10 ਮਾਰਚ
From Wikipedia, the free encyclopedia
Remove ads
10 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 69ਵਾਂ (ਲੀਪ ਸਾਲ ਵਿੱਚ 70ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 296 ਦਿਨ ਬਾਕੀ ਹਨ।
ਵਾਕਿਆ
- 1624 – ਇੰਗਲੈਂਡ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ।
- 1644 – ਭਾਈ ਮਨੀ ਸਿੰਘ ਦਾ ਜਨਮ ਭਾਈ ਮਾਈ ਦਾਸ ਦੇ ਘਰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ।
- 1735 – ਅਫ਼ਗ਼ਾਨੀ-ਈਰਾਨੀ ਜਰਨੈਲ ਨਾਦਰ ਸ਼ਾਹ ਅਤੇ ਰੂਸ ਦੇ ਬਾਦਸ਼ਾਹ ਵਿੱਚ ਸਮਝੌਤਾ ਹੋਇਆ ਤੇ ਰੂਸੀ ਫ਼ੌਜਾਂ ਬਾਕੂ ਤੋਂ ਚਲੀਆਂ ਗਈਆਂ।
- 1746 – ਲਖਪਤ ਰਾਏ ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ
- 1801 – ਬਰਤਾਨੀਆ ਵਿੱਚ ਪਹਿਲੀ ਮਰਦਮਸ਼ੁਮਾਰੀ ਹੋਈ।
- 1876 – ਅਲੈਗ਼ਜ਼ੈਂਡਰ ਗਰਾਹਮ ਬੈੱਲ ਨੇ ਪਹਿਲੀ ਫ਼ੋਨ ਕਾਲ (ਥਾਮਸ ਵੈਟਸਨ ਨੂੰ) ਕੀਤੀ।
- 1922 – ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਨੇੜੇ ਗ੍ਰਿਫਤਾਰ ਕੀਤਾ ਗਿਆ।
- 1945 – ਜਾਪਾਨ ਨੇ ਵੀਅਤਨਾਮ ਦੀ ਆਜ਼ਾਦੀ ਦਾ ਐਲਾਨ ਕੀਤਾ।
- 1946 – ਬ੍ਰਾਜ਼ੀਲ 'ਚ ਅਰਾਕਾਜੂ ਦੇ ਨੇੜੇ ਟ੍ਰੇਨ ਹਾਦਸੇ ਵਿੱਚ 185 ਲੋਕਾਂ ਦੀ ਮੌਤ ਹੋਈ।
- 1978 – ਪੁਲਾੜ ਯਾਨ ਸੋਯੂਜ-28 ਪ੍ਰਿਥਵੀ ਉੱਤੇ ਪਰਤਿਆ।
- 1960 –ਤੱਤਕਾਲੀਨ ਸੋਵੀਅਤ ਸੰਘ ਪ੍ਰਮਾਣੂੰ ਪਰੀਖਣ ਰੋਕਣ ਲਈ ਸਹਿਮਤ ਹੋਇਆ।
- 1966 – ਯਗ ਦੱਤ ਨੇ ਪੰਜਾਬੀ ਸੂਬਾ ਬਣਾਉਣ ਦੇ ਐਲਾਨ ਵਿਰੁਧ ਮਰਨ ਵਰਤ ਸ਼ੁਰੂ ਕਰ ਦਿਤਾ।
- 1969 – ਜੇਮਜ਼ ਅਰਲ ਰੇਅ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਨੂੰ ਕਤਲ ਕਰਨ ਦਾ ਜੁਰਮ ਕਬੂਲ ਕੀਤਾ।
- 1973 – ਮੋਰਾਕੋ ਨੇ ਸੰਵਿਧਾਨ ਅੰਗੀਕ੍ਰਿਤ ਕੀਤਾ।
- 1978 – ਪੁਲਾੜ ਯਾਨ ਸੋਯੂਜ-28 ਪ੍ਰਿਥਵੀ 'ਤੇ ਪਰਤਿਆ।
- 1982 – ਅਮਰੀਕਾ ਨੇ ਲੀਬੀਆ ਵਿਰੁੱਧ ਆਰਥਕ ਰੋਕ ਲਾਈ।
- 1985 – ਭਾਰਤ ਨੇ ਬੇਂਸਨ ਐਂਡ ਹੇਜੇਸ ਵਿਸ਼ਲ ਕ੍ਰਿਕਟ ਚੈਂਪੀਅਨਸ਼ਿਪ ਜਿੱਤਿਆ।
- 1990 – ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂੰ ਪਰੀਖਣ ਕੀਤਾ।
- 1994 – ਯੂਨਾਨ ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ ਮੈਲਿਨਾ ਮਰਕਾਉਰੀ ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
- 2013 – ਔਂਗ ਸੈਨ ਸੂ ਚੀ ਦੀ ਮਿਆਂਮਾਰ ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads