19 ਮਾਰਚ
From Wikipedia, the free encyclopedia
Remove ads
19 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 78ਵਾਂ (ਲੀਪ ਸਾਲ ਵਿੱਚ 79ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 287 ਦਿਨ ਬਾਕੀ ਹਨ।
ਵਾਕਿਆ
- 1571 – ਸਪੇਨ ਦੀ ਫੌਜ ਨੇ ਮਨੀਲਾ 'ਤੇ ਕਬਜ਼ਾ ਕੀਤਾ।
- 1644 – ਪੀਕਿੰਗ ਦੇ ਸ਼ਾਹੀ ਪਰਵਾਰ ਦੇ 200 ਜਣਿਆਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ।
- 1682 – ਫਰਾਂਸੀਸੀ ਰਾਸ਼ਟਰੀ ਪ੍ਰੀਸ਼ਦ ਨੇ ਚਰਚ ਦੀ ਆਜ਼ਾਦੀ ਸਵੀਕਾਰ ਕੀਤੀ।
- 1691 – ਨਾਦੌਣ ਦੀ ਲੜਾਈ ਹੋਈ।
- 1707 – ਗੁਰੂ ਗੋਬਿੰਦ ਸਿੰਘ ਕੁਲਾਇਤ ਪੁੱਜੇ।
- 1831 – ਅਮਰੀਕਾ ਵਿੱਚ ਪਹਿਲਾ ਬੈਂਕ ਡਾਕਾ। ਡਾਕੂ 2 ਲੱਖ 45 ਹਜ਼ਾਰ ਡਾਲਰ ਲੈ ਉੱਡੇ।
- 1915 – ਪਲੂਟੋ ਗ੍ਰਹਿ ਦੀ ਪਹਿਲੀ ਫ਼ੋਟੋ ਲਈ ਗਈ।
- 1923 – ਬੱਬਰਾਂ ਨੇ ਸੀ.ਆਈ.ਡੀ. ਦਾ ਸਿਪਾਹੀ ਮਿਸਤਰੀ ਲਾਭ ਸਿੰਘ ਮਾਰਿਆ।
- 1932 – ਸਿਡਨੀ ਹਾਰਬਰ ਬ੍ਰਿਜ ਨੂੰ ਖੋਲ੍ਹਿਆ ਗਿਆ।
- 1944 – ਆਜ਼ਾਦ ਹਿੰਦ ਫੌਜ ਨੇ ਪੂਰਬ-ਉੱਤਰ ਭਾਰਤ 'ਚ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ।
- 1945 – ਅਡੋਲਫ ਹਿਟਲਰ ਨੇ ਸਾਰੇ ਜਰਮਨ ਕਾਰਖਾਨਿਆਂ ਨੂੰ ਨਸ਼ਟ ਕਰਨ ਦਾ ਆਦੇਸ਼ ਦਿੱਤਾ।
- 1965 – ਇੰਡੋਨੇਸ਼ੀਆ ਨੇ ਸਾਰੀਆਂ ਵਿਦੇਸ਼ੀ ਤੇਲ ਕੰਨਪੀਆਂ ਦਾ ਰਾਸ਼ਟਰੀਕਰਨ ਕੀਤਾ।
- 1970 – ਭਾਰਤ 'ਚ ਪਹਿਲੇ ਅਪਤੱਟੀਏ ਤੇਲ ਖੂਹ ਦੀ ਖੋਜ ਹੋਈ।
- 1972 – ਭਾਰਤ ਅਤੇ ਬੰਗਲਾਦੇਸ਼ ਨੇ 25 ਸਾਲਾ ਸ਼ਾਂਤੀ ਅਤੇ ਮੈਤਰੀ ਸੰਧੀ 'ਤੇ ਦਸਤਖ਼ਤ ਕੀਤੇ।
- 1981 – ਅਮਰੀਕੀ ਪੁਲਾੜ ਯਾਨ ਕੋਲੰਬੀਆ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ 2 ਕਰਮਚਾਰੀਆਂ ਦੀ ਮੌਤ
- 1984 – ਭਾਰਤ ਸਰਕਾਰ ਵਲੋਂ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਕਰਾਰ ਦਿਤਾ ਗਿਆ।
- 1994 – ਯੋਕੋਹਾਮਾ (ਜਪਾਨ) ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਮਲੇਟ ਬਣਾਇਆ ਗਿਆ। ਇਸ ਵਿੱਚ 1 ਲੱਖ 60 ਹਜ਼ਾਰ ਅੰਡੇ ਵਰਤੇ ਗਏ ਸਨ।
- 1998 – ਵਿਸ਼ਵ ਸਿਹਤ ਸੰਗਠਨ ਨੇ ਵਾਰਨਿੰਗ ਦਿਤੀ ਕਿ ਤਪਦਿਕ (ਟੀ.ਬੀ.) ਦੇ ਨਾਲ ਅਗਲੇ ਵੀਹ ਸਾਲ ਵਿੱਚ 7 ਕਰੋੜ ਬੰਦਿਆਂ ਦੀ ਜਾਨ ਜਾ ਸਕਦੀ ਹੈ।
- 1998 – ਸ਼੍ਰੀ ਅਟਲ ਬਿਹਾਰੀ ਬਾਜਪਾਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।
- 1998 – ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ। ਪੀ. ਐੱਮ.) ਦੇ ਪ੍ਰਸਿੱਧ ਨੇਤਾ ਈ. ਐੱਮ. ਐੱਸ. ਨੰਬੂਦਰੀਪਾਦ ਦਾ ਦਿਹਾਂਤ ਹੋਇਆ।
- 2003 – ਅਮਰੀਕਾ, ਇੰਗਲੈਂਡ, ਆਸਟਰੇਲੀਆ ਤੇ ਪੋਲੈਂਡ ਦੇ ਜਹਾਜ਼ਾਂ ਨੇ ਈਰਾਕ 'ਤੇ ਬੰਬਾਰੀ ਸ਼ੁਰੂ ਕੀਤੀ।
Remove ads
ਛੁੱਟੀਆਂ
ਜਨਮ
Wikiwand - on
Seamless Wikipedia browsing. On steroids.
Remove ads