11 ਅਕਤੂਬਰ
From Wikipedia, the free encyclopedia
Remove ads
11 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।
ਵਾਕਿਆ
- 2012 - ਸੰਯੁਕਤ ਰਾਸ਼ਟਰ ਵੱਲੋਂ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਘੋਸ਼ਿਤ ਕੀਤਾ ਗਿਆ।
- 1138 – ਹਲਬ 'ਚ ਭਾਰੀ ਭੂਚਾਲ ਆਇਆ; ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ।[1]
- 1142 - ਇੱਕ ਸ਼ਾਂਤੀ ਸੰਧੀ ਨੇ ਜਿਨ-ਗਾਣ ਦੀਆਂ ਲੜਾਈਆਂ ਦਾ ਅੰਤ ਕੀਤਾ।
- 1311 - ਪੀਰਜ ਅਤੇ ਪਾਦਰੀਆਂ ਨੇ ਅੰਗਰੇਜ਼ੀ ਰਾਜਿਆਂ ਦੇ ਅਧਿਕਾਰ ਨੂੰ 1311 ਦੇ ਆਰਡੀਨੈਂਸ ਨਾਲ ਸੀਮਤ ਕੀਤਾ।
- 1531– ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਲ ਵਾਰ) ਦੌਰਾਨ ਕੈਪਲ ਨਗਰ ਵਿੱਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
- 1869– ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
- 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
- 1968– ਅਮਰੀਕਾ ਨੇ 'ਅਪੋਲੋ 7' ਪੁਲਾੜ ਵਿੱਚ ਭੇਜਿਆ, ਜਿਸ ਵਿੱਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ ਉੱਤੇ ਭੇਜਿਆ।
- 2011 – ਲਾਸਟ ਮੈਨ ਸਟੈਂਡਿੰਗ ਏਬੀਸੀ ਚੈਨਲ 'ਤੇ ਪਹਿਲੀ ਵਾਰ ਚੱਲਿਆ।
- 2015 – ਬਿੱਗ ਬੌਸ (ਸੀਜ਼ਨ 9) ਸ਼ੁਰੂ ਹੋਇਆ।
Remove ads
ਜਨਮ

- 1881 – ਆਸਟਰੀਆ ਦਾ ਰਾਜਨੀਤੀਸ਼ਾਸਤਰ ਦਾਰਸ਼ਨਿਕ ਹਾਂਸ ਕੈਲਜ਼ਨ ਦਾ ਜਨਮ।
- 1896 – ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਜਨਮ।
- 1902 – ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਜੈਪ੍ਰਕਾਸ਼ ਨਰਾਇਣ ਦਾ ਜਨਮ।
- 1908 – ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਕਾ. ਜੰਗੀਰ ਸਿੰਘ ਜੋਗਾ ਦਾ ਜਨਮ।
- 1925 – ਅਮਰੀਕੀ ਨਾਵਾਲ਼ਕਾਰ ਅਤੇ ਸਟੇਜ ਲਿਖਾਰੀ ਏਲਮੋਰ ਲਿਓਨਾਰਦ ਦਾ ਜਨਮ।
- 1934 – ਪੰਜਾਬੀ ਲੇਖਕ ਅਤੇ ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਡਾਕਟਰ ਦਲਜੀਤ ਸਿੰਘ ਦਾ ਜਨਮ।
- 1942 – ਭਾਰਤੀ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦਾ ਜਨਮ।
- 1954 – ਭਾਰਤੀ ਉਰਦੂ-ਹਿੰਦੀ ਭਾਸ਼ੀ ਕਵੀ ਜੈਅੰਤ ਪਰਮਾਰ ਦਾ ਜਨਮ।
- 1975 – ਹਿੰਦੀ ਕਹਾਣੀਕਾਰ ਅਤੇ ਕਵੀ ਪੰਕਜ ਸਬੀਰ ਦਾ ਜਨਮ।
- 1982 – ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹਰੀਸ਼ ਵਰਮਾ ਦਾ ਜਨਮ।
Remove ads
ਦਿਹਾਂਤ
- 1531 – ਸਵਿਟਜ਼ਰਲੈਂਡ ਦੀ ਧਾਰਮਿਕ ਕ੍ਰਾਂਤੀ ਦਾ ਲੀਡਰ ਹੁਲਦਰਿਚ ਜ਼ਵਿੰਗਲੀ ਦਾ ਦਿਹਾਂਤ।
- 1889 – ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਜੇਮਸ ਪ੍ਰਿਸਕੌਟ ਜੂਲ ਦਾ ਦਿਹਾਂਤ।
- 1967 – ਪੋਲੈਂਡ ਦੀ ਕਵਿਤਰੀ ਅਤੇ ਸਾਹਿਤਕ ਹਸਤੀ ਹਾਲੀਨਾ ਪੋਸਵਿਆਤੋਵਸਕਾ ਦਾ ਦਿਹਾਂਤ।
- 2002 – ਗੁਜਰਾਤੀ ਥੀਏਟਰ ਅਦਾਕਾਰ ਤੇ ਡਾਇਰੈਕਟਰ ਅਤੇ ਫ਼ਿਲਮ ਅਭਿਨੇਤਰੀ ਦੀਨਾ ਪਾਠਕ ਦਾ ਦਿਹਾਂਤ।
- 2008 – ਅਮਰੀਕੀ ਕਵੀ, ਅਨੁਵਾਦਕ ਅਤੇ ਲੇਖਕ ਵਿਲੀਅਮ ਜੇ ਹਿਗਿਨਸਨ ਦਾ ਦਿਹਾਂਤ।
ਹਵਾਲੇ
Wikiwand - on
Seamless Wikipedia browsing. On steroids.
Remove ads