੮ ਮਾਰਚ
From Wikipedia, the free encyclopedia
Remove ads
8 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 67ਵਾਂ (ਲੀਪ ਦੇ ਸਾਲ ਵਿੱਚ 68ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 298 ਦਿਨ ਬਾਕੀ ਰਹਿ ਜਾਂਦੇ ਹਨ। ਇਹ ਦਿਨ ਸੰਸਾਰ ਭਰ ਵਿੱਚ ਔਰਤਾਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਵਾਕਿਆ
- 1010 – ਫਿਰਦੌਸੀ ਨੇ ਆਪਣੀ ਸ਼ਾਹਕਾਰ ਰਚਨਾ ਸ਼ਾਹਨਾਮਾ ਸੰਪੂਰਨ ਕੀਤੀ।
- 1702 – ਬਾਦਸ਼ਾਹ ਵਿਲੀਅਮ ਤੀਜੇ ਦੀ ਮੌਤ ਹੋਣ ਕਰ ਕੇ ਰਾਣੀ ਐਨ ਇੰਗਲੈਂਡ ਦੇ ਤਖ਼ਤ 'ਤੇ ਬੈਠੀ
- 1722 – ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਮੀਰ ਮਹਿਮੂਦ ਨੇ ਪਰਸ਼ੀਆ (ਇਰਾਨ) 'ਤੇ ਕਬਜ਼ਾ ਕੀਤਾ।
- 1736 – ਨਾਦਰ ਸ਼ਾਹ, ਅਫਸ਼ਰਦ ਵੰਸ਼ ਦਾ ਬਾਨੀ, ਸ਼ਾਹ ਇਰਾਨ ਬਣਿਆ।
- 1758 – ਸਿੱਖ, ਮਰਹੱਟੇ ਤੇ ਅਦੀਨਾ ਬੇਗ਼ ਦੀ ਸਾਂਝੀ ਫ਼ੌਜ ਵਲੋਂ ਸਰਹਿੰਦ ਉਤੇ ਹਮਲਾ।
- 1783 – ਸਿੱਖ ਫ਼ੌਜਾਂ ਨੇ ਦਿੱਲੀ ਉਤੇ ਹਮਲਾ ਕੀਤਾ।
- 1817 – ਨਿਊਯਾਰਕ ਸਟਾਕ ਐਕਸਚੇਂਜ ਦੀ ਸਥਾਪਨਾ।
- 1853 – ਦਲੀਪ ਸਿੰਘ ਈਸਾਈ ਬਣਿਆ।
- 1911 – ਸੋਸਲ ਡੈਮੋਕ੍ਰੇਟਿਕ ਪਾਰਟੀ ਜਰਮਨੀ ਦੀ ਔਰਤਾਂ ਦੀ ਆਗੂ ਕਲਾਰਾ ਜੈਟਕਿਨ, ਨੇ ਕੋਪਨਹੇਗਨ, ਡੈਨਮਾਰਕ, ਵਿਖੇ ਕੌਮਾਂਤਰੀ ਇਸਤਰੀ ਦਿਹਾੜਾ ਸ਼ੁਰੂ ਕੀਤਾ।
- 1917 – ਰੂਸ ਦੇ ਪੇਤ੍ਰੋਗ੍ਰਾਦ 'ਚ ਫਰਵਰੀ ਕ੍ਰਾਂਤੀ।
- 1922 – ਅਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 1930 – ਬ੍ਰਿਟਿਸ਼ ਭਾਰਤ ਵਿਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 1942 – ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨ ਦੀਆਂ ਫ਼ੌਜਾਂ ਨੇ ਬਰਮਾ ਦੀ ਰਾਜਧਾਨੀ ਰੰਗੂਨ 'ਤੇ ਕਬਜ਼ਾ ਕਰ ਲਿਆ।
- 1942 – ਜਾਪਾਨੀ ਫੌਜ ਨੇ ਬਰਮਾ (ਮੌਜੂਦਾ ਮਿਆਂਮਾਰ) ਦੀ ਉਸ ਵੇਲੇ ਦੀ ਰਾਜਧਾਨੀ ਰੰਗੂਨ (ਮੌਜੂਦਾ ਯਾਂਗੂਨ) 'ਤੇ ਕਬਜ਼ਾ ਕੀਤਾ।
- 1945 – ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ।
- 1948 – ਏਅਰ ਇੰਡੀਆ ਦੀ ਸਥਾਪਨਾ।
- 1950 – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ।
- 1957 – ਇਜ਼ਰਾਇਲੀ ਫੌਜ ਮਿਸਰ ਤੋਂ ਹਟੀ। ਛੋਟੇ ਜਹਾਜ਼ਾਂ ਲਈ ਸੁਏਸ ਨਹਿਰ ਦੁਬਾਰਾ ਖੋਲ੍ਹੀ।
- 1957 – ਸਾਬਕਾ ਸੋਵਿਅਤ ਸੰਘ ਨੇ ਹਵਾ 'ਚ ਪਰਮਾਣੂੰ ਪਰਖ ਕੀਤੀ।
- 1967 – ਪੰਜਾਬ ਵਿਚ ਸਾਂਝੇ ਮੋਰਚੇ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ।
- 1983 – ਆਈ.ਬੀ.ਐਮ. ਨੇ ਕੰਪਿਊਟਰ ਵਿਚ 2.0 ਡਾਸ ਵਰਸ਼ਨ ਰੀਲੀਜ਼ ਕੀਤੀ।
- 1983 – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਰੂਸ ਨੂੰ 'ਬਦੀ ਦਾ ਸਾਮਰਾਜ' ਗਰਦਾਨਿਆ।
- 2013 – ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ।
Remove ads
ਜਨਮ
- 1864 – ਮਰਾਠੀ ਦੇ ਸੁਪ੍ਰਸਿੱਧ ਲੇਖਕ ਹਰੀ ਨਾਰਾਇਣ ਆਪਟੇ ਦਾ ਜਨਮ।
- 1921 – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।
ਮੌਤ
- 1977 – ਕ੍ਰਿਸ਼ਨ ਚੰਦਰ, ਹਿੰਦੀ ਕਹਾਣੀਕਾਰ ਦੀ ਮੌਤ।
- 1988 – ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ ਦੀ ਮੌਤ।
ਛੁੱਟੀਆਂ ਅਤੇ ਹੋਰ ਦਿਨ
Wikiwand - on
Seamless Wikipedia browsing. On steroids.
Remove ads