ ਸ਼ੁਰੂਆਤ ਕੀਤੀ, ਇਸਦੇ ਬਾਅਦ ਵਿੱਚ ਰੱਦ ਕੀਤੇ ਹੋਏ ਸੰਤਰੀ ਪ੍ਰੋਗ੍ਰਾਮ ਲਈ ਇੱਕੋ ਇੱਕ ਰਾਕਟ ਲਾਂਚ ਕੀਤਾI
- 2013 ਈ.'ਚ ਚੀਨ ਦੇ ਬੀਜਿੰਗ ਵਿੱਚ ਤਿਆਨਨਮੈਨ ਚੌਂਕ ਵਿੱਚ ਫੋਰਬਿਡ ਸ਼ਹਿਰ ਤੋਂ ਬਾਹਰ ਇੱਕ ਕਾਰ ਨੂੰ ਰੋਕਣ ਦੇ ਬਾਅਦ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖ਼ਮੀ ਹੋ ਗਏI
Remove ads
ਜਨਮ
- 1867 – ਸਕੌਟ- ਆਇਰਿਸ਼ ਸਮਾਜਕ ਕਾਰਕੁਨ, ਲੇਖਕ, ਅਧਿਆਪਕ ਅਤੇ ਸਵਾਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਿਤਾ ਦਾ ਜਨਮ।
- 1887 – ਗੁਰਦੁਆਰਾ ਸੁਧਾਰ ਲਹਿਰ ਦੇ ਨਿਧੜਕ ਆਗੂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਜਥੇਦਾਰ ਤੇਜਾ ਸਿੰਘ ਭੁੱਚਰ ਦਾ ਜਨਮ ਹੋਇਆ।
- 1892 'ਚ ਮੋਹਨਦਾਸ ਕਰਮਚੰਦ ਗਾਂਧੀ(ਮਹਾਤਮਾ ਗਾਂਧੀ) ਤੇ ਕਸਤੂਰਬਾ ਗਾਂਧੀ ਦੇ ਦੂਸਰੇ ਪੁੱਤਰ 'ਮਨੀਲਾਲ ਗਾਂਧੀ' (ਮ੍ਰਿਤੂ-1956) ਦਾ ਜਨਮ ਹੋਇਆ।
- 1911 – ਭਾਰਤੀ ਨਾਭਿਕੀ ਭੌਤਿਕ ਵਿਗਿਆਨੀ ਪਿਆਰਾ ਸਿੰਘ ਗਿੱਲ ਦਾ ਜਨਮ।
- 1914 – ਅਮਰੀਕੀ ਪੋਲੀਓ ਦੀ ਦਵਾਈ ਦਾ ਅਵਿਸ਼ਕਾਰਕ ਜੋਨਾਸ ਸਾਲਕ ਦਾ ਜਨਮ ਹੋਇਆ।
- 1914 ਈ. 'ਚ ਨੋਬਲ ਪੁਰਸਕਾਰ ਵਿਜੇਤਾ, ਅੰਗਰੇਜ਼ੀ ਬਾਇਓ ਕੈਮਿਸਟ ਅਤੇ ਅਕਾਦਮਿਸੀਅਨ 'ਰਿਚਰਡ ਲੌਰੇਨਸ ਸਿਨਜ' ਦਾ ਜਨਮ ਹੋਇਆ।
- 1916 ਈ. 'ਚ ਅੰਗਰੇਜ਼ੀ ਅਦਾਕਾਰਾ 'ਪਰਲ ਹੈਕਨੀ' (ਮੌਤ-2009) ਦਾ ਜਨਮ ਹੋਇਆ।
- 1955 – ਅਮਰੀਕੀ ਵਪਾਰੀ, ਸਮਾਜ ਸੇਵੀ, ਨਿਵੇਸ਼ਕ,ਕਾੰਪੂਉਟਰ ਪ੍ਰੋਗ੍ਰਾਮਰ ਅਤੇ ਵਿਗਿਆਨੀ ਬਿਲ ਗੇਟਸ ਦਾ ਜਨਮ ਹੋਇਆ।
- 1956 – ਭਾਰਤ ਜੰਮੀ ਵਰਤਮਾਨ ਵਿੱਚ ਪੈਪਸੀਕੋ ਕੰਪਨੀ ਦੀ ਮੁੱਖ ਅਧਿਕਾਰੀ ਇੰਦਰਾ ਨੂਈ ਦਾ ਜਨਮ ਹੋਇਆ।
- 1963 – ਭਾਰਤੀ ਰਿਜ਼ਰਵ ਬੈਂਕ ਦੇ 24ਵੇਂ ਗਵਰਨਰ ਉਰਜਿਤ ਪਟੇਲ ਦਾ ਜਨਮ ਹੋਇਆ।
- 1983 ਈ. 'ਚ ਅੰਗਰੇਜ਼ੀ ਅਦਾਕਾਰ ਤੇ ਪਟਕਥਾ ਲੇਖਕ 'ਜੋਏ ਥੋਮਸ' ਦਾ ਜਨਮ ਹੋਇਆ।
- 1986 'ਚ ਹਿੰਦੀ ਤੇ ਤਮਿਲ ਫ਼ਿਲਮਾਂ 'ਚ ਅਦਾਕਾਰੀ ਕਰਨ ਵਾਲ਼ੀ ਅਦਾਕਾਰਾ 'ਅਦਿਤੀ ਰਾਓ ਹੈਦਰੀ' ਦਾ ਹੈਦਰਾਬਾਦ, ਹੁਣ (ਤਲੰਗਨਾ ਰਾਜ) 'ਚ ਜਨਮ ਹੋਇਆ।
- 1987 – ਅਮਰੀਕੀ ਗਾਇਕ, ਗੀਤਕਾਰ ਅਤੇ ਰੈਪਰ ਫਰੈਂਕ ਓਸ਼ਨ ਦਾ ਜਨਮ ਹੋਇਆ।
Remove ads
ਦਿਹਾਂਤ
- 1312 ਈ. 'ਚ ਜਰਮਨ ਦੀ ਮਹਾਂਰਾਣੀ 'ਅਲਿਜਾਬੈਥ ਆਫ਼ ਕਰਿਨਥੀਆ' ਦੀ ਮੌਤ ਹੋਈ।
- 1627 'ਚ ਮੁਗ਼ਲ ਬਾਦਸ਼ਾਹ 'ਜਹਾਂਗੀਰ' ਦੀ ਮੌਤ ਹੋਈ।
- 1704 – ਅੰਗਰੇਜ਼ ਦਾਰਸ਼ਨਿਕ ਅਤੇ ਫਿਜ਼ੀਸ਼ੀਅਨ ਜਾਨ ਲੌਕ ਦਾ ਦਿਹਾਂਤ ਹੋਇਆ।
- 1708 ਈ. 'ਚ 'ਡੈਨਮਾਰਗ' ਦੇ ਰਾਜਕੁਮਾਰ ਜੌਰਜ ਦੀ ਮੌਤ ਹੋਈ।
- 1780 ਈ. 'ਚ ਰੂਸ ਦੇ ਅੰਨਾ ਦੀ ਮੌਤ ਹੋਈ।
- 1806 ਈ. 'ਚ ਅੰਗਰੇਜ਼ੀ ਕਵੀ ਅਤੇ ਲੇਖਕ 'ਸ਼ਾਰਲਟ ਟਰਨਰ ਸਮਿਥ'(ਜਨਮ-1749) ਦੀ ਮੌਤ ਹੋਈ।
- 1900 – ਜਰਮਨ-ਬਰਤਾਨੀਆ ਦੇ ਭਾਸ਼ਾ-ਵਿਗਿਆਨੀ ਮੈਕਸ ਮੂਲਰ ਦਾ ਦਿਹਾਂਤ ਹੋਇਆ।
- 1939 ਈ. 'ਚ ਅਮਰੀਕੀ ਅਦਾਕਾਰ 'ਅਲਾਈਸ ਬਰੈਡੀ'(ਜਨਮ-1892) ਦੀ ਮੌਤ ਹੋਈ।
- 1978 ਈ. 'ਚ ਸ਼੍ਰੀਲੰਕਾ ਦੀ ਗਾਇਕਾ ਤੇ ਅਦਾਕਾਰਾ 'ਰੁਕਮਣੀ ਦੇਵੀ'(ਜਨਮ-1923) ਦੀ ਮੌਤ ਹੋਈ।
- 1993 – ਸੋਵੀਅਤ ਸਾਹਿਤਕ ਵਿਦਵਾਨ, ਚਿੰਨ-ਵਿਗਿਆਨੀ, ਅਤੇ ਸੱਭਿਆਚਾਰ ਯੂਰੀ ਲੋਤਮਾਨ ਦਾ ਦਿਹਾਂਤ ਹੋਇਆ।
- 1998 – ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈੱਡ ਹਿਊਜ਼ ਦਾ ਦਿਹਾਂਤ ਹੋਇਆ।
- 2005 'ਚ ਅਮਰੀਕੀ ਕੈਮਿਸਟ, ਅਕਾਦਮਿਕੀ ਤੇ ਨੋਬਲ ਪੁਰਸਕਾਰ ਵਿਜੇਤਾ ਰਿਚਰਡ ਸਮੈਲੀ(ਜਨਮ-1943) ਦੀ ਮੌਤ ਹੋਈ।
- 2011 – ਹਿੰਦੀ ਦੇ ਸਾਹਿਤਕਾਰ 'ਸ਼੍ਰੀਲਾਲ ਸ਼ੁਕਲ' ਦਾ ਦਿਹਾਂਤ ਹੋਇਆ।
- 2013 – ਹਿੰਦੀ ਗਲਪ ਲੇਖਕ ਰਾਜੇਂਦਰ ਯਾਦਵ ਦਾ ਦਿਹਾਂਤ ਹੋਇਆ।
- 2014 ਈ. 'ਚ ਅਮਰੀਕੀ ਕਵੀ ਅਤੇ ਅਕਾਦਮਿਕੀ 'ਗਾਲਵੇ ਕਿਨਲ'(ਜਨਮ-1927) ਦੀ ਮੌਤ ਹੋਈ।
- 2014 'ਚ ਜ਼ਿੰਬਾਬੀਆ ਪੁਲਿਸ ਅਫ਼ਸਰ, ਸਿਆਸਤਦਾਨ, ਜ਼ਿੰਬਾਬੇ ਦੇ 5ਵੇਂ ਰਾਸ਼ਟਰਪਤੀ 'ਮਾਈਕਲ ਸਾਟਾ'(ਜਨਮ-1937) ਦੀ ਮੌਤ ਹੋਈ।
Wikiwand - on
Seamless Wikipedia browsing. On steroids.
Remove ads