20 ਜੂਨ
From Wikipedia, the free encyclopedia
Remove ads
20 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 171ਵਾਂ (ਲੀਪ ਸਾਲ ਵਿੱਚ 172ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 194 ਦਿਨ ਬਾਕੀ ਹਨ।
ਵਾਕਿਆ
- 712 – ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਘ ਦੇ ਰਾਵਾਰ 'ਤੇ ਹਮਲਾ ਕਰ ਕੇ ਹਿੰਦੂ ਸ਼ਾਸਕ ਦਾਹਿਰ ਦਾ ਕਤਲ ਕਰ ਦਿੱਤਾ।
- 1710 –ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
- 1756 – ਕਲਕੱਤਾ ਵਿੱਚ ਹੋਈ ਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ ਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿੱਚੋਂ 123 ਦਮ ਘੁਟਣ ਨਾਲ ਮਰ ਗਏ।
- 1791 – ਫਰਾਂਸੀਸੀ ਕ੍ਰਾਂਤੀ ਦੌਰਾਨ ਫਰਾਂਸ ਛੱਡ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਾਬਕਾ ਸ਼ਾਸਕ ਲੁਈ 16ਵਾਂ ਫੜੇ ਗਏ।
- 1837 –ਆਪਣੇ ਚਾਚੇ ਕਿੰਗ ਵਿਲੀਅਮ ਦੀ ਮੌਤ ਮਗਰੋਂ 18 ਸਾਲ ਤੇ 28 ਦਿਨ ਦੀ ਉਮਰ ਵਿਚ ਮਲਿਕਾ ਵਿਕਟੋਰੀਆ ਇੰਗਲੈਂਡ ਦੀ ਰਾਣੀ ਬਣੀ। ਵਿਕਟੋਰੀਆ ਨੇ 60 ਸਾਲ ਰਾਜ ਕੀਤਾ। ਇਸੇ ਦੀ ਹਕੂਮਤ ਦੌਰਾਨ ਅੰਗਰੇਜ਼ਾ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਸੀ।
- 1840 – ਸੈਮੁਅਲ ਮੋਰਸ ਨੇ ਟੈਲੀਗ੍ਰਾਫ ਦਾ ਪੇਟੇਂਟ ਕਰਵਾਇਆ।
- 1858 – ਅੰਗਰੇਜ਼ਾਂ ਵੱਲੋਂ ਗਵਾਲੀਅਰ 'ਤੇ ਕਬਜ਼ਾ ਕਰਨ ਤੋਂ ਬਾਅਦ ਸਿਪਾਹੀ ਵਿਦਰੋਹ ਦਾ ਅੰਤ ਹੋਇਆ।
- 1862 – ਰੋਮਾਨੀਆ ਦੇ ਪ੍ਰਧਾਨ ਮੰਤਰੀ ਬਾਰਬੂ ਕੈਟਾਰਗਊ ਦਾ ਕਤਲ ਕਰ ਦਿੱਤਾ ਗਿਆ।
- 1873 – ਭਾਰਤ 'ਚ ਵਾਈ. ਐੱਮ. ਸੀ. ਏ. ਦੀ ਸਥਾਪਨਾ ਹੋਈ।
- 1895 – ਕੈਰਾਲੀਨਾ ਵਿਲਾਰਡ ਬਾਲਡਵਿਨ ਅਮਰੀਕੀ ਯੂਨੀਵਰਸਿਟੀ ਤੋਂ ਵਿਗਿਆਨ ਵਿਸ਼ੇ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣੀ।
- 1916 – ਪੁਣੇ 'ਚ ਐੱਸ. ਐੱਨ. ਡੀ. ਟੀ. ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1944 – ਦੂਜਾ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਫ਼ਿਲਪੀਨ ਸਾਗਰ 'ਚ ਜਾਪਾਨੀ ਜਲ ਸੈਨਿਕ ਬੇੜੇ 'ਤੇ ਹਮਲਾ ਕੀਤਾ।
- 1972 –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
- 1978 –ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ।
- 1990 – ਨਿੱਕਾ ਗ੍ਰਹਿ ਯੂਰੇਕਾ ਦੀ ਖੋਜ ਕੀਤੀ ਗਈ।
- 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ 'ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ।
Remove ads
ਜਨਮ
- 1760– ਬ੍ਰਿਟਿਸ਼ ਰਾਜਨੀਤੀਵੇਤਾ ਲਾਰਡ ਵੈਲਜਲੀ ਦਾ ਜਨਮ।
- 1911– ਬੰਗਾਲੀ ਕਵੀ ਅਤੇ ਸਿਆਸੀ ਕਾਰਕੁਨ ਸੂਫੀਆ ਕਾਮਾਲ ਦਾ ਜਨਮ।
- 1920– ਪਾਕਿਸਤਾਨੀ ਬੁਧੀਜੀਵੀ, ਪੁਰਾਤਤਵ, ਇਤਿਹਾਸ, ਅਤੇ ਭਾਸ਼ਾ ਵਿਗਿਆਨ ਅਹਿਮਦ ਹਸਨ ਦਾਨੀ ਦਾ ਜਨਮ।
- 1927– ਇਰਾਨੀ ਸ਼ਾਇਰਾ, ਲੇਖਕ ਅਤੇ ਅਨੁਵਾਦਕ, ਰਾਸ਼ਟਰੀ ਕਵੀ ਸਿਮੀਨ ਬੇਹਬਹਾਨੀ ਦਾ ਜਨਮ।
- 1933– ਪਾਕਿਸਤਾਨੀ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਅਤੇ ਟੈਲੀਵਿਜ਼ਨ ਪ੍ਰਸਾਰਕ ਜ਼ਿਯਾ ਮੋਹਿਉੱਦੀਨ ਦਾ ਜਨਮ।
- 1936– ਫਿਲਮੀ ਪੇਸ਼ਾ ਅਦਾਕਾਰ ਸੁਸ਼ਮਾ ਸੇਠ ਦਾ ਜਨਮ।
- 1937– ਪੰਜਾਬੀ ਕਵੀ ਤਰਲੋਚਨ ਸਿੰਘ ਕਲੇਰ ਦਾ ਜਨਮ।
- 1950– ਇਰਾਕ਼ ਦਾ ਪ੍ਰਧਾਨਮੰਤਰੀ ਨੂਰੀ ਅਲ-ਮਲੀਕੀ ਦਾ ਜਨਮ।
- 1956– ਭਾਰਤੀ ਹਾਕੀ ਖਿਡਾਰੀ ਹੈ ਅਤੇ ਕੌਮੀ ਟੀਮ ਦੀ ਕਪਤਾਨੀ ਜ਼ਫਰ ਇਕਬਾਲ ਦਾ ਜਨਮ।
- 1958– ਭਾਰਤੀ ਰਾਜਨੇਤਾ ਦ੍ਰੋਪਦੀ ਮੁਰਮੂ ਦਾ ਜਨਮ।
- 1967– ਅੰਤਰਰਾਸ਼ਟਰੀ ਫ਼ਿਲਮ ਅਦਾਕਾਰ ਨਿਕੋਲ ਕਿਡਮੈਨ ਦਾ ਜਨਮ।
- 1970– ਭਾਰਤ ਤੋਂ ਇੱਕ ਰਿਟਾਇਰਡ ਜੈਵਲਿਨ ਸੁੱਟਣ ਵਾਲੀ ਖਿਡਾਰਣ ਗੁਰਮੀਤ ਕੌਰ ਦਾ ਜਨਮ।
- 1978– ਡੋਗਰੀ ਅਤੇ ਹਿੰਦੀ ਲੇਖਕ, ਅਨੁਵਾਦਕ, ਪੱਤਰਕਾਰ ਯਸ਼ਪਾਲ ਨਿਰਮਲ ਦਾ ਜਨਮ।
- 1979– ਕ੍ਰਿਕਟ ਖਿਡਾਰੀ ਦੇਵਿਕਾ ਪਲਸ਼ੀਕਰ ਦਾ ਜਨਮ।
Remove ads
ਦਿਹਾਂਤ
- 1835– ਘਰਾਣਾ ਸਿੰਧਿਆ ਪਰਿਵਾਰ ਜਯਾਜੀਰਾਓ ਸਿੰਧੀਆ ਦਾ ਦਿਹਾਂਤ।
- 1838– ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਪਤਨੀ ਦਾਤਾਰ ਕੌਰ ਦਾ ਦਿਹਾਂਤ।
- 1933– ਜਰਮਨ ਮਾਰਕਸਵਾਦੀ ਸਿਧਾਂਤਕਾਰ ਕਲਾਰਾ ਜ਼ੈਟਕਿਨ ਦਾ ਦਿਹਾਂਤ।
- 1987– ਭਾਰਤ ਕੌਮੀਅਤ ਭਾਰਤੀ ਖੇਤਰ ਪੰਛੀ ਵਿਗਿਆਨ ਸਲੀਮ ਅਲੀ ਦਾ ਦਿਹਾਂਤ।
- 2007– ਇਰਾਕੀ ਔਰਤ ਕਵੀ ਨਾਜ਼ਿਕ ਅਲ-ਮਲਾਇਕਾ ਦਾ ਦਿਹਾਂਤ।
- 2015– ਦੁਨੀਆ ਦੇ ਲੰਮੀ ਉਮਰ ਭੋਗਣ ਵਾਲੇ ਵਿਅਕਤੀ ਨਾਜਰ ਸਿੰਘ ਦਾ ਦਿਹਾਂਤ।
- 2018– ਪਾਕਿਸਤਾਨੀ ਵਿਅੰਗਕਾਰ ਅਤੇ ਹਾਸ ਲੇਖਕ ਮੁਸ਼ਤਾਕ ਅਹਿਮਦ ਯੂਸਫ਼ੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads