4 ਜੂਨ
From Wikipedia, the free encyclopedia
Remove ads
4 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 155ਵਾਂ (ਲੀਪ ਸਾਲ ਵਿੱਚ 156ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 210 ਦਿਨ ਬਾਕੀ ਹਨ।
ਵਾਕਿਆ

- 1039 – ਹੇਨਰੀ ਤੀਜੇ ਰੋਮ ਦੇ ਸਮਰਾਟ ਬਣੇ।
- 1606 – ਗੁਰੂ ਹਰਿਗੋਬਿੰਦ ਸਾਹਿਬ, ਮਾਤਾ ਗੰਗਾ ਤੇ ਪਤਨੀ ਸਮੇਤ ਡਰੌਲੀ ਭਾਈ ਪੁੱਜੇ।
- 1794 – ਬ੍ਰਿਟਿਸ਼ ਸੈਨਾ ਨੇ ਹੈਤੀ ਦੇ ਪੋਰਟ (ਓ) ਪ੍ਰਿੰਸ 'ਤੇ ਕਬਜ਼ਾ ਕੀਤਾ।
- 1919 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
- 1927 – ਬਾਬਾ ਖੜਕ ਸਿੰਘ 3 ਸਾਲ ਦੀ ਕੈਦ ਮਗਰੋਂ ਰਿਹਾਅ।
- 1944 – ਜਰਮਨ ਵਿਰੋਧੀ ਮੁਲਕਾਂ ਦੀਆਂ ਫ਼ੌਜਾਂ ਨੇ ਰੋਮ ਸ਼ਹਿਰ ਨੂੰ ਐਡੋਲਫ਼ ਹਿਟਲਰ ਤੋਂ ਆਜ਼ਾਦ ਕਰਵਾ ਲਿਆ।
- 1957 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ 'ਚ ਆਪਣਾ ਮਸ਼ਹੂਰ ਲੈਕਚਰ (ਪਾਵਰ ਆਫ ਨਾਨ ਵਾਇਲੈਂਸ) ਦਿੱਤਾ।
- 1959 – ਸੀ ਰਾਜਗੋਪਾਲਾਚਾਰੀ ਨੇ ਸੁਤੰਤਰ ਪਾਰਟੀ ਦੇ ਗਠਨ ਦਾ ਐਲਾਨ ਕੀਤਾ।
- 1970 – ਟੋਂਗਾ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ।
- 1984 – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਆਦਿ
- 1989– ਚੀਨ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਾਪਰਿਆ।
- 1992– ਕਜ਼ਾਖ਼ਸਤਾਨ ਦਾ ਝੰਡਾ ਅਪਣਾਇਆ।
- 2003 – ‘ਐਮੇਜ਼ੋਨ ਡਾਟ ਕਮ’ ਨੇ ਐਲਾਨ ਕੀਤਾ ਕਿ ਉਸ ਕੋਲ ‘ਹੈਰੀ ਪੌਟਰ’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
Remove ads
ਜਨਮ
- 1868– ਕੈਨੇਡੀਅਨ ਲੇਖਕ, ਸੰਪਾਦਕ ਅਤੇ ਕਾਰਕੁਨ ਮਾਰਗਰੇਟ ਰੌਬਰਟਸਨ ਵਾਟ ਦਾ ਜਨਮ।
- 1881– ਰੂਸੀ ਐਵਾਂ ਗਾਰਦ ਕਲਾਕਾਰ, ਪੇਂਟਰ, ਕਾਸਟਿਊਮ ਡਿਜ਼ਾਇਨਰ ਨਤਾਲੀਆ ਗੋਂਚਾਰੋਵਾ ਦਾ ਜਨਮ।
- 1904 – ਪਿੰਗਲਵਾੜਾ ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ ਭਗਤ ਪੂਰਨ ਸਿੰਘ।
- 1907– ਹੈਤੀਆਈ ਲੇਖਕ, ਸਿਆਸਤਦਾਨ ਅਤੇ ਮਾਰਕਸਵਾਦ ਦਾ ਵਕੀਲ ਜੈਕਸ ਰੌਮੈਨ ਦਾ ਜਨਮ।
- 1936 – ਭਾਰਤੀ ਫਿਲਮੀ ਕਲਾਕਾਰ ਨੂਤਨ।
- 1946 – ਭਾਰਤੀ ਗਾਇਕ ਨਿਰਦੇਸ਼ਕ ਅਤੇ ਨਿਰਮਾਤਾ ਐਸ. ਪੀ. ਬਾਲਾਸੁਬਰਾਮਨੀਅਮ।
- 1947– ਪਾਕਿਸਤਾਨੀ ਫੀਲਡ ਹਾਕੀ ਖਿਡਾਰੀ ਤਨਵੀਰ ਦਾਰ ਦਾ ਜਨਮ।
- 1951– ਹਿੰਦੀ ਲੇਖਕ, ਮਾਰਕਸਵਾਦੀ ਆਲੋਚਕ, ਪੱਤਰਕਾਰ ਅਤੇ ਸਮਾਜਿਕ-ਆਰਥਿਕ ਮੁੱਦਿਆਂ ਤੇ ਟਿੱਪਣੀਕਾਰ ਅਰੁਣ ਮਹੇਸ਼ਵਰੀ ਦਾ ਜਨਮ।
- 1953– ਭਾਰਤ ਦੀ ਇੱਕ ਸਾਬਕਾ ਮੁਕਾਬਲੇਬਾਜ਼ ਨਿਸ਼ਾਨੇਬਾਜ਼ ਰਾਜਿਆਸ਼੍ਰੀ ਕੁਮਾਰੀ ਦਾ ਜਨਮ।
- 1959– ਰਿਲਾਇੰਸ ਗਰੁੱਪ ਅਨਿਲ ਅੰਬਾਨੀ ਦਾ ਜਨਮ।
- 1959– ਉੱਤਰ ਪ੍ਰਦੇਸ਼ ਦਾ ਸਿਆਸਤਦਾਨ ਨਸੀਮੂਦੀਨ ਸਿੱਦੀਕੀ ਦਾ ਜਨਮ।
- 1969– ਭਾਰਤ ਦੇ ਉੱਤਰ ਪ੍ਰਦੇਸ਼ ਤੋਂ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦਾ ਇੱਕ ਕਿਸਾਨ ਆਗੂ ਅਤੇ ਬੁਲਾਰਾ ਰਾਕੇਸ਼ ਟਿਕੈਤ ਦਾ ਜਨਮ।
- 1975– ਅਮਰੀਕੀ ਅਦਾਕਾਰਾ ਤੇ ਨਿਰਮਾਤਾ ਐਂਜਲੀਨਾ ਜੋਲੀ ਦਾ ਜਨਮ।
- 1984– ਭਾਰਤੀ ਅਭਿਨੇਤਰੀ ਅਤੇ ਮਾਡਲ ਪ੍ਰਿਯਾਮਨੀ ਦਾ ਜਨਮ।
- 1986– ਅਮਰੀਕਾ ਫੀਦਰਵੇਟ ਡਵੀਜ਼ਨ ਦਾ ਖਿਡਾਰੀ ਮਾਈਕਲ ਜਾਨਸਨ ਦਾ ਜਨਮ।
- 1991– ਇੰਗਲੈਂਡ ਦਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਸਾਬਕਾ ਕਪਤਾਨ ਬੈਨ ਸਟੋਕਸ ਦਾ ਜਨਮ।
- 1995– ਭਾਰਤੀ ਹਾਕੀ ਖਿਡਾਰਨ ਨਮਿਤਾ ਟੋਪੋ ਦਾ ਜਨਮ।
- 1997– ਜਪਾਨੀ ਪੇੇੇਸ਼ਾਵਰ ਪਹਿਲਵਾਨ ਰੀਹੋ ਦਾ ਜਨਮ।
- 2001– ਬੰਗਲਾਦੇਸ਼ੀ ਕ੍ਰਿਕਟਰ ਸੰਜੀਦਾ ਅਕਤਰ ਮੇਘਲਾ ਦਾ ਜਨਮ।
Remove ads
ਦਿਹਾਂਤ
- 1798– ਇਤਾਲਵੀ ਲੇਖਕ ਅਤੇ ਪੰਗੇਬਾਜ਼ ਜਾਕੋਮੋ ਕਾਸਾਨੋਵਾ ਦਾ ਦਿਹਾਂਤ।
- 1916 – ਗਦਰ ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
- 1928 – ਚੀਨ ਦੇ ਰਾਸ਼ਟਰਪਤੀ ਆਂਗ ਜੁਓਲਿਨ ਦਾ ਕਤਲ।
- 1964– ਭਾਰਤੀ ਦਾ ਯੁਗਪੁਰੁਸ਼, ਮਸ਼ਹੂਰ ਸੰਸਕ੍ਰਿਤ ਕਵੀ, ਮੂਰਧਨੀ ਵਿਦਵਾਨ ਭੱਟ ਮਥੁਰਾਨਾਥ ਸ਼ਾਸਤਰੀ ਦਾ ਦਿਹਾਂਤ।
- 1971– ਹੰਗਰੀਆਈ ਮੂਲ ਦਾ ਮਾਰਕਸਵਾਦੀ ਵਿਦਵਾਨ ਜੌਰਜ ਲੂਕਾਚ ਦਾ ਦਿਹਾਂਤ।
- 1998– ਭਾਰਤੀ ਲੇਖਕ, ਕਵੀ, ਗੀਤਕਾਰ, ਅਨੁਵਾਦਕ, ਪ੍ਰਕਾਸ਼ਕ, ਨਾਟਕਕਾਰ, ਅਤੇ ਤੇਲਗੂ ਸਾਹਿਤ ਆਰੁਦਰਾ ਦਾ ਦਿਹਾਂਤ।
- 2005– ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਕਲੋ ਜੋਨਸ ਦਾ ਦਿਹਾਂਤ।
- 2017– ਭਾਰਤੀ ਕ੍ਰਿਕਟ ਅੰਪਾਇਰ ਰਵੀ ਸੁਬਰਮਨੀਅਨ (ਅੰਪਾਇਰ) ਦਾ ਦਿਹਾਂਤ।
- 2020– ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਾਸੂ ਚੈਟਰਜੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads