21 ਜੂਨ
From Wikipedia, the free encyclopedia
Remove ads
21 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 172ਵਾਂ (ਲੀਪ ਸਾਲ ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ।
ਵਾਕਿਆ
- 1576– ਮੇਵਾੜ ਦੇ ਮਹਾਂਰਾਣਾ ਪ੍ਰਤਾਪ ਅਤੇ ਮੁਗਲ ਬਾਦਸ਼ਾਹ ਅਕਬਰ ਵਿਚਕਾਰ ਹਲਦੀਘਾਟੀ ਦੀ ਲੜਾਈ ਹੋਈ।
- 1661 – ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ ਵਾਰਾਣਸੀ ਪੁੱਜੇ।
- 1672 – ਫਰਾਂਸੀਸੀ ਸਮਰਾਟ ਲੁਈ 14ਵੇਂ ਦੀ ਅਗਵਾਈ 'ਚ ਸੈਨਿਕਾਂ ਨੇ ਯੂਟ੍ਰੇਚ 'ਤੇ ਕਬਜ਼ਾ ਕੀਤਾ।
- 1756 – ਕੋਲਕਾਤਾ 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸਾਹਮਣੇ ਆਤਮਸਮਰਪਣ ਕੀਤਾ।
- 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱਤਾ ਗਿਆ।
- 1859 – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
- 1862 – ਗਿਆਨੇਂਦਰ ਮੋਹਨ ਟੈਗੋਰ ਪਹਿਲੇ ਭਾਰਤੀ ਬੈਰਿਸਟਰ ਬਣੇ।
- 1887 – ਰਾਣੀ ਵਿਕਟੋਰੀਆ ਦੀ ਸਿਲਵਰ ਜੁਬਲੀ ਮਨਾਈ ਗਈ।
- 1898 – ਗੁਆਮ ਨੂੰ ਅਮਰੀਕਾ ਦਾ ਸੂਬਾ ਐਲਾਨ ਕੀਤਾ ਗਿਆ।
- 1941 – ਦੂਜੀ ਫਰਾਂਸੀਸੀ ਸੈਨਿਕ ਟੁੱਕੜੀ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਕਬਜ਼ਾ ਕੀਤਾ।
- 1945 – ਦੂਜਾ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਾਪਾਨੀ ਸੈਨਿਕਾਂ ਨੂੰ ਓਕਿਨਾਵਾ 'ਚ ਹਰਾ ਦਿੱਤਾ।
- 1945 – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
- 1948 – ਸੀ ਰਾਜਗੋਪਾਲਾਚਾਰੀ ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
- 1970 – ਬ੍ਰਾਜ਼ੀਲ ਨੇ ਇਟਲੀ ਨੂੰ 4-1 ਤੋਂ ਹਰਾ ਕੇ ਫੀਫਾ ਵਿਸ਼ਵ ਕੱਪ ਜਿੱਤਿਆ।
- 1975 – ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਨੂੰ 17 ਦੌੜਾਂ ਤੋਂ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1991 – ਪੀ ਵੀ ਨਰਸਿਮਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
- 1991 – ਅੱਧੀ ਰਾਤ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰੱਦ।
- 2006 – ਪਲੂਟੋ ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ ਨਿਕਸ ਅਤੇ ਹਾਈਡਰਾ(ਚੰਦ) ਰੱਖਿਆ ਗਿਆ।
Remove ads
ਛੁੱਟੀਆਂ
ਜਨਮ
- 1837– ਬਰਤਾਨਵੀ ਭਾਰਤ ਦਾ ਸਿਵਲ ਮੁਲਾਜ਼ਮ ਜੌਨ ਬੀਮਜ਼ ਦਾ ਜਨਮ।
- 1905– ਫ਼ਰਾਂਸ ਦਾ ਮਸ਼ਹੂਰ ਹੋਂਦਵਾਦੀ ਫ਼ਲਸਫ਼ੀ, ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ, ਰਾਜਨੀਤਕ ਆਗੂ, ਜੀਵਨੀਕਾਰ ਯਾਂ ਪਾਲ ਸਾਰਤਰ ਦਾ ਜਨਮ।
- 1912 – ਭਾਰਤੀ ਲੇਖਕ ਵਿਸ਼ਣੂ ਪ੍ਰਭਾਕਰ ਦਾ ਜਨਮ।
- 1916– ਇੰਗਲੈਂਡ ਕੌਮੀਅਤ ਅੰਗਰੇਜ਼ੀ ਪੇਸ਼ਾ ਇੰਜੀਨੀਅਰ ਜੋਸਫ ਸਰਿਲ ਬੈਮਫੋਰਡ ਦਾ ਜਨਮ।
- 1939– ਅਮਰੀਕੀ ਸੱਭਿਆਚਾਰਕ ਸਿਧਾਂਤਕਾਰ, ਲੈਂਡਸਕੇਪ ਡਿਜ਼ਾਈਨਰ, ਆਰਕੀਟੈਕਚਰਲ ਇਤਿਹਾਸਕਾਰ ਚਾਰਲਸ ਜੇਨਕਸ ਦਾ ਜਨਮ।
- 1947– ਇਰਾਨੀ ਵਕੀਲ, ਪੂਰਵ ਜੱਜ ਸ਼ੀਰੀਨ ਏਬਾਦੀ ਦਾ ਜਨਮ।
- 1951– ਪੰਜਾਬ, ਭਾਰਤ ਦਾ ਸਿਆਸਤਦਾਨ ਕਾਮਰੇਡ ਮੱਖਣ ਸਿੰਘ ਦਾ ਜਨਮ।
- 1955– ਫ੍ਰੈਂਚ ਦਾ ਫੁੱਟਬਾਲ ਖਿਡਾਰੀ, ਮੈਨੇਜਰ ਅਤੇ ਪ੍ਰਬੰਧਕ ਮਿਸ਼ੇਲ ਪਲੈਟਿਨੀ ਦਾ ਜਨਮ।
- 1957– ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਸਬਾ ਹਮੀਦ ਦਾ ਜਨਮ।
- 1958– ਭਾਰਤੀ, ਮਰਾਠੀ, ਹਿੰਦੀ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਦੀ ਅਦਾਕਾਰਾ ਰੀਮਾ ਲਾਗੂ ਦਾ ਜਨਮ।
- 1961– ਇੰਡੋਨੇਸ਼ੀਆਈ ਸਿਆਸਤਦਾਨ ਜੋਕੋ ਵਿਡੋਡੋ ਦਾ ਜਨਮ।
- 1963– ਫਿਲਮੀ ਅਦਾਕਾਰ ਵਿਵੇਕ ਸ਼ੌਕ ਦਾ ਜਨਮ।
- 1965– ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਨਿਸ਼ਠਾ ਜੈਨ ਦਾ ਜਨਮ।
- 1969– ਭਾਰਤੀ ਪੇਸ਼ਾ ਫਿਲਮ ਨਿਰਦੇਸ਼ਕ ਦਿਬਾਕਰ ਬੈਨਰਜੀ ਦਾ ਜਨਮ।
- 1971– ਭਾਰਤ ਪੇਸ਼ਾ ਅਭਿਨੇਤਰੀ ਮ੍ਰਿਣਾਲ ਕੁਲਕਰਨੀ ਦਾ ਜਨਮ।
- 1974– ਮਹਾਰਾਸ਼ਟਰ, ਭਾਰਤ ਪੇਸ਼ਾ ਅਦਾਕਾਰਾ ਗੌਤਮੀ ਕਪੂਰ ਦਾ ਜਨਮ।
- 1987– ਮਹਾਰਾਸ਼ਟਰ, ਭਾਰਤ ਪੇਸ਼ਾ ਡਾਂਸਰ ਮੁਕਤੀ ਮੋਹਨ ਦਾ ਜਨਮ।
- 1987– ਜਾਪਾਨ ਦੀ ਅਦਾਕਾਰਾ, ਸਮਾਜਿਕ ਗਤੀਵਿਧੀਆਂ ਲਕੁਮੀ ਯੋਸ਼ੀਮਾਟਸੁ ਦਾ ਜਨਮ।
- 1992– ਪਾਕਿਸਤਾਨ ਕ੍ਰਿਕਟਰ ਕਾਇਨਾਤ ਇਮਤਿਆਜ਼ ਦਾ ਜਨਮ।
- 1998– ਭਾਰਤੀ ਕ੍ਰਿਕਟਰ ਹਰਲੀਨ ਦਿਉਲ ਦਾ ਜਨਮ।
ਦਿਹਾਂਤ
- 1527– ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਨਿਕੋਲੋ ਮੈਕਿਆਵੇਲੀ ਦਾ ਦਿਹਾਂਤ।
- 1652– ਅੰਗਰੇਜ਼ੀ ਆਰਕੀਟੈਕਟ ਈਨੀਗੋ ਜੋਨਸ ਦਾ ਦਿਹਾਂਤ।
- 1852– ਜਰਮਨ ਸਿੱਖਿਆ ਸ਼ਾਸਤਰੀ ਫ੍ਰੈਡਰਿਕ ਫਰੈਬਲ ਦਾ ਦਿਹਾਂਤ।
- 1957– ਜਰਮਨ ਭੌਤਿਕ ਵਿਗਿਆਨੀ ਜੋਹਾਨਸ ਸਟਾਰਕ ਦਾ ਦਿਹਾਂਤ।
- 1970– ਇੰਡੋਨੇਸ਼ੀਆ ਦਾ ਪਹਿਲਾ ਰਾਸ਼ਟਰਪਤੀ ਸੁਕਰਨੋ ਦਾ ਦਿਹਾਂਤ।
- 2012– ਭਾਰਤੀ ਜਰਨਲਿਸਟ ਅਤੇ ਦਸਤਾਵੇਜ਼ੀ ਫੋਟੋਗ੍ਰਾਫਰ ਸੁਨੀਲ ਜਨਾਹ ਦਾ ਦਿਹਾਂਤ।
- 1999– ਭਾਰਤੀ ਸੇਨਾ ਕੈਪਟਨ ਸੌਰਭ ਕਾਲੀਆ ਜੋ ਕਾਰਗਿਲ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਇਆ।
- 2012– ਭਾਰਤੀ ਅਰਥਸ਼ਾਸਤਰੀ, ਸਿਵਲ ਸੇਵਕ ਅਤੇ ਡਿਪਲੋਮੈਟ ਡਾ. ਆਬਿਦ ਹੁਸੈਨ ਦਾ ਦਿਹਾਂਤ।
Remove ads
Wikiwand - on
Seamless Wikipedia browsing. On steroids.
Remove ads