14 ਅਕਤੂਬਰ
From Wikipedia, the free encyclopedia
Remove ads
14 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 287ਵਾਂ (ਲੀਪ ਸਾਲ ਵਿੱਚ 288ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 78 ਦਿਨ ਬਾਕੀ ਹਨ।
ਵਾਕਿਆ
- 1700– ਗੁਰੂ ਗੋਬਿੰਦ ਸਿੰਘ ਸਾਹਿਬ ਨਿਰਮੋਹਗੜ੍ਹ ਤੋਂ ਬਸਾਲੀ ਪਹੁੰਚ ਗਏ।
- 1710 – ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਨੇ ਸਰਹਿੰਦ ਸਿੱਖਾਂ ਤੋਂ ਖੋਹ ਲਿਆ।
- 1912– ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇੱਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਉੱਤੇ ਗੋਲੀ ਚਲਾਈ ਜੋ ਉਸ ਦੀ ਛਾਤੀ ਵਿੱਚ ਵੱਜੀ। ਜ਼ਖ਼ਮ ਖ਼ਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੁਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ।
- 1933– ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
- 1947 – ਰੂਹਾਨੀ ਅਤੇ ਸਿਆਸੀ ਲੀਡਰ ਰਾਣੀ ਗਾਈਦਿਨਲਿਓ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਰਿਹਾ ਕਰ ਦਿਤਾ।
- 1956 – ਡਾ ਭੀਮ ਰਾਓ ਅੰਬੇਡਕਰ ਨੇ ਆਪਣੇ 385000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ।
- 1964– ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ; ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖ਼ਸ ਸੀ।
- 1986– ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨਾਲ “ਰੂਸ ਦਾ ਮਾਲੀ ਤੌਰ ਉੱਤੇ ਖ਼ੂਨ” ਕਰਨਾ ਚਾਹੁੰਦਾ ਹੈ।
- 2011– ਐਪਲ ਕੰਪਨੀ ਨੇ 'ਆਈ-ਫ਼ੋਨ 4' ਰੀਲੀਜ਼ ਕੀਤਾ।
- 2014– ਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ ਉੱਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।
Remove ads
ਜਨਮ
- 1644 – ਅੰਗਰੇਜ਼ ਸੰਸਥਾਪਿਕ ਵਿਲੀਅਮ ਪੈੱਨ ਦਾ ਜਨਮ।
- 1867 – ਮੇਜ਼ੀ ਕਾਲ ਦਾ ਜਪਾਨੀ ਲੇਖਕ, ਕਵੀ ਅਤੇ ਆਲੋਚਕ ਮਾਸਾਓਕਾ ਸ਼ਿਕੀ ਦਾ ਜਨਮ।
- 1888 – ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਕੈਥਰੀਨ ਮੈਂਸਫੀਲਡ ਦਾ ਜਨਮ।
- 1914 – ਕੈਨੇਡਾ-ਅਮਰੀਕੀ ਫ਼ਿਲਮ ਨਿਰਦੇਸ਼ਕ ਅਤੇ ਬਾਲ ਅਦਾਕਾਰ ਮਿੱਕੀ ਮੂਰ ਦਾ ਜਨਮ।
- 1931 – ਭਾਰਤ ਦਾ ਸਿਤਾਰ ਵਾਦਕ ਨਿਖਿਲ ਬੈਨਰਜੀ ਦਾ ਜਨਮ।
- 1931 – ਭਾਰਤ, ਉੱਤਰਾਖੰਡ ਦਾ ਹਿੰਦੀ ਲੇਖਕ, ਕਵੀ ਅਤੇ ਨਿਬੰਧਕਾਰ ਸ਼ੈਲੇਸ਼ ਮਟਿਆਨੀ ਦਾ ਜਨਮ।
- 1932 – ਪੰਜਾਬੀ, ਉਰਦੂ ਤੇ ਹਿੰਦੀ ਸ਼ਾਇਰ ਸਰਦਾਰ ਪੰਛੀ ਦਾ ਜਨਮ।
- 1948 – ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਿਮ ਦਾ ਜਨਮ।
- 1972 – ਭਾਰਤੀ ਫਿਲਮ ਨਿਰਦੇਸ਼ਕ ਜੋਇਆ ਅਖ਼ਤਰ ਦਾ ਜਨਮ।
- 1975 – ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ।
Remove ads
ਮੌਤ
- 1240 – ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦਿਹਾਂਤ।
- 1914– ਫ਼ਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖ਼ੁਫ਼ੀਆ ਫ਼ੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ, ਫਾਂਸੀ ਦੇ ਦਿਤੀ।
Wikiwand - on
Seamless Wikipedia browsing. On steroids.
Remove ads