੧੭ ਮਾਰਚ
From Wikipedia, the free encyclopedia
Remove ads
17 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 76ਵਾਂ (ਲੀਪ ਸਾਲ ਵਿੱਚ 77ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 289 ਦਿਨ ਬਾਕੀ ਹਨ।
ਵਾਕਿਆ
- 461 –ਕੈਥੋਲਿਕ ਪਾਦਰੀ ਸੇਂਟ ਪੈਟਰਿਕ ਦੀ ਮੌਤ। ਹੁਣ ਕੁੱਝ ਈਸਾਈ ਮੁਲਕ ਇਸ ਦਿਨ ਨੂੰ 'ਸੇਂਟ ਪੈਟਰਿਕ ਦਿਨ' ਵਜੋਂ ਮਨਾਉਂਦੇ ਹਨ।
- 1527 –ਖਾਨਵਾ ਦੀ ਜੰਗ ਮੁਗਲ ਬਾਦਸ਼ਾਹ ਬਾਬਰ ਨੇ ਰਾਣਾ ਸਾਂਗਾ ਨੂੰ ਹਰਾ ਕੇ ਰਾਜਪੂਤਾਨਾ ਵਿੱਚ ਵੀ ਮੁਗ਼ਲ ਹਕੂਮਤ ਦਾ ਝੰਡਾ ਗੱਡ ਦਿਤਾ।
- 1901 –ਮਹਾਨ ਪੇਂਟਰ ਲਿਓਨਾਰਦੋ ਦਾ ਵਿੰਚੀ (ਮੋਨਾ ਲਿਜ਼ਾ ਬਣਾਉਣ ਵਾਲਾ) ਦੀਆਂ ਤਸਵੀਰਾਂ ਦੀ ਪਹਿਲੀ ਨੁਮਾਇਸ਼ ਲੱਗੀ, ਜਿਸ ਨੇ ਆਰਟ ਦੀ ਦੁਨੀਆ ਵਿੱਚ ਤਰਥੱਲੀ ਮਚਾ ਦਿਤੀ।
- 1959 –ਅਮਰੀਕਾ ਪਹਿਲੀ ਵਾਰ ਬਰਫ ਤੋੜ ਕੇ ਉੱਤਰੀ ਧਰੁਵ ਤੇ ਪਹੁੰਚੇ।
- 1959– ਦਲਾਈ ਲਾਮਾ, ਤਿੱਬਤ ਵਿੱਚ ਚੀਨ ਦੇ ਕਬਜ਼ੇ ਮਗਰੋਂ, ਭੱਜ ਕੇ ਭਾਰਤ ਪੁੱਜਾ।
- 1972 –ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ।
- 1969 –ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1999– ਸਾਇੰਸਦਾਨਾਂ ਦੇ ਇੱਕ ਪੈਨਲ ਨੇ ਸਾਬਤ ਕੀਤਾ ਕਿ ਡਰੱਗ ਮਾਰੀਜੁਆਨਾ ਕੈਂਸਰ ਅਤੇ ਏਡਜ਼ ਦੇ ਇਲਾਜ ਵਿੱਚ ਮਦਦਗਾਰ ਹੈ।
- 1999–ਪ੍ਰਕਾਸ਼ ਸਿੰਘ ਬਾਦਲ ਨੇ ਗੁਰਚਰਨ ਸਿੰਘ ਟੌਹੜਾ ਵਿਰੁਧ ਬੇ-ਭਰੋਸਗੀ ਦਾ ਮਤਾ ਲਿਆ ਕੇ ਹਟਾਇਆ ਅਤੇ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ।
- 2006 –ਤੁਰਕੀ ਵਿੱਚ ਉਰਦੂ ਯੂਨੀਵਰਸਿਟੀ ਦੀ ਸਥਾਪਨਾ ਹੋਈ।
Remove ads
ਜਨਮ
- 1899 –ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਮੋਹਨ ਸਿੰਘ ਦੀਵਾਨਾ ਦਾ ਜਨਮ।
- 1908 –ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਦੇ ਰੂਸੀ ਲੇਖਕ ਬੋਰਿਸ ਪੋਲੇਵੋਈ ਦਾ ਜਨਮ।
- 1914 –ਭਾਰਤੀ ਬਾਡੀਬਿਲਡਰ ਮਨੋਹਰ ਆਇਚ ਦਾ ਜਨਮ।
- 1936 –ਪੰਜਾਬੀ ਦੇ ਸਿੱਖਿਆ ਸਾਸ਼ਤਰੀ ਅਤੇ ਲੇਖਕ ਵਿਸ਼ਵਾਨਾਥ ਤਿਵਾੜੀ ਦਾ ਜਨਮ।
- 1962 – ਪੁਲਾੜ ਵਿੱਚ ਜਾਣਵਾਲੀ ਭਾਰਤੀ ਜੰਮਪਲ ਕਲਪਨਾ ਚਾਵਲਾ ਦਾ ਜਨਮ।
- 1975 –ਬੰਗਲਾਦੇਸ਼ ਦੇ ਬੰਗਾਲੀ ਰਾਸ਼ਟਰਵਾਦੀ ਆਗੂ ਸ਼ੇਖ਼ ਮੁਜੀਬੁਰ ਰਹਿਮਾਨ ਦਾ ਜਨਮ।
- 1979 –ਅਮਰੀਕੀ ਅਭਿਨੇਤਰੀ, ਸਕ੍ਰੀਨਲੇਖਕ, ਅਤੇ ਡਾਇਰੈਕਟਰ ਸਟੋਰਮੀ ਡੇਨਿਅਲਸ ਦਾ ਜਨਮ।
- 1980 –ਅਮਰੀਕੀ ਅਭਿਨੇਤਰੀ, ਫ਼ਿਲਮ ਅਦਾਕਾਰਾ, ਸਾਬਕਾ ਰੇਡੀਓ ਟਾਕ-ਸ਼ੋਅ ਹੋਸਟ, ਅਤੇ ਫੀਚਰ ਡਾਂਸਰ ਕੈਟੀ ਮੌਰਗਨ ਦਾ ਜਨਮ।
- 1990 –ਭਾਰਤੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ।
Remove ads
ਦਿਹਾਂਤ
- 1956 –ਫ੍ਰੇਚ ਵਿਗਿਆਨੀ ਇਰੀਨ ਜੋਲੀਓ-ਕੂਰੀ ਦਾ ਦਿਹਾਂਤ।
- 1988 –ਜੁਝਾਰਵਾਦੀ ਪੰਜਾਬੀ ਕਵੀ ਜੈਮਲ ਪੱਡਾ ਦਾ ਕਤਲ ਹੋਇਆ।
- 2005 –ਅਮਰੀਕੀ ਸਲਾਹਕਾਰ, ਨੀਤੀਵਾਨ, ਰਾਜਨੀਤੀ ਵਿਗਿਆਨੀ ਅਤੇ ਇਤਿਹਾਸਕ ਜਾਰਜ ਫ੍ਰਾਸਟ ਕੇਨੰਨ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads