25 ਜੂਨ
From Wikipedia, the free encyclopedia
Remove ads
25 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 176ਵਾਂ (ਲੀਪ ਸਾਲ ਵਿੱਚ 177ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 189 ਦਿਨ ਬਾਕੀ ਹਨ।
ਵਾਕਿਆ

- 1529 – ਮੁਗਲ ਸ਼ਾਸਕ ਬਾਬਰ ਬੰਗਾਲ 'ਚ ਜਿੱਤ ਤੋਂ ਬਾਅਦ ਆਗਰਾ ਵਾਪਸ ਆਇਆ।
- 1658 – ਔਰੰਗਜ਼ੇਬ ਨੇ ਖ਼ੁਦ ਨੂੰ ਮੁਗ਼ਲਤ ਸਾਮਰਾਜ ਦਾ ਬਾਦਸ਼ਾਹ ਐਲਾਨਿਆ।
- 1932 – ਭਾਰਤ ਨੇ ਲਾਰਡਸ 'ਚ ਆਪਣਾ ਪਹਿਲਾ ਅਧਿਕਾਰਤ ਟੈਸਟ ਕ੍ਰਿਕਟ ਮੈਚ ਖੇਡਿਆ।
- 1941 – ਫਿਨਲੈਂਡ ਨੇ ਸੋਵਿਅਤ ਸੰਘ ਨਾਲ ਯੁੱਧ ਦਾ ਐਲਾਨ ਕੀਤਾ ਸੀ।
- 1941 – ਫ਼ਿਨਲੈਂਡ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
- 1945 – ਸ਼ਿਮਲਾ ਕਾਨਫ਼ਰੰਸ ਸ਼ੁਰੂ ਹੋਈ
- 1947 – ਆਨਾ ਫ਼ਰਾਂਕ ਦੀ ਕਿਤਾਬ (ਦਿ ਬੈਂਕ ਆਫ ਹਾਊਸ) ਦਾ ਪਹਿਲਾ ਸੰਸਕਰਨ ਛਪਿਆ।
- 1950 – ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਉੱਤੇ ਹਮਲਾ ਕਰ ਕੇ ਲੰਮੀ ਜੰਗ ਕੋਰੀਆਈ ਯੁੱਧ ਦੀ ਸ਼ੁਰੂਆਤ ਕੀਤੀ।
- 1962 – ਅਮਰੀਕਨ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਪ੍ਰਾਰਥਨਾ ਉੱਤੇ ਪਾਬੰਦੀ ਲਾਈ।
- 1975 – ਭਾਰਤ ਵਿੱਚ ਅੰਦਰੂਨੀ ਐਮਰਜੈਂਸੀ ਲਾਈ।
- 1975 – ਮੋਜ਼ੈਂਬੀਕ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ।
- 1983 – ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1990 – ਅਮਰੀਕਾ ਦੀ ਸੁਪਰੀਮ ਕੋਰਟ ਨੇ ਲਾਇਲਾਜ ਬੀਮਾਰੀਆਂ ਵਾਲਿਆਂ ਮਰੀਜ਼ਾਂ ਨੂੰ ਆਪਣੀ ਮੌਤ ਚੁਣਨ ਦਾ ਹੱਕ ਤਸਲੀਮ ਕੀਤਾ।
- 1991 – ਮਾਰਟੀਨਾ ਨਵਰਾਤਿਲੋਵਾ ਨੇ ਵਿੰਬਲਡਨ ਟੂਰਨਾਮੈਂਟ 'ਚ 100ਵਾਂ ਏਕਲ ਮੈਚ ਜਿੱਤ ਕੇ ਰਿਕਾਰਡ ਬਣਾਇਆ।
- 1991– ਤਾਮਿਲਨਾਡੂ ਦੀ ਸੁਪ੍ਰੀਮ-ਕੋਰਟ ਨੇ ਕਾਵੇਰੀ ਦਰਿਆ ਦੇ ਪਾਣੀਆਂ ਦਾ ਵਿਵਾਦ ਅੰਤਰਿਮ ਫੈਸਲਾ ਦਿੱਤਾ।
- 2017– ਫੈਮਿਨਾ ਮਿਸ ਇੰਡੀਆ ਮਾਨੁਸ਼ੀ ਛਿੱਲਰ ਬਣੀ।
Remove ads
ਛੁੱਟੀਆਂ
ਜਨਮ
- 1898– ਅਮਰੀਕੀ ਪੜਯਥਾਰਥਵਾਦੀ, ਕਲਾਕਾਰ ਅਤੇ ਕਵੀ ਕੈਥਰੀਨ ਲਿਨ ਸਾਗੇ ਦਾ ਜਨਮ।
- 1903– ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਜਾਰਜ ਆਰਵੈੱਲ ਦਾ ਜਨਮ।
- 1908– ਭਾਰਤੀ ਸੁਤੰਤਰਤਾ ਸੈਨਾਪਤੀ ਅਤੇ ਰਾਜਨੀਤਕ ਆਗੂ ਸੁਚੇਤਾ ਕ੍ਰਿਪਲਾਨੀ ਦਾ ਜਨਮ।
- 1912– ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਇੱਕ ਭਾਰਤੀ ਸਿਆਸਤਦਾਨ ਬੋਨਿਲੀ ਖੋਂਗਮੇਨ ਦਾ ਜਨਮ।
- 1921– ਕੈਨੇਡਾ ਦੀ ਨੈਸ਼ਨਲ ਬੈਲੇਟ ਦੀ ਸੰਸਥਾਪਕ ਸੇਲਿਆ ਫ੍ਰਾਂਕਾ ਦਾ ਜਨਮ।
- 1924– ਭਾਰਤੀ ਸੰਗੀਤਕਾਰ ਮਦਨ ਮੋਹਨ ਦਾ ਜਨਮ।
- 1924– ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਅਦਾਕਾਰ ਸਿਡਨੀ ਲੂੁਮੈਟ ਦਾ ਜਨਮ।
- 1924 – ਭਾਰਤੀ ਫਿਲਮੀ ਸੰਗੀਤਕਾਰ ਮਦਨ ਮੋਹਨ ਦਾ ਜਨਮ ਹੋਇਆ।
- 1931– ਭਾਰਤੀ ਅਧਿਆਪਕ ਅਤੇ ਧਾਰ ਰਾਜ ਦੇ ਨਾਮਾਤਰ ਮਹਾਰਾਣੀ ਮਰੁਨਾਲਿਨੀ ਦੇਵੀ ਪੁਆਰ ਦਾ ਜਨਮ।
- 1931 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ।
- 1935– ਭਾਰਤੀ ਪਹਿਲਵਾਨ ਅਤੇ ਕੁਸ਼ਤੀ ਕੋਚ ਉਦੈ ਚੰਦ ਦਾ ਜਨਮ।
- 1941– ) ਪੰਜਾਬੀ ਪੱਤਰਕਾਰ ਅਤੇ ਲੇਖਕ ਨਰਪਾਲ ਸਿੰਘ ਸ਼ੇਰਗਿੱਲ ਦਾ ਜਨਮ।
- 1948– ਭਾਰਤੀ ਕਵੀ, ਤੇਲਗੂ ਵਿੱਚ ਸਾਹਿਤਕ ਆਲੋਚਕ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਐਨ. ਗੋਪੀ ਦਾ ਜਨਮ।
- 1952– ਤਨਜਾਨੀਆ ਦਾ ਲੇਖਕ ਟੋਲੋਲਵਾ ਮਾਰਟੀ ਮੋੱਲੇਲ ਦਾ ਜਨਮ।
- 1953– ਪੰਜਾਬੀ ਲੇਖਕ, ਪੱਤਰਕਾਰ ਅਤੇ ਸਿਆਸਤਦਾਨ ਡਾ. ਤਾਰਾ ਸਿੰਘ ਸੰਧੂ ਦਾ ਜਨਮ।
- 1957– ਭਾਰਤੀ ਫਿਲਮ, ਮੰਚ ਅਤੇ ਟੈਲੀਵੀਯਨ ਅਭਿਨੇਤਾ, ਸੰਗੀਤ ਕੰਪੋਜ਼ਰ, ਗਾਇਕ ਰਘੁਵੀਰ ਯਾਦਵ ਦਾ ਜਨਮ।
- 1964– ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਬਲਰਾਮ ਦਾ ਜਨਮ।
- 1965– ਸੰਯੁਕਤ ਰਾਜ ਤੋਂ ਇੱਕ ਸੇਵਾਮੁਕਤ ਗੋਤਾਖੋਰ ਪੈਟਰਿਕ ਜੈਫਰੀ ਦਾ ਜਨਮ।
- 1969– ਅਮਰੀਕੀ ਗੀਤਕਾਰ, ਗਾਇਕ ਅਤੇ ਅਦਾਕਾਰ ਡੈਨੀਅਲ ਕਾਰਟੀਅਰ ਦਾ ਜਨਮ।
- 1974– ਕੈਨੇਡੀਅਨ-ਅਮਰੀਕੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ, ਨਿਰਮਾਤਾ ਅਤੇ ਭਾਰਤੀ ਮੂਲ ਦੀ ਅਦਾਕਾਰਾ ਨਿਸ਼ਾ ਗਨਾਤਰਾ ਦਾ ਜਨਮ।
- 1974– ਭਾਰਤੀ ਫ਼ਿਲਮ ਅਭਿਨੇਤਰੀ ਕਰਿਸ਼ਮਾ ਕਪੂਰ ਦਾ ਜਨਮ।
- 1976– ਫ਼ਾਰਸੀ ਅਤੇ ਡਚ ਮੂਲ ਦਾ ਸਾਹਸੀ ਵਿਅਕਤੀ ਹੈ ਜੋ ਇੱਕ ਮੋਟਰ ਬਾਇਕ ਨਾਲ ਸਮੁੰਦਰ ਪਾਰ ਕਰਨ ਵਾਲੇ ਦੁਨੀਆ ਦਾ ਪਹਿਲਾ ਵਿਅਕਤੀ ਇਬਰਾਹਿਮ ਹਿਮੇਤਨੀਆ ਦਾ ਜਨਮ।
- 1978– ਭਾਰਤੀ ਕ੍ਰਿਕਟਰ ਗੇਂਦਬਾਜ਼ ਤਿਮੀਰ ਚੰਦਾ ਦਾ ਜਨਮ।
- 1986– ਭਾਰਤੀ ਓਲੰਪਿਕ ਅਥਲੀਟ ਸੁਧਾ ਸਿੰਘ ਦਾ ਜਨਮ।
- 1988– ਹੈਦਰਾਬਾਦ, ਸਿੰਧ, ਪਾਕਿਸਤਾਨ ਦੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਸਾਜਿਦਾ ਸ਼ਾਹ ਦਾ ਜਨਮ।
- 1988– ਭਾਰਤ ਪੇਸ਼ਾ ਗੀਤਕਾਰ ਜੱਸ ਬਾਜਵਾ ਦਾ ਜਨਮ।
- 1998– ਭਾਰਤ ਰਾਸ਼ਟਰੀਅਤਾ ਭਾਰਤੀ ਪੇਸ਼ਾ ਅਦਾਕਾਰਾ ਅਦਿੱਤੀ ਸਿੰਘ ਦਾ ਜਨਮ।
ਦਿਹਾਂਤ
- 1533– 3 ਮਹੀਨੇ ਲਈ ਫ਼ਰਾਂਸ ਦੀ ਰਾਣੀ ਮੈਰੀ ਟਿਊਡਰ ਦਾ ਦਿਹਾਂਤ।
- 1924– ਬ੍ਰਿਟਿਸ਼ ਪੰਛੀ ਵਿਗਿਆਨੀ ਚਾਰਲਸ ਚੱਬ ਦਾ ਦਿਹਾਂਤ।
- 1926– ਸਪੇਨੀ ਕਾਤਾਲੋਨੀਆਈ ਵਾਸਤੁਕਾਰ ਅੰਤੌਨੀ ਗਾਊਦੀ ਦਾ ਦਿਹਾਂਤ।
- 1976– ਗੁਜਰਾਤ, ਭਾਰਤ ਦਾ ਇੱਕ ਗੁਜਰਾਤੀ ਕਵੀ ਪ੍ਰਿਅਕਾਂਤ ਮਣਿਯਾਰ ਦਾ ਦਿਹਾਂਤ।
- 1984– ਫਰਾਂਸੀਸੀ ਦਾਰਸ਼ਨਿਕ, ਸਮਾਜਕ ਸਿਧਾਂਤਕਾਰ, ਚਿੰਤਨ ਦਾ ਇਤਿਹਾਸਕਾਰ ਅਤੇ ਸਾਹਿਤਕ ਆਲੋਚਕ ਮਿਸ਼ੇਲ ਫੂਕੋ ਦਾ ਦਿਹਾਂਤ।
- 1995– ਆਇਰਿਸ਼ ਭੌਤਿਕ ਵਿਗਿਆਨੀ ਅਰਨੈਸਟ ਵਾਲਟਨ ਦਾ ਦਿਹਾਂਤ।
- 2009– ਭਾਰਤ ਵਿੱਚ ਨਾਰੀ ਅਧਿਐਨ ਦੇ ਨੇਤਾ, ਪ੍ਰੋਫੈਸਰ, ਖੋਜਕਰਤਾ, ਰਾਜਨੀਤਿਕ ਕਾਰਕੁਨ, ਅਤੇ ਸਮਾਜ-ਸੇਵੀ ਨੀਰਾ ਦੇਸਾਈ ਦਾ ਦਿਹਾਂਤ।
- 2009– ਅਮਰੀਕੀ ਗਾਇਕ-ਗੀਤਕਾਰ, ਡਾਂਸਰ ਮਾਈਕਲ ਜੈਕਸਨ ਦਾ ਦਿਹਾਂਤ।
- 2010– ਮੌਰੀਸ਼ੀਅਨ ਮਾਡਲ ਅਤੇ ਅਭਿਨੇਤਰੀ ਵਿਵੇਕਾ ਬਾਬਾਜੀ ਦਾ ਦਿਹਾਂਤ।
- 2011– ਅਸਾਮੀ ਲਘੂ ਕਹਾਣੀਕਾਰ ਸੌਰਭ ਕੁਮਾਰ ਚਲੀਹਾ ਦਾ ਦਿਹਾਂਤ।
Remove ads
Wikiwand - on
Seamless Wikipedia browsing. On steroids.
Remove ads