16 ਅਕਤੂਬਰ
From Wikipedia, the free encyclopedia
Remove ads
16 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 289ਵਾਂ (ਲੀਪ ਸਾਲ ਵਿੱਚ 290ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 76 ਦਿਨ ਬਾਕੀ ਹਨ।
ਵਾਕਿਆ
- 1555– ਇੰਗਲੈਂਡ ਵਿੱਚ ਬਿਸ਼ਪ ਹਿਊ ਲੈਟੀਮਰ ਅਤੇ ਬਿਸ਼ਪ ਨਿਕੋਲਸ ਰਿਡਲੇ ਨੂੰ ਜਾਦੂਗਰੀ ਦੇ ਦੋਸ਼ ਹੇਠ ਸੂਲੀ 'ਤੇ ਜ਼ਿੰਦਾ ਸਾੜਨ ਦੀ ਸਜ਼ਾ ਦਿੱਤੀ ਗਈ।
- 1710– ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਵਿਚਕਾਰ ਲੜਾਈ।
- 1793– ਫ਼ਰਾਂਸੀਸੀ ਇਨਕਲਾਬ ਦੌਰਾਨ ਮੁਲਕ ਦੀ ਰਾਣੀ ਮਾਰੀ ਐਂਤੂਆਨੈਤ ਨੂੰ ਗੀਓਤੀਨ ਦੁਆਰਾ ਫਾਂਸੀ ਦਿੱਤੀ ਗਈ।
- 1829– ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ। ਇਸ ਵਿੱਚ 170 ਕਮਰੇ ਸਨ।
- 1843 – ਗਣਿਤ ਵਿੱਚ, ਕੁਆਟ੍ਰਨੀਔਨ ਨੰਬਰ ਸਿਸਟਮ ਆਇਰਿਸ਼ ਗਣਿਤ ਸ਼ਾਸਤਰੀ ਵਿਲੀਅਮ ਰੋਵਨ ਹੈਮਿਲਟਨ ਦੁਆਰਾ ਦਰਸਾਏ ਗਏ।
- 1870– ਈਥਰ ਨੂੰ ਦਰਦ ਦੀ ਦਵਾ ਵਜੋਂ ਇੱਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।
- 1901– ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਇੱਕ ਕਾਲੇ ਸ਼ਖ਼ਸ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿਤਾ, ਜਿਸ 'ਤੇ ਗੋਰੇ ਨਸਲਵਾਦੀਆਂ ਨੇ ਬਹੁਤ ਤੂਫ਼ਾਨ ਖੜਾ ਕੀਤਾ।
- 1905 – ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਵਾਇਸਰਾਏ ਲਾਰਡ ਕਰਜਨ ਦੁਆਰਾ ਕੀਤੀ।
- 1928– ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।
- 1941– ਨਾਜ਼ੀ ਜਰਮਨੀ ਦੇ ਫ਼ੌਜੀ ਰੂਸ ਦੀ ਰਾਜਧਾਨੀ ਮਾਸਕੋ ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ।
- 1953 – ਇਤਿਹਾਸ ਮੈਨੂੰ ਬਰੀ ਕਰ ਦੇਵੇਗਾ: ਫੀਦਲ ਕਾਸਤਰੋ ਦੀ ਮੋਨਕਾਡਾ ਬੈਰਕਾਂ ਤੇ ਹਮਲੇ ਦੇ ਦੋਸ਼ ਵਿੱਚ ਮੁਕੱਦਮੇ ਦੌਰਾਨ ਅਦਾਲਤ ਵਿੱਚ ਆਪਣੇ ਹੱਕ ਵਿੱਚ ਕੀਤੀ ਚਾਰ ਘੰਟੇ ਲੰਮੀ ਤਕਰੀਰ ਦਾ ਆਖ਼ਰੀ ਵਾਕ।
- 1964– ਚੀਨ ਨੇ ਅਪਣਾ ਪਹਿਲਾ ਨਿਊਕਲੀ ਬੰਬ ਧਮਾਕਾ ਕੀਤਾ ਤੇ ਦੁਨੀਆ ਦੀ ਪੰਜਵੀਂ ਨਿਊਕਲਰ ਤਾਕਤ ਬਣ ਗਿਆ।
- 1967– ਬਰੂਸਲ (ਬੈਲਜੀਅਮ) ਵਿੱਚ ਨਾਟੋ ਦੇ ਹੈਡਕੁਆਟਰ ਕਾਇਮ ਕੀਤੇ ਗਏ।
- 1989 – ਭਾਰਤੀ ਚੋਣ ਕਮਿਸ਼ਨ: ਭਾਰਤ ਸਰਕਾਰ ਨੇ ਇੱਕ ਮੁੱਖ ਚੋਣ ਕਮਿਸ਼ਨਰ ਦੀਆਂ ਸ਼ਕਤੀਆਂ ਘਟਾ ਕੇ ਦੋ ਹੋਰ ਚੋਣ ਕਮਿਸ਼ਨਰ ਨਿਯੁਕਤ ਕੀਤੇ।
- 1994– ਹੈਲਮਟ ਕੋਹਲ ਚੌਥੀ ਵਾਰ ਜਰਮਨੀ ਦਾ ਚਾਂਸਲਰ ਚੁਣਿਆ ਗਿਆ।
Remove ads
ਜਨਮ

- 1670– ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਦੇ ਪੁਣਛ ਜ਼ਿਲ੍ਹਾ ਦੇ ਪਿੰਡ ਰਜੌੜੀ ਭਾਈ ਰਾਮਦੇਵ ਦੇ ਘਰ ਹੋਇਆ।
- 1854 – ਆਇਰਿਸ਼ ਲੇਖਕ, ਕਵੀ, ਅਤੇ ਨਾਟਕਕਾਰ ਔਸਕਰ ਵਾਈਲਡ ਦਾ ਜਨਮ।
- 1854 – ਚੈੱਕ-ਜਰਮਨ ਫ਼ਿਲਾਸਫ਼ਰ, ਪੱਤਰਕਾਰ, ਅਤੇ ਮਾਰਕਸਵਾਦੀ ਸਿਧਾਂਤਕਾਰ ਕਾਰਲ ਯੋਹਾਨ ਕਾਊਤਸਕੀ ਦਾ ਜਨਮ।
- 1878 – ਮਲਿਆਲਮ ਭਾਸ਼ਾ ਦੇ ਨਾਮਵਰ ਮਹਾਂਕਵੀ ਵਲਾਥੋਲ ਨਾਰਾਇਣ ਮੈਨਨ ਦਾ ਜਨਮ।
- 1886 – ਰੂਸੀ ਸੋਵੀਅਤ ਸਾਹਿਤਕ ਵਿਦਵਾਨ ਅਤੇ ਇਤਿਹਾਸਕਾਰ ਬੋਰਿਸ ਈਖਨਬੌਮ ਦਾ ਜਨਮ।
- 1888 – ਆਇਰਿਸ਼ ਅਮਰੀਕੀ ਨਾਟਕਕਾਰ ਯੂਜੀਨ ਓਨੀਲ ਦਾ ਜਨਮ।
- 1906 – ਅਮਰੀਕੀ ਸਾਹਿਤਕ ਆਲੋਚਕ ਅਤੇ ਪ੍ਰੋਫੈਸਰ ਕਲੀਨਥ ਬਰੁਕਸ ਦਾ ਜਨਮ।
- 1918 – ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਲੂਈ ਅਲਥੂਜ਼ਰ ਦਾ ਜਨਮ।
- 1927 – ਜਰਮਨ ਨਾਵਲਕਾਰ, ਕਵੀ, ਨਾਟਕਕਾਰ, ਚਿਤਰਕਾਰ, ਗ੍ਰਾਫਿਕ ਕਲਾਕਾਰ, ਬੁੱਤਸਾਜ਼ ਗੁੰਟਰ ਗਰਾਸ ਦਾ ਜਨਮ।
- 1946 – ਓਡੀਸ਼ਾ ਦੇ ਮੁੱਖ ਮੰਤਰੀ ਅਤੇ ਰਾਜਨੇਤਾ ਨਵੀਨ ਪਟਨਾਇਕ ਦਾ ਜਨਮ।
Remove ads
ਦਿਹਾਂਤ
- 1772 – ਦੁਰਾਨੀ ਸਾਮਰਾਜ ਦੇ ਸੰਸਥਾਪਿਕ ਅਹਿਮਦ ਸ਼ਾਹ ਅਬਦਾਲੀ ਦਾ ਦਿਹਾਂਤ।
- 1931 – ਪੰਜਾਬੀ ਸਾਹਿਤਕਾਰ ਅਤੇ ਇੰਜਨੀਅਰ ਬਾਵਾ ਬੁੱਧ ਸਿੰਘ ਦਾ ਦਿਹਾਂਤ।
- 1951 – ਪਾਕਿਸਤਾਨ ਦੇ ਮੁਢਲੇ ਸੰਸਥਾਪਕ ਲਿਆਕਤ ਅਲੀ ਖਾਨ ਦਾ ਦਿਹਾਂਤ।
- 1985 – ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਡਾ. ਬਲਬੀਰ ਸਿੰਘ ਸੰਧੂ ਦਾ ਦਿਹਾਂਤ।
- 2008 – ਪੰਜਾਬੀ ਕਵੀ "ਪੰਜਾਬ ਦਾ ਹੋਮਰ" ਅਲੀ ਅਰਸ਼ਦ ਮੀਰ ਦਾ ਦਿਹਾਂਤ।
- 2009 – ਹਿੰਦੀ ਅਤੇ ਅੰਗਰੇਜ਼ੀ ਵਿੱਚ ਵਿਗਿਆਨ-ਲੇਖਣੀ ਨੂੰ ਲੋਕਪ੍ਰਿਯ ਬਣਾਉਣ ਵਾਲੇ ਮਸ਼ਹੂਰ ਲੇਖਕ ਗੁਣਾਕਰ ਮੁਲੇ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads