੧੧ ਮਾਰਚ
From Wikipedia, the free encyclopedia
Remove ads
11 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 70ਵਾਂ (ਲੀਪ ਸਾਲ ਵਿੱਚ 71ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 295 ਦਿਨ ਬਾਕੀ ਹਨ।
ਵਾਕਿਆ
- 1302–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, ਰੋਮੀਓ ਤੇ ਜੂਲੀਅਟ, ਦਾ ਵਿਆਹ ਹੋਇਆ (ਸ਼ੈਕਸਪੀਅਰ ਦੀ ਲਿਖਤ ਮੁਤਾਬਕ)।
- 1669–ਇਟਲੀ 'ਚ ਜਵਾਲਾਮੁਖੀ ਫਟਣ ਨਾਲ 15 ਹਜ਼ਾਰ ਲੋਕ ਮਾਰੇ ਗਏ।
- 1702–ਇੰਗਲੈਂਡ ਦਾ ਪਹਿਲਾ ਰੋਜ਼ਾਨਾ ਅਖ਼ਬਾਰ 'ਡੇਲੀ ਕਾਊਰਾਂਟ' ਸ਼ੁਰੂ ਹੋਇਆ।
- 1748–ਅਹਿਮਦ ਸ਼ਾਹ ਦੁਰਾਨੀ, ਮੀਰ ਮੰਨੂ ਹੱਥੋਂ ਮਨੂਪੁਰ ਵਿੱਚ ਹਾਰਿਆ:
- 1783–ਸਿੱਖਾਂ ਨੇ ਲਾਲ ਕਿਲ੍ਹਾ ਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
- 1838–'ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦਾ ਪਹਿਲਾ ਐਡੀਸ਼ਨ 'ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ' ਦੇ ਨਾਂ ਹੇਠ ਦੇ ਦਿਨ ਬੰਬਈ ਵਿੱਚ ਛਪਣਾ ਸ਼ੁਰੂ ਹੋਇਆ।
- 1881–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ ਰਾਮਨਾਥ ਟੈਗੋ ਦੀ ਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
- 1917–ਬਰਤਾਨੀਆ-ਭਾਰਤੀ ਫ਼ੌਜਾਂ ਨੇ ਮੈਸੋਪੋਟਾਮੀਆ (ਹੁਣ ਇਰਾਕ) ਦੀ ਰਾਜਧਾਨੀ ਬਗ਼ਦਾਦ ਉੱਤੇ ਕਬਜ਼ਾ ਕਰ ਲਿਆ।
- 1918–ਮਾਸਕੋ ਕਮਿਊਨਿਸਟ ਰੂਸ ਦੀ ਰਾਜਧਾਨੀ ਬਣਿਆ।
- 1921–ਪੁਲਿਸ ਦੀ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- 1923–ਬੱਬਰ ਅਕਾਲੀਆਂ ਨੇ ਪੁਲਿਸ ਮੁਖ਼ਬਰ ਨੰਬਰਦਾਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾਂ ਨੂੰ ਮਾਰ ਦਿਤਾ।
- 1948– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ ਜਾਲਾ ਉਸ਼ਾ ਨੂੰ ਵਿਸ਼ਾਖਾਪਟਨਮ 'ਚ ਲਾਂਚ ਕੀਤਾ ਗਿਆ।
- 1985–ਮਿਖਾਇਲ ਗੋਰਬਾਚੇਵ ਕੋਂਸਤਾਂਤਿਨ ਚਰਨੈਂਕੋ ਦੀ ਜਗ੍ਹਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
- 1988–ਬਰਤਾਨੀਆ ਨੇ ਇੱਕ ਪੌਂਡ ਦਾ ਨੋਟ ਖ਼ਤਮ ਕਰ ਕੇ ਸਿੱਕਾ ਜਾਰੀ ਕੀਤਾ।
- 1990– ਲਿਥੂਆਨੀਆ ਨੇ ਰੂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1999– ਇਨਫ਼ੋਸਿਸ ਕੰਪਨੀ 'ਨਸਦਕ' ਸਟਾਕ ਐਕਸਚੇਂਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ।
- 2011–ਜਾਪਾਨ ਦੇ ਸੇਂਦਾਈ 'ਚ 9.0 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ ਸੁਨਾਮੀ 'ਚ ਹਜ਼ਾਰਾਂ ਲੋਕ ਮਾਰੇ ਗਏ।
- 2013–ਯੂਰਪੀ ਸੰਘ ਦੇ ਪਸ਼ੂਆਂ ਉੱਤੇ ਪਰਖ ਕਰ ਕੇ ਬਣਾਏ ਜਾਣ ਵਾਲੇ ਸੁੰਦਰਤਾ ਕੋਸਮੈਟਿਕ ਦੀ ਵਿਕਰੀ ਉੱਤੇ ਰੋਕ ਲਗਾਈ।
Remove ads
ਛੁੱਟੀਆਂ
ਜਨਮ
ਮੌਤ
Wikiwand - on
Seamless Wikipedia browsing. On steroids.
Remove ads