12 ਅਕਤੂਬਰ
From Wikipedia, the free encyclopedia
Remove ads
12 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 285ਵਾਂ (ਲੀਪ ਸਾਲ ਵਿੱਚ 286ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 80 ਦਿਨ ਬਾਕੀ ਹਨ।
ਵਾਕਿਆ
- 1492– ਭਾਰਤ ਦੀ ਖੋਜ ਕਰਨ ਨਿਕਲੇ ਕਰਿਸਟੋਫ਼ਰ ਕੋਲੰਬਸ ਤੇ ਉਸ ਦੇ ਸਾਥੀ ਬਹਾਮਾਸ ਟਾਪੂ ਵਿੱਚ ਪੁੱਜੇ।
- 1664– ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁੱਝ ਹੋਰ ਦਰਬਾਰੀ ਸਿੱਖ, ਕੀਰਤਪੁਰ ਪੁੱਜੇ।
- 1700– ਨਿਰਮੋਹਗੜ੍ਹ ਦੀ ਦੂਜੀ ਲੜਾਈ
- 1710 – ਸਰਹਿੰਦ ਦੀ ਲੜਾਈ ਸ਼ੁਰੂ ਹੋਈ।
- 1792– ਅਮਰੀਕਾ ਦੀ ਖੋਜ ਕਰਨ ਵਾਲੇ ਕਰਿਸਟੋਫ਼ਰ ਕੋਲੰਬਸ ਨੂੰ ਸਮਰਪਤ ਪਹਿਲਾ ਬੁਤ ਬਾਲਟੀਮੋਰ ਵਿੱਚ ਲਾਇਆ ਗਿਆ।
- 1915– ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਆਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
- 1920– ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਦਾ ਕਬਜ਼ਾ।
- 1921 – ਸਾਕਾ ਨਨਕਾਣਾ ਸਾਹਿਬ: ਸੈਸ਼ਨ ਜੱਜ ਨੇ ਮਹੰਤ ਅਤੇ ਸੱਤ ਸਾਥੀਆਂ ਨੂੰ ਫਾਂਸੀ ਅਤੇ ਸਜ਼ਾ ਸੁਣਾਈ।
- 1923– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗ਼ੈਰ ਕਾਨੂੰਨੀ ਕਰਾਰ ਦਿਤੇ।
- 1933– ਅਮਰੀਕਾ ਦੇ ਅਲਕਾਤਰਾਜ਼ ਟਾਪੂ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
- 1960– ਰੂਸ ਦੇ ਰਾਸ਼ਟਰਪਤੀ ਨਿਕੀਤਾ ਖਰੁਸ਼ਚੇਵ ਨੇ ਯੂ.ਐਨ.ਓ. ਦੀ ਜਨਰਲ ਅਸੈਂਬਲੀ ਦੀ ਇੱਕ ਬੈਠਕ ਵਿੱਚ ਇੱਕ ਝਗੜੇ ਸਮੇਂ ਆਪਣੀ ਜੁੱਤੀ ਲਾਹ ਕੇ ਆਪਣੇ ਡੈਸਕ ਉੱਤੇ ਮਾਰੀ।
- 1971– ਅਮਰੀਕਾ ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
- 1984– ਆਇਰਸ਼ ਰੀਪਬਲਿਕ ਆਰਮੀ ਨੇ ਬੰਬ ਚਲਾ ਕੇ ਬਰਤਾਨਵੀ ਪ੍ਰਾਈਮ ਮਨਿਸਟਰ ਮਾਰਗਰੈੱਟ ਥੈਚਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।
- 1993 – ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ) ਜਨਤਕ ਅਦਾਰਾ ਦਾ ਆਰਡੀਨੈਸ ਜਾਰੀ ਕੀਤਾ।
- 1999– ਪਾਕਿਸਤਾਨ ਵਿੱਚ ਫ਼ੌਜ ਦੇ ਮੁਖੀ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਕੇ ਹਕੂਮਤ ਉੱਤੇ ਕਬਜ਼ਾ ਕਰ ਲਿਆ।
Remove ads
ਜਨਮ
- 1875 – ਅੰਗਰੇਜੀ ਤਾਂਤਰਿਕ, ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ ਐਲੇਸਟਰ ਕ੍ਰੌਲੀ ਦਾ ਜਨਮ।
- 1896 – ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਯੂਜੇਨੋ ਮੋਂਤਾਲੇ ਦਾ ਜਨਮ।
- 1912 – ਕੰਨੜ ਸਾਹਿਤਕਾਰ, ਅਧਿਆਪਕ ਅਤੇ ਕਾਲਮਨਵੀਸ਼ ਗੂਰਿਸ਼ ਕੈਕਿਨੀ ਦਾ ਜਨਮ।
- 1935 – ਭਾਰਤੀ ਸਿਆਸਤਦਾਨ ਤੇ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਦਾ ਜਨਮ।
- 1938 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਜਨਮ।
- 1968 – ਆਸਟਰੇਲੀਆਈ ਅਦਾਕਾਰ ਅਤੇ ਨਿਰਮਾਤਾ ਹੀਊ ਜੈਕਮੈਨ ਦਾ ਜਨਮ।
- 1970 – ਅਮਰੀਕੀ ਅਸ਼ਲੀਲ ਫ਼ਿਲਮ ਅਦਾਕਾਰ ਜੁਲੀਅਨ ਰਿਓਸ ਦਾ ਜਨਮ।
- 1981 – ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਗਾਇਕ ਆਇਸ਼ਾ ਓਮਰ ਦਾ ਜਨਮ।
Remove ads
ਦਿਹਾਂਤ
- 1924 – ਫ਼ਰਾਂਸੀਸੀ ਸ਼ਾਇਰ, ਪੱਤਰਕਾਰ ਅਤੇ ਨਾਵਲਕਾਰ ਅਨਾਤੋਲੇ ਫ਼ਰਾਂਸ ਦਾ ਦਿਹਾਂਤ।
- 1959 – ਜਰਮਨ ਦਾ ਭੂਗੋਲ ਵਿਗਿਆਨੀ ਓਟੋ ਸਲੁੂਟਰ ਦਾ ਦਿਹਾਂਤ।
- 1967 – ਭਾਰਤ ਦੇ ਸਤੰਤਰਤਾ ਸੰਗਰਾਮ ਦੇ ਸੈਨਾਪਤੀ, ਰੈਡੀਕਲ ਚਿੰਤਕ ਅਤੇ ਸਮਾਜਵਾਦੀ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਦਿਹਾਂਤ।
- 1982 – ਪੰਜਾਬੀ ਬੋਲੀ ਦੇ ਨਾਮਵਰ ਵਿਚਾਰਕ ਗਿਆਨੀ ਭਗਵਾਨ ਸਿੰਘ ਦਾਮਲੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads