15 ਅਕਤੂਬਰ
From Wikipedia, the free encyclopedia
Remove ads
15 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 288ਵਾਂ (ਲੀਪ ਸਾਲ ਵਿੱਚ 289ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 77 ਦਿਨ ਬਾਕੀ ਹਨ।
ਵਾਕਿਆ

- 1592 – ਇਟਲੀ, ਫ਼ਰਾਂਸ, ਸਪੇਨ ਅਤੇ ਪੁਰਤਗਾਲ ਨੇ ਵੀ ਗਰੈਗੋਰੀਅਨ ਕੈਲੰਡਰ (ਯਾਨਿ ਨਵਾਂ ਕੌਮਾਂਤਰੀ ਕੈਲੰਡਰ) ਅਪਣਾ ਲਿਆ ਅਤੇ ਤਾਰੀਖ਼ ਨੂੰ 10 ਦਿਨ ਅੱਗੇ ਕਰ ਦਿਤਾ ਯਾਨਿ ਅਗਲਾ ਦਿਨ 26 ਅਕਤੂਬਰ ਹੋ ਗਿਆ।
- 1860 – 11 ਸਾਲ ਦੇ ਇੱਕ ਮੁੰਡੇ ਗਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖ਼ਤ ਲਿਖਿਆ ਕਿ ਜੇ ਉਹ (ਲਿੰਕਨ) ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ।
- 1910 – ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ।
- 1940 – ਚਾਰਲੀ ਚੈਪਲਿਨ ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਦ ਗ੍ਰੇਟ ਡਿਕਟੇਟਰ ਰਲੀਜ ਹੋਈ।
- 1946 – ਨਾਜ਼ੀ ਜਰਮਨੀ ਵਿੱਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
- 1964 – ਲਿਓਨਿਡ ਬ੍ਰੈਜ਼ਨਫ਼ ਦੀ ਜਗ੍ਹਾ ਨਿਕੀਤਾ ਖਰੁਸ਼ਚੇਵ ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
- 1981 – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਿਹਾਅ ਕੀਤੇ ਗਏ।
- 1982 – ਧਰਮ ਯੁੱਧ ਮੋਰਚਾ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ।
Remove ads
ਜਨਮ

- 70 – ਪ੍ਰਾਚੀਨ ਰੋਮਨ ਕਵੀ ਪਬਲੀਅਸ ਵਰਜਿਲੀਅਸ ਮਾਰੋ ਦਾ ਜਨਮ।
- 1814 – ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ ਮਿਖਾਇਲ ਲਰਮਨਤੋਵ ਦਾ ਜਨਮ।
- 1844 – ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸਭਿਆਚਾਰਕ ਆਲੋਚਕ ਫ਼ਰੀਡਰਿਸ਼ ਨੀਤਸ਼ੇ ਦਾ ਜਨਮ।
- 1850 – ਬ੍ਰਿਟਿਸ਼ ਅਧਿਕਾਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਂਪਲ ਦਾ ਜਨਮ।
- 1922 – ਪੰਜਾਬੀ ਲੇਖਕ ਰਜਿੰਦਰ ਸਿੰਘ ਬੱਲ ਦਾ ਜਨਮ।
- 1923 – ਇਤਾਲਵੀ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਅਤੇ ਨਿਬੰਧਕਾਰ ਇਤਾਲੋ ਕਲਵੀਨੋ ਦਾ ਜਨਮ।
- 1926 – ਫਰਾਂਸੀਸੀ ਦਾਰਸ਼ਨਿਕ, ਸਮਾਜਕ ਸਿਧਾਂਤਕਾਰ, ਚਿੰਤਨ ਦਾ ਇਤਿਹਾਸਕਾਰ ਅਤੇ ਸਾਹਿਤਕ ਆਲੋਚਕ ਮਿਸ਼ੇਲ ਫੂਕੋ ਦਾ ਜਨਮ।
- 1927 – ਭਾਰਤੀ ਐਥਲਿਟ ਪ੍ਰਦੁਮਨ ਸਿੰਘ ਬਰਾੜ ਦਾ ਜਨਮ।
- 1931 – ਭਾਰਤੀ ਦੇ ਵਿਗਿਆਨੀ ਅਤੇ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦਾ ਜਨਮ।
- 1946 – ਭਾਰਤੀ ਅਦਾਕਾਰ ਵਿਕਟਰ ਬੈਨਰਜੀ ਦਾ ਜਨਮ।
- 1948 – ਪੰਜਾਬੀ ਗਾਇਕਾ ਜਗਮੋਹਣ ਕੌਰ ਦਾ ਜਨਮ।
- 1949 – ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖ਼ਸੀਅਤ ਪ੍ਰਣਏ ਰਾਏ ਦਾ ਜਨਮ।
- 1957 – ਭਾਰਤੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਫਿਲਮ ਨਿਰਮਾਤਾ ਮੀਰਾ ਨਾਇਰ ਦਾ ਜਨਮ।
- 1961 – ਭਾਰਤੀ ਇੰਵੇਸਟਮੈਂਟ ਬੈਂਕਰ ਅਤੇ ਰਾਜਨੀਤੀਵਾਨ ਮੀਰਾ ਸਨਿਆਲ ਦਾ ਜਨਮ।
- 1979 – ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਬੋਹੇਮੀਆ ਦਾ ਜਨਮ।
Remove ads
ਦਿਹਾਂਤ
- 1943 – ਭਾਰਤ ਦਾ ਅਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਰੀ ਸਾਹਿਤਕਾਰ ਬਾਬਾ ਕਾਂਸ਼ੀਰਾਮ ਦਾ ਦਿਹਾਂਤ।
- 1961 – ਭਾਰਤੀ ਕਵੀ, ਨਾਵਲਕਾਰ, ਨਿਬੰਧਕਾਰ ਅਤੇ ਕਹਾਣੀਕਾਰ ਸੂਰੀਆਕਾਂਤ ਤਰਿਪਾਠੀ ਨਿਰਾਲਾ ਦਾ ਦਿਹਾਂਤ।
- 1999 – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾਵਤੀ ਦੇਵੀ ਦਾ ਜਨਮ।
- 2011 – ਲਹਿੰਦੇ ਪੰਜਾਬ ਦਾ ਲੇਖਕ, ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads