15 ਮਾਰਚ
From Wikipedia, the free encyclopedia
Remove ads
15 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 74ਵਾਂ (ਲੀਪ ਸਾਲ ਵਿੱਚ 75ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 291 ਦਿਨ ਬਾਕੀ ਹਨ। ਖਪਤਕਾਰ ਅਧਿਕਾਰ ਦਿਵਸ:
ਵਾਕਿਆ
- 44 – ਰੋਮ ਦੇ ਡਿਕਟੇਟਰ ਜੂਲੀਅਸ ਸੀਜ਼ਰ ਨੂੰ ਬਰੂਟਸ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿਤਾ। ਰੋਮਨ ਸਾਮਰਾਜ ਨੂੰ ਕਾਇਮ ਕਰਨ ਵਾਲਿਆਂ ਵਿੱਚ ਜੂਲੀਅਸ ਦਾ ਵੱਡਾ ਰੋਲ ਸੀ।
- 1701 – ਅਨੰਦਪੁਰ ਸਾਹਿਬ ਆਉਂਦੇ ਦੜਪ ਇਲਾਕੇ ਦੇ ਸਿੱਖਾਂ ਨੂੰ ਬਜਰੌੜ ਦੇ ਰੰਘੜ ਮੁਸਲਮਾਨਾਂ ਨੇ ਲੁੱਟ ਲਿਆ।
- 1744 – ਫਰਾਂਸੀਸੀ ਸਮਰਾਟ ਲੁਈਸ 15ਵੇਂ ਨੇ ਬਰਤਾਨੀਆ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1564 – ਮੁਗਲ ਸਲਤਨਤ ਅਕਬਰ ਨੇ ਜਜੀਆ ਟੈਕਸ ਨੂੰ ਖਤਮ ਕੀਤਾ।
- 1877 – ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਪਹਿਲਾ ਕ੍ਰਿਕਟ ਟੈਸਟ ਮੈਚ ਸ਼ੁਰੂ ਹੋਇਆ।
- 1907 – ਫਿਨਲੈਂਡ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲਾ ਪਹਿਲਾਂ ਯੂਰਪੀ ਦੇਸ਼ ਬਣਿਆ।
- 1917 – ਰੂਸ ਦਾ ਆਖਰੀ ਜਾਰ ਨਿਕੋਲਸ ਦੂਜਾ ਨੇ ਗੱਦੀ ਛੱਡੀ
- 1919 – ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ 'ਚ ਸਥਿਤ ਉਸਮਾਨੀਆ ਯੂਨੀਵਰਸਿਟੀ ਦਾ ਉਦਘਾਟਨ ਕੀਤਾ।
- 1923 – ਅਨੰਦਪੁਰ ਸਾਹਿਬ ਦੇ ਗੁਰਦਵਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਇਆ।
- 1946 – ਬਰਤਾਨੀਆ ਪ੍ਰਧਾਨ ਮੰਤਰੀ ਐਟਲੀ ਨੇ ਭਾਰਤ ਨੂੰ ਛੇਤੀ ਆਜ਼ਾਦ ਕਰਨ ਦਾ ਐਲਾਨ ਕੀਤਾ।
- 1961 – ਸਾਊਥ ਅਫ਼ਰੀਕਾ ਕਾਮਨਵੈੱਲਥ ਚੋਂ ਬਾਹਰ ਹੋ ਗਿਆ।
- 1937 – ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਪਹਿਲਾ ਬਲੱਡ ਬੈਂਕ ਸਥਾਪਤ ਕੀਤਾ ਗਿਆ।
- 1988 – 8 ਸਿਆਸੀ ਦਲਾਂ ਨੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਭਾਰਤ ਬੰਦ ਦੀ ਅਪੀਲ ਕੀਤੀ।
- 1988 – ਪੰਜਾਬ ਵਿੱਚ ਤਿੰਨ ਸਾਲ ਲਈ ਐਮਰਜੈਂਸੀ ਲਾਉਣ ਬਾਰੇ ਬਿਲ ਪਾਸ।
- 2003 – ਹੂ ਜਿਨਾਤੋ ਰੀਪਬਲਿਕ ਆਫ਼ ਚੀਨ ਦਾ ਰਾਸ਼ਟਰਪਤੀ ਬਣਿਆ।
Remove ads
ਜਨਮ
- 1767 – ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ ਐਂਡਰਿਊ ਜੈਕਸਨ ਦਾ ਜਨਮ।
- 1852 – ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਲੇਡੀ ਗਰੈਗਰੀ ਦਾ ਜਨਮ।
- 1919 – ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਪਾਰਵਤੀ ਕ੍ਰਿਸ਼ਣਨ ਦਾ ਜਨਮ।
- 1933 – ਪੰਜਾਬੀ ਲੇਖਕ ਸੋਹਣ ਸਿੰਘ ਮੀਸ਼ਾ ਦਾ ਜਨਮ।
- 1934 – ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਜਨਮ।
- 1959 – ਨਾਈਜੀਰੀਆਈ ਕਵੀ ਅਤੇ ਨਾਵਲਕਾਰ ਬਿਨ ਓਕਰੀ ਦਾ ਜਨਮ।
- 1963 – ਭਾਰਤੀ ਪੱਤਰਕਾਰ, ਪ੍ਰਕਾਸ਼ਕ ਅਤੇ ਨਾਵਲਕਾਰ ਤਰੁਣ ਤੇਜਪਾਲ ਦਾ ਜਨਮ।
- 1968 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਮਿਨੋਤੀ ਦੇਸਾਈ ਦਾ ਜਨਮ।
- 1975 – ਪੰਜਾਬੀ ਦਾ ਪੱਤਰਕਾਰ ਅਤੇ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਜਨਮ।
- 1983 – ਪੰਜਾਬੀ ਅਤੇ ਹਿੰਦੀ ਗਾਇਕ ਹਨੀ ਸਿੰਘ ਦਾ ਜਨਮ।
- 1984 – ਆਸਟ੍ਰੇਲੀਆ ਮਹਿਲਾ ਕ੍ਰਿਕੇਟ ਖਿਡਾਰਨ ਜੂਲੀ ਹੰਟਰ ਦਾ ਜਨਮ।
- 1993 – ਭਾਰਤ ਪੇਸ਼ਾ ਅਭਿਨੇਤਰੀ, ਗਾਇਕਾ ਆਲਿਆ ਭੱਟ ਦਾ ਜਨਮ।
Remove ads
ਦਿਹਾਂਤ
- 44 – ਇਤਹਾਸ ਪ੍ਰਸਿੱਧ ਰੋਮਨ ਜਰਨੈਲ ਅਤੇ ਰਾਜਨੀਤੀਵਾਨ ਜੂਲੀਅਸ ਸੀਜ਼ਰ ਦਾ ਦਿਹਾਂਤ।
- 1206 – ਅਫਗਾਨ ਬਾਦਸ਼ਾਹ ਮੁਹੰਮਦ ਗ਼ੌਰੀ ਦਾ ਦਿਹਾਂਤ।
- 1913 – ਬ੍ਰਿਟਿਸ਼ ਪ੍ਰਬੰਧਕ, ਵਿਦਵਾਨ ਅਤੇ ਲੇਖਕ ਮੈਕਸ ਆਰਥਰ ਮੈਕਾਲਿਫ਼ ਦਾ ਦਿਹਾਂਤ।
- 1938 – ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਨਿਕੋਲਾਈ ਬੁਖਾਰਿਨ ਦਾ ਦਿਹਾਂਤ।
- 1945 – ਯਹੁਦੀ ਰੋਜ਼ਨਾਮਚਾ-ਨਵੀਸ ਦ ਡਾਇਰੀ ਆਫ਼ ਅ ਯੰਗ ਗਰਲ ਦੀ ਲਿਖਾਰਨ ਆਨਾ ਫ਼ਰਾਂਕ ਦਾ ਦਿਹਾਂਤ।
- 2008 – ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸਰਲਾ ਠਕਰਾਲ ਦਾ ਦਿਹਾਂਤ।
- 2011 – ਪੰਜਾਬੀ ਭਾਸ਼ਾ ਦਾ ਕਵੀ, ਆਲੋਚਕ ਅਤੇ ਪੱਤਰਕਾਰ ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ ਦਾ ਦਿਹਾਂਤ।
- 2015 – ਗਾਂਧੀ ਕਥਾ ਵਾਚਕ ਅਤੇ ਗੁਜਰਾਤ ਵਿਦਿਆਪੀਠ ਦਾ ਸੇਵਾਮੁਕਤ ਚਾਂਸਲਰ ਨਰਾਇਣ ਦੇਸਾਈ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads