੧੮ ਮਾਰਚ
From Wikipedia, the free encyclopedia
Remove ads
18 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 77ਵਾਂ (ਲੀਪ ਸਾਲ ਵਿੱਚ 78ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 288 ਦਿਨ ਬਾਕੀ ਹਨ।
ਵਾਕਿਆ
- 1631– ਗੁਰੂ ਹਰਿਗੋਬਿੰਦ ਸਾਹਿਬ ਮਾਲਵੇ ਦੇ ਦੌਰੇ ਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਆਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
- 1664– ਰਾਮ ਰਾਏ ਦੀ ਮਦਦ ਕਰਨ ਦੀ ਯੋਜਨਾ ਹੇਠ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਕੀਰਤਪੁਰ ਸਾਹਿਬ ਪੁੱਜਾ।
- 1801– ਭਾਰਤ 'ਚ ਪਹਿਲੇ ਯੁੱਧ ਸਮੱਗਰੀ ਕਾਰਖਾਨਾ ਦੀ ਸਥਾਪਨਾ ਹੋਈ।
- 1834– ਅਮਰੀਕਾ 'ਚ ਪਹਿਲੀ ਰੇਲ-ਸੜਕ ਸੁਰੰਗ ਦਾ ਕੰਮ ਪੂਰਾ ਹੋਇਆ।
- 1891 –ਇੰਗਲੈਂਡ ਤੇ ਯੂਰਪ ਵਿੱਚ ਟੈਲੀਫ਼ੋਨ ਦਾ ਰਾਬਤਾ ਕਾਇਮ ਹੋਇਆ।
- 1913 –ਯੂਨਾਨ ਦੇ ਰਾਜੇ ਜਾਰਜ਼ ਪਹਿਲੇ ਨੂੰ ਕਿਸੇ ਨੇ ਗੋਲੀ ਨਾਲ ਉਡਾ ਦਿਤਾ।
- 1915– ਭਾਰਤੀ ਰੱਖਿਆ ਐਕਟ ਪਾਸ ਹੋਇਆ।
- 1919– ਦੇਸ਼ 'ਚ ਭਾਰਤੀ ਰੱਖਿਆ ਐਕਟ 1915 ਦੇ ਸਥਾਨ 'ਤੇ ਰਾਲੇਟ ਐਕਟ ਪਾਸ ਹੋਇਆ।
- 1920– ਯੂਨਾਨ 'ਚ ਗ੍ਰੈਗੋਰੀਅਨ ਕਲੰਡਰ ਦੀ ਸ਼ੁਰੂਆਤ ਹੋਇਆ।
- 1940– ਜਰਮਨ ਦੇ ਚਾਂਸਲਰ ਅਡੋਲਫ ਹਿਟਲਰ ਅਤੇ ਇਟਲੀ ਦੇ ਡਿਕਟੇਟਰ ਮਸੋਲੀਨੀ ਵਿੱਚ ਮੁਲਾਕਾਤ ਹੋਈ।
- 1944– ਜਰਮਨੀ ਨੇ ਹੰਗਰੀ 'ਤੇ ਕਬਜ਼ਾ ਕੀਤਾ।
- 1944– ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ 'ਚ ਗਠਿਤ ਆਜ਼ਾਦ ਹਿੰਦ ਫੌਜ ਨੇ ਬਰਮਾ ਸਰਹੱਦ ਤੋਂ ਭਾਰਤ 'ਚ ਪ੍ਰਵੇਸ਼ ਕੀਤਾ।
- 1966– ਜਨਰਲ ਸੁਹਾਰਤੋ ਨੇ ਇੰਡੋਨੇਸ਼ੀਆ 'ਚ ਸਰਕਾਰ ਦਾ ਗਠਨ ਕੀਤਾ।
- 1972– ਨਵੀਂ ਦਿੱਲੀ 'ਚ ਵਿਸ਼ਵ ਪੁਸਤਰ ਮੇਲੇ ਦਾ ਸ਼ੁਭ ਆਰੰਭ ਹੋਇਆ।
- 1978– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋਜੁ ਨੂੰ ਮੌਤ ਦੀ ਸਜ਼ਾ ਫਾਂਸੀ ਦੇ ਦਿੱਤੀ ਗਈ।
- 1989–ਮਿਸਰ ਵਿੱਚ ਸਿਓਪਸ ਦੇ ਪਿਰਾਮਿਡ ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' (ਮਸਾਲਿਆਂ ਨਾਲ ਸੰਭਾਲ ਕੇ ਰੱਖੀ ਲਾਸ਼) ਮਿਲੀ।
- 1990–ਦੁਨੀਆ ਦੀ ਸਭ ਤੋਂ ਵੱਡੀ ਆਰਟ ਚੋਰੀ। ਚੋਰ 10 ਕਰੋੜ ਡਾਲਰ ਦੀਆਂ 13 ਪੇਂਟਿੰਗਜ਼ ਲੈ ਗਏ।
- 1992– ਦੱਖਣੀ ਅਫ਼ਰੀਕਾ ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads