7 ਮਾਰਚ
From Wikipedia, the free encyclopedia
Remove ads
7 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 66ਵਾਂ (ਲੀਪ ਸਾਲ ਵਿੱਚ 67ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 299 ਦਿਨ ਬਾਕੀ ਹਨ।
ਵਾਕਿਆ
- 321 –ਰੋਮਨ ਸਮਰਾਟ ਕਾਂਸਟੇਂਟਾਈਨ ਪ੍ਰਥਮ ਨੇ ਐਤਵਾਰ ਨੂੰ ਆਰਾਮ ਕਰਨ ਦਾ ਦਿਨ ਐਲਾਨ ਕੀਤਾ।
- 1539 – ਕੈਥੋਲਿਕ ਪੋਪ ਹੈਨਰੀ ਨੇ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ। ਇਸ 'ਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਅੱਗੇ ਤੋਂ ਪੋਪ ਨਹੀਂ ਬਲਕਿ ਬਾਦਸ਼ਾਹ ਇੰਗਲੈਂਡ ਦੇ ਚਰਚ ਦਾ ਸੁਪ੍ਰੀਮ ਮੁਖੀ ਹੋਵੇਗਾ।
- 1703 – ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੇ ਸਿੰਘ ਦੀ ਅਗਵਾਈ ਹੇਠ 100 ਸਿੱਖਾਂ ਨੇ ਬੱਸੀ ਕਲਾਂ ਉਤੇ ਹਮਲਾ ਕਰ ਕੇ ਜਬਰਜੰਗ ਖ਼ਾਨ ਨੂੰ ਸੋਧਿਆ ਅਤੇ ਉਸ ਵਲੋਂ ਚੁੱਕੀ ਬ੍ਰਾਹਮਣੀ ਛੁਡਵਾ ਕੇ ਉਸ ਦੇ ਘਰ ਵਾਲੇ ਨੂੰ ਸੌਂਪੀ।
- 1798 –ਫਰਾਂਸ ਦੀ ਫੌਜ ਨੇ ਰੋਮ 'ਚ ਪ੍ਰਵੇਸ਼ ਕੀਤਾ। ਰੋਮਨ ਸਮਰਾਜ ਦੀ ਸਥਾਪਨਾ।
- 1837 –ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀਵਾਲਾ ਦੀ ਬੇਟੀ ਨਾਨਕੀ ਨਾਲ ਹੋਇਆ।
- 1876 –ਅਲੈਗ਼ਜ਼ੈਂਡਰ ਗ੍ਰਾਹਮ ਬੈੱਲ ਨੇ ਟੈਲੀਫ਼ੋਨ ਨੂੰ ਪੇਟੈਂਟ ਕਰਵਾਇਆ।
- 1926 –ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤਕ (ਨਿਊਯਾਰਕ ਤੋਂ ਲੰਡਨ ਤਕ) ਪਹਿਲੀ ਵਾਰ ਫ਼ੋਨ 'ਤੇ ਗੱਲਬਾਤ ਹੋਈ।
- 1936 –ਅਡੋਲਫ ਹਿਟਲਰ ਨੇ ਵਰਸਾਏ ਦੀ ਸੰਧੀ ਦਾ ਉਲੰਘਣ ਕਰਦੇ ਹੋਏ ਰਾਈਨਲੈਂਡ 'ਚ ਫੌਜ ਭੇਜੀ।
- 1939 –ਗਲੈਮਰ ਪੱਤਰੀਕਾ ਦਾ ਪ੍ਰਕਾਸ਼ਨ ਸ਼ੁਰੂ।
- 1944 –ਜਾਪਾਨ ਨੇ ਬਰਮਾ (ਮੌਜੂਦਾ ਮਿਆਂਮਾਰ) ਦਾ ਵਿਰੋਧ ਕੀਤਾ।
- 1968 –ਬੀ.ਬੀ.ਸੀ. ਨੇ ਪਹਿਲੀ ਵਾਰ ਰੰਗੀਨ ਤਸਵੀਰਾਂ ਵਿੱਚ ਖ਼ਬਰਾਂ ਪੇਸ਼ ਕੀਤੀਆਂ।
- 1987 –ਸੁਨੀਲ ਗਾਵਸਕਰ ਦਸ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।
- 1996 –ਹਬਲ ਆਕਾਸ਼ ਦੂਰਬੀਨ ਨੇ ਪਲੂਟੋ ਦੇ ਪੱਧਰ ਦੀ ਪਹਿਲੀ ਫੋਟੋ ਲਈ।
- 1996 –ਫਿਲਸਤੀਨ 'ਚ ਪਹਿਲੀ ਵਾਰ ਲੋਕਤੰਤਰੀ ਢੰਗ ਨਾਲ ਸੰਸਦੀ ਚੋਣਾਂ ਹੋਈਆਂ।
Remove ads
ਜਨਮ
- 1853 – ਡਾਕਟਰ ਚਰਨ ਸਿੰਘ, ਪੰਜਾਬੀ ਸਾਹਿਤਕਾਰ (ਮ. 1908)
- 1881 – ਮੋਹਨ ਸਿੰਘ ਵੈਦ, ਪੰਜਾਬੀ ਲੇਖਕ (ਮ. 1936)
- 1955 – ਅਨੁਪਮ ਖੇਰ, ਭਾਰਤੀ ਅਦਾਕਾਰ
ਮੌਤ
- 1892 – ਮੌਲਵੀ ਗ਼ੁਲਾਮ ਰਸੂਲ ਆਲਮਪੁਰੀ, ਪੰਜਾਬੀ ਸੂਫ਼ੀ ਕਵੀ (ਜ. 1849)
- 1975 – ਮਿਖਾਇਲ ਬਾਖ਼ਤਿਨ, ਰੂਸੀ ਦਾਰਸ਼ਨਿਕ (ਜ. 1895)
ਛੁੱਟੀਆਂ
- ਅਧਿਆਪਕ ਦਿਵਸ (ਅਲਬਾਨੀਆ)
Wikiwand - on
Seamless Wikipedia browsing. On steroids.
Remove ads