ਨੋਬਲ ਇਨਾਮ ਜੇਤੂਆਂ ਦੀ ਸੂਚੀ

From Wikipedia, the free encyclopedia

ਨੋਬਲ ਇਨਾਮ ਜੇਤੂਆਂ ਦੀ ਸੂਚੀ
Remove ads

ਨੋਬਲ ਇਨਾਮ (ਸਵੀਡਨੀ: [Nobelpriset] Error: {{Lang}}: text has italic markup (help), ਨਾਰਵੇਈ: [Nobelprisen] Error: {{Lang}}: text has italic markup (help)) ਉਹ ਇਨਾਮ ਹਨ ਜੋ ਹਰ ਸਾਲ ਵਿਗਿਆਨਾਂ ਦੀ ਰਾਇਲ ਸਵੀਡਿਸ਼ ਅਕੈਡਮੀ, ਸਵੀਡਿਸ਼ ਅਕੈਡਮੀ, ਕੈਰੋਲਿੰਸਕਾ ਇੰਸਟੀਚਿਊਟ, ਅਤੇ ਨਾਰਵੇਈ ਨੋਬਲ ਪੁਰਸਕਾਰ ਕਮੇਟੀ ਵਲੋਂ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਅਮਨ, ਅਤੇ ਸਰੀਰ ਵਿਗਿਆਨ ਜਾਂ ਮੈਡੀਸ਼ਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਿੱਤੇ ਜਾਂਦੇ ਹਨ।[1] ਇੰਨਾਂ ਇਨਾਮਾਂ ਦਾ ਮੁਢ ਅਲਫ਼ਰੈਡ ਨੋਬਲ ਨੇ 1895 ਵਿੱਚ ਰੱਖਿਆ  ਆਰਥਿਕ ਵਿਗਿਆਨ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ, ਅਰਥਸ਼ਾਸਤਰ ਦੇ ਖੇਤਰ ਨੂੰ ਯੋਗਦਾਨ ਦੇ ਲਈ, ਸਵੀਡਨ ਦੇ ਕੇਂਦਰੀ ਬੈਂਕ, ਸਵੇਰੀਜਸ ਬੈਂਕ ਦੁਆਰਾ 1968 ਵਿੱਚ ਸਥਾਪਿਤ ਕੀਤਾ ਗਿਆ ਸੀ। ਹਰ ਜਿੱਤਣ ਵਾਲੇ ਨੂੰ ਇੱਕ ਮੈਡਲ, ਇੱਕ ਡਿਪਲੋਮਾ, ਤੇ ਪੈਸੇ ਮਿਲਦੇ ਹਨ।[2]

Thumb
ਸਮਾਰੋਹ ਦੇ ਦੌਰਾਨ 2012 ਦੇ ਨੋਬਲ ਪੁਰਸਕਾਰ ਜੇਤੂ ਐਲਵਿਨ ਈ ਰੌਥ, ਬ੍ਰਾਇਨ ਕੋਬਿਲਕਾ, ਰਾਬਰਟ ਜੇ ਲੇਫਕੋਵਿਜ਼, ਡੇਵਿਡ ਜੇ ਵਾਈਨਲੈਂਡ, ਅਤੇ ਸਰਜ਼ ਹੈਰੋਸ
Remove ads

ਇਨਾਮ

ਇਨ੍ਹਾਂ ਇਨਾਮਾਂ ਦੇ ਪ੍ਰਬੰਧ ਲਈ ਨੋਬਲ ਫ਼ਾਊਂਡੇਸ਼ਨ ਬਣਾਈ ਗਈ। ਹਰ ਇਨਾਮ ਇੱਕ ਵੱਖਰੀ ਕਮੇਟੀ ਦਿੰਦੀ ਹੈ; ਵਿਗਿਆਨਾਂ ਦੀ ਰਾਇਲ ਸਵੀਡਿਸ਼ ਅਕੈਡਮੀ ਫ਼ਿਜ਼ਿਕਸ, ਕੈਮਿਸਟਰੀ ਅਤੇ ਇਕਨਾਮਿਕਸ ਵਿੱਚ ਇਨਾਮ ਦਿੰਦੀ ਹੈ; ਕੈਰੋਲਿਨਸਕਾ ਇੰਸਟੀਚਿਊਟ ਫ਼ਿਜ਼ਿਆਲੋਜ਼ੀ ਦੇ ਇਨਾਮ ਦਾ ਫੈਸਲਾ ਕਰਦੀ ਹੈ; ਤੇ ਨਾਰਵੇ ਨੋਬਲ ਕਮੇਟੀ ਅਮਨ ਦਾ ਇਨਾਮ ਦਿੰਦੀ ਹੈ।[3] ਹਰ ਜਿੱਤਣ ਵਾਲੇ ਨੂੰ ਇੱਕ ਮੈਡਲ, ਇੱਕ ਡਿਪਲੋਮਾ, ਤੇ ਪੈਸੇ ਮਿਲਦੇ ਹਨ, ਜਿਹਨਾਂ ਦਾ ਨਿਰਣਾ ਸਮੇਂ ਨਾਲ ਬਦਲਦਾ ਰਿਹਾ ਹੈ।[2] 1901 ਵਿੱਚ ਨੋਬਲ ਇਨਾਮ ਜਿੱਤਣ ਵਾਲਿਆਂ ਨੂੰ 150782 SEK ਇਨਾਮ ਵਜੋਂ ਮਿਲੇ ਜੋ ਦਸੰਬਰ 2007 ਵਿੱਚ 7,731,004 SEK ਦੇ ਬਰਾਬਰ ਸਨ। 2008 ਚ ਜਿੱਤਣ ਵਾਲਿਆਂ ਨੂੰ ਇੱਕ ਕਰੋੜ SEK ਇਨਾਮ ਵਜੋਂ ਮਿਲੇ।[4] ਇਹ ਇਨਾਮ ਸਟਾਕਹੋਮ ਵਿੱਚ ਦਸ ਦਸੰਬਰ ਨੂੰ ਅਲਫ਼ਰੈਡ ਦੇ ਮੌਤ ਦੀ ਸਾਲਗਿਰਾਹ ਤੇ ਇੱਕ ਸਲਾਨਾ ਸਮਾਰੋਹ ਵਿੱਚ ਦਿੱਤੇ ਜਾਂਦੇ ਹਨ।[5]

Remove ads

ਨੋਬਲ ਜੇਤੂ

1901 ਅਤੇ 2012 ਦੇ ਵਿਚਕਾਰ, ਨੋਬਲ ਇਨਾਮ ਅਤੇ ਆਰਥਿਕ ਵਿਗਿਆਨ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ  863 ਲੋਕ ਅਤੇ ਸੰਗਠਨਾਂ ਨੂੰ 555 ਵਾਰ ਸਨਮਾਨਿਤ ਕੀਤਾ ਗਿਆ। ਕੁਝ ਨੂੰ ਇੱਕ ਤੋਂ ਵੱਧ ਵਾਰ ਨੋਬਲ ਪੁਰਸਕਾਰ ਪ੍ਰਾਪਤ ਹੋਣ ਕਰਕੇ, ਇਹ 835 ਵਿਅਕਤੀਆਂ ਅਤੇ 21 ਸੰਗਠਨਾਂ ਨੂੰ ਮਿਲਿਆ ਹੈ। ਚਾਰ ਨੋਬਲ ਪੁਰਸਕਾਰ ਨੋਬਲ ਜੇਤੂਆਂ ਨੂੰ ਨੋਬਲ ਪੁਰਸਕਾਰ ਸਵੀਕਾਰ ਕਰਨ ਲਈ ਆਪਣੀ ਸਰਕਾਰ ਦੀ ਇਜਾਜ਼ਤ ਨਹੀਂ ਸੀ ਮਿਲੀ। ਅਡੌਲਫ਼ ਹਿਟਲਰ ਨੇ ਤਿੰਨ ਜਰਮਨ ਵਿਗਿਆਨੀਆਂ, ਰਿਚਰਡ ਕੁਹਨ (ਰਸਾਇਣ ਵਿਗਿਆਨ, 1938), ਅਡੌਲਫ਼ Butenandt (ਰਸਾਇਣ ਵਿਗਿਆਨ, 1939), ਅਤੇ Gerhard Domagk (ਸਰੀਰ ਵਿਗਿਆਨ ਜਾਂ ਮੈਡੀਸਨ, 1939) ਨੂੰ ਇਨਾਮ ਲੈਣ ਦੀ ਇਜਾਜ਼ਤ ਨਾ ਦਿੱਤੀ, ਅਤੇ ਸੋਵੀਅਤ ਯੂਨੀਅਨ ਦੀ ਸਰਕਾਰ ਬੋਰਿਸ ਪਾਸਤਰਨਾਕ (ਸਾਹਿਤ, 1958) ਨੂੰ ਆਪਣਾ ਐਵਾਰਡ ਲੈਣ ਤੋਂ ਇਨਕਾਰ ਕਰਨ ਲਈ ਜ਼ੋਰ ਪਾਇਆ।  ਦੋ ਨੋਬਲ ਇਨਾਮ ਜਿੱਤਣ ਵਾਲੇ:  Jean-Paul Sartre (ਸਾਹਿਤ, 1964) ਅਤੇ  ਲੀ ਡੱਕ ਥੂ (ਅਮਨ, 1973) ਨੇ ਆਪ ਇਨਾਮ ਨਹੀਂ ਲਿਆ। ਸਾਰਤਰ ਨੇ ਕਦੇ ਵੀ ਕੋਈ ਸਰਕਾਰੀ ਇਨਾਮ ਨਹੀਂ ਸੀ ਲਿਆ ਇਸ ਲਈ ਉਸਨੇ ਇਹ ਇਨਾਮ ਛੱਡ ਦਿੱਤਾ। ਲੀ ਡੱਕ ਥੂ ਨੇ ਉਸ ਵੇਲੇ ਵੇਤਨਾਮ ਚ ਚੱਲਦੀ ਲੜਾਈ ਕਰਕੇ ਇਨਾਮ ਨਹੀਂ ਲਿਆ।

ਛੇ ਨੋਬਲ ਜੇਤੂਆਂ ਨੇ ਇਹ ਇਨਾਮ ਇੱਕ ਵੱਧ ਵਾਰ ਪ੍ਰਾਪਤ ਕੀਤਾ ਹੈ; ਛੇ ਵਿੱਚੋਂ ਇੱਕ ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਨੇ ਨੋਬਲ ਅਮਨ ਪੁਰਸਕਾਰ ਕਿਸੇ ਵੀ ਹੋਰ ਨਾਲੋਂ ਵੱਧ, ਤਿੰਨ ਵਾਰ, ਪ੍ਰਾਪਤ ਕੀਤਾ ਹੈ।[6] UNHCR ਨੂੰ ਦੋ ਵਾਰ Nobel Peace Prize ਮਿਲਿਆ ਹੈ। ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਨਾਲ ਦੋ ਵਾਰ ਜੌਨ ਬਰਦੀਨ ਨੂੰ ਸਨਮਾਨਿਤ ਕੀਤਾ ਗਿਆ ਹੈ, ਅਤੇ ਫਰੈਡਰਿਕ ਸੈਂਗਰ ਨੂੰ ਰਸਾਇਣ ਵਿਗਿਆਨ ਵਿੱਚ ਦੋ ਵਾਰ ਨੋਬਲ ਪੁਰਸਕਾਰ ਦਿੱਤਾ ਗਿਆ। ਦੋ ਨੋਬਲ ਜੇਤੂ ਹਨ ਜਿਹਨਾਂ ਦੋ ਵਾਰ ਇਨਾਮ ਮਿਲਿਆ, ਪਰ ਭਿੰਨ ਭਿੰਨ ਖੇਤਰਾਂ ਲਈ: ਮੈਰੀ ਕਿਯੂਰੀ (ਫਿਜ਼ਿਕਸ ਅਤੇ ਕੈਮਿਸਟਰੀ) ਅਤੇ ਲੀਨੁਸ ਪੌਲਿੰਗ (ਰਸਾਇਣ ਵਿਗਿਆਨ ਅਤੇ ਅਮਨ)। 826 ਨੋਬਲ ਪੁਰਸਕਾਰ ਜੇਤੂਆਂ ਵਿਚ, 43 ਔਰਤਾਂ ਹਨ;  ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਮੈਰੀ ਕਿਯੂਰੀ ਸੀ, ਜਿਸ ਨੂੰ 1903 ਵਿੱਚ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਮਿਲਿਆ।[7] ਉਹ ਦੋ ਵਾਰ ਨੋਬਲ ਇਨਾਮ ਨਾਲ ਸਨਮਾਨਿਤ (ਮਰਦ ਜਾਂ ਔਰਤ) ਪਹਿਲਾ ਵਿਅਕਤੀ ਵੀ ਸੀ, ਦੂਜਾ ਪੁਰਸਕਾਰ 1911 ਵਿੱਚ ਰਸਾਇਣ ਵਿਗਿਆਨ ਵਿੱਚ ਮਿਲਿਆ। [6]

Remove ads

ਨੋਬਲ ਇਨਾਮ ਜੇਤੂ

ਹੋਰ ਜਾਣਕਾਰੀ ਸਾਲ, ਫ਼ਿਜ਼ਿਕਸ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads