18 ਅਕਤੂਬਰ
From Wikipedia, the free encyclopedia
Remove ads
18 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 291ਵਾਂ (ਲੀਪ ਸਾਲ ਵਿੱਚ 292ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 74 ਦਿਨ ਬਾਕੀ ਹਨ।
ਵਾਕਿਆ
- 1685 – ਅਰਾਗੌਨ ਦੇ ਫ਼ਰਡੀਨੰਡ ਨੇ ਕੈਸਟਾਈਲ ਦੀ ਇਸਾਬੈਲਾ ਨਾਲ ਸ਼ਾਦੀ ਕਰ ਲਈ ਤੇ ਮੌਜੂਦਾ ਸਪੇਨ ਦੇ ਸਾਰੇ ਦੇਸ਼ਾਂ ਨੂੰ ਇੱਕ ਦੇਸ਼ ਵਜੋਂ ਇਕੱਠਾ ਕਰ ਦਿਤਾ।
- 1813 – ਇੰਗਲੈਂਡ ਤੇ ਇਸ ਦੇ ਸਾਥੀ ਦੇਸ਼ਾਂ ਨੇ ਨੈਪੋਲੀਅਨ ਨੂੰ ਲਾਇਪਜ਼ ਦੀ ਜੰਗ ਵਿੱਚ ਹਰਾਇਆ।
- 1867 – ਰੂਸ ਨੇ ਅਲਾਸਕਾ ਦੇ ਕੰਟਰੋਲ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਹਵਾਲੇ ਕਰ ਦਿਤਾ।
- 1967 – ਰੂਸ ਦਾ ਪਹਿਲਾ ਮਿਸ਼ਨ ਸ਼ੁੱਕਰ (ਗ੍ਰਹਿ) ਉੱਤੇ ਉਤਰਿਆ।
- 2006 – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ।
- 2013 – ਸਾਊਦੀ ਅਰਬ ਨੇ 18 ਅਕਤੂਬਰ 2013 ਦੇ ਦਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੀਟ ਲੇਣ ਤੋਂ ਨਾਂਹ ਕਰ ਦਿਤੀ| ਇਹ ਪਹਿਲਾ ਮੁਲਕ ਸੀ ਜਿਸ ਨੇ ਨਾਂਹ ਕੀਤੀ ਸੀ| ਇਸ ਉੱਤੇ ਜਾਰਡਨ ਨੂੰ ਮੈਂਬਰ ਬਣਾ ਦਿਤਾ ਗਿਆ।
- 1997 – ਸਪੇਨ ਦਾ ਆਧੁਨਿਕ ਅਤੇ ਸਮਕਾਲੀ ਕਲਾ ਦਾ ਅਜਾਇਬ-ਘਰ ਗੂਗਨਹਾਈਮ ਅਜਾਇਬ-ਘਰ ਬੀਲਬਾਓ ਦਾ ਉਦਘਾਟਨ ਹੋਇਆ।
Remove ads
ਜਨਮ


- 1130 – ਸੌਂਗ ਵੰਸ਼ ਦਾ ਕਨਫ਼ਿਊਸੀਅਨ ਵਿਦਵਾਨ ਜ਼ਾਓ ਕਸ਼ੀ ਦਾ ਜਨਮ।
- 1792 – ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਪਹਿਲਾ ਰਾਜਾ ਮਹਾਰਾਜਾ ਗੁਲਾਬ ਸਿੰਘ ਦਾ ਜਨਮ।
- 1859 – ਫਰੈਂਚ ਦਾਰਸ਼ਨਿਕ ਆਨਰੀ ਬਰਗਸਾਂ ਦਾ ਜਨਮ।
- 1881 – ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕਰਨ ਵਾਲੇ ਜਰਮਨ-ਅਮਰੀਕੀ ਡਾਕਟਰ ਮੈਕਸ ਗੇਰਸਨ ਦਾ ਜਨਮ।
- 1925 – ਭਾਰਤੀ ਰੰਗ ਮੰਚ ਨਿਰਦੇਸ਼ਕ ਇਬਰਾਹੀਮ ਅਲਕਾਜ਼ੀ ਦਾ ਜਨਮ।
- 1950 – ਭਾਰਤੀ ਫ਼ਿਲਮੀ ਕਲਾਕਾਰ ਓਮ ਪੁਰੀ ਦਾ ਜਨਮ।
- 1964 – ਭਾਰਤ ਦਾ ਤਬਲਾ ਵਾਦਕ ਵਿਜੇ ਘਾਟੇ ਦਾ ਜਨਮ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ ਅਮੀਸ਼ ਤ੍ਰਿਪਾਠੀ ਦਾ ਜਨਮ।
Remove ads
ਦਿਹਾਂਤ
- 1871 – ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਚਾਰਲਸ ਬੈਬੇਜ ਦਾ ਦਿਹਾਂਤ।
- 1931 – ਵਿਗਿਆਨੀ ਥਾਮਸ ਐਡੀਸਨ ਦਾ ਦਿਹਾਂਤ।
- 2004 – ਭਾਰਤੀ ਡਾਕੂ ਵੀਰਅਪਨ ਦੀ ਮੌਤ ਹੋਈ।
Wikiwand - on
Seamless Wikipedia browsing. On steroids.
Remove ads